ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

Posted On July - 24 - 2019

ਮਿਟ ਰਹੀ ਕਲਾ-105

ਬਾਬਾ ਮੋਹਰ ਸਿੰਘ ਦੀ ਸਮਾਧ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਟਾਂਡਾ ਦੇ ਸਰਕਾਰੀ ਹਾਇਰ-ਸੈਕੰਡਰੀ ਸਕੂਲ ਦੇ ਸਾਹਮਣੇ ਮਸਤਗੜ੍ਹ ਨਾਂ ਦੇ ਨਿਰਮਲਾ ਸੰਪ੍ਰਦਾਇ ਦੇ ਡੇਰੇ ਵਿਚ ਸਥਿਤ ਹੈ। ਇਸ ਸਮਾਧ ਵਿਚ ਲੱਗੇ ਇਕ ਸਿ਼ਲਾਲੇਖ ਅਨੁਸਾਰ ਇਸ ਦੀ ਉਸਾਰੀ ਬਿਕ੍ਰਮੀ ਸੰਮਤ 1900 (1843 ਈਸਵੀ) ਵਿਚ ਹੋਈ ਸੀ। ਲਗਪਗ ਪੰਦਰਾਂ ਮੁਰੱਬਾ ਫੁੱਟ ਦੇ ਰਕਬੇ ਉੱਤੇ ਖੜ੍ਹੀ ਇਹ ਸਮਾਧ ਇਕ ਚਬੂਤਰੇ ਉੱਤੇ ਉਸਾਰੀ ਗਈ ਸੀ। ਬਾਹਰਲੇ ਪਾਸੇ ਤੋਂ ਇਸ ਸਮਾਧ ਦੀਆਂ ਕੰਧਾਂ ਸਫ਼ੈਦ ਸਨ, ਪਰ ਅੰਦਰਵਾਰ ਸਾਰੀਆਂ ਕੰਧਾਂ ਚਿੱਤਰਤ ਸਨ। ਜਦੋਂ 1971 ਵਿਚ ਲੇਖਕ ਨੇ ਇਨ੍ਹਾਂ ਕੰਧ-ਚਿੱਤਰਾਂ ਦੇ ਫੋਟੋ ਖਿੱਚੇ ਸਨ, ਉਸ ਸਮੇਂ ਕੰਧ-ਚਿੱਤਰਾਂ ਨੂੰ ਤਿੰਨ ਆਕਾਰਾਂ ਵਿਚ ਚਿੱਤਰਿਆ ਦੇਖਿਆ ਸੀ। ਹੇਠਲੀਆਂ ਦੋ ਕਤਾਰਾਂ ਦੇ ਚਿੱਤਰ ਆਕਾਰ ਵਿਚ ਵੱਡੇ ਸਨ ਅਤੇ ਉਪਰਲੀ ਤੀਜੀ ਕਤਾਰ ਦੇ ਚਿੱਤਰ ਲੰਬੂਤਰੇ ਆਯਤਕਾਰਾਂ ਵਿਚ ਉਲੀਕੇ ਦੇਖੇ ਸਨ। ਜਦੋਂ ਲੇਖਕ 2017 ਵਿਚ ਇਨ੍ਹਾਂ ਚਿੱਤਰਾਂ ਦਾ ਮੁੜ ਕਲਾਤਮਕ ਮੁਲਾਂਕਣ ਕਰਨ ਗਿਆ ਤਾਂ ਬੜੀ ਨਿਰਾਸ਼ਤਾ ਹੋਈ, ਕਿਉਂਕਿ ਇਸ ਸਮਾਧ ਦੇ ਬਹੁਤੇ ਕੰਧ-ਚਿੱਤਰ ਨਸ਼ਟ ਹੋ ਚੱੁਕੇ ਸਨ।
ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਬਹੁਤੇ ਕੰਧ-ਚਿੱਤਰਾਂ ਵਿਚ ਘੋੜੇ ਉੱਤੇ ਸਵਾਰ ਚਿੱਤਰਿਆ ਗਿਆ ਹੈ, ਪਰ ਬਾਬਾ ਮੋਹਰ ਸਿੰਘ ਦੀ ਸਮਾਧ ਵਾਲਾ ਇੱਥੇ ਪ੍ਰਕਾਸਿ਼ਤ ਕੀਤਾ ਗਿਆ ਕੰਧ-ਚਿੱਤਰ ਉਨ੍ਹਾਂ ਨੂੰ ਬੈਠੀ ਅਵਸਥਾ ਵਿਚ ਦਰਸਾਉਂਦਾ ਹੈ। ਉਨ੍ਹਾਂ ਦੇ ਪਿੱਛੇ ਇਕ ਸੇਵਾਦਾਰ ਚੌਰ ਫੇਰਦਿਆਂ ਚਿੱਤਰਿਆ ਗਿਆ ਹੈ।
ਸੰਪਰਕ: 98728-33604


Comments Off on ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.