ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

Posted On July - 3 - 2019

ਡਾ. ਕੰਵਰਜੀਤ ਸਿੰਘ ਕੰਗ

ਮਿਟ ਰਹੀ ਕਲਾ – 104

ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪੰਜਾਬ ਦੇ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਬੰਧੀ ਚਿੱਤਰ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਨੂੰ ਕੰਧ-ਚਿੱਤਰਾਂ ਵਿਚ ਅਕਸਰ ਘੋੜੇ ’ਤੇ ਸਵਾਰ ਚਿੱਤਰਿਆ ਗਿਆ ਹੈ। ਅਜਿਹੇ ਸੰਯੋਜਤ ਚਿੱਤਰ ਕਈ ਗੁਰਦੁਆਰਿਆਂ, ਮੰਦਰਾਂ, ਸਮਾਧਾਂ ਅਤੇ ਅਖਾੜਿਆਂ ਦੀਆਂ ਕੰਧਾਂ ’ਤੇ ਦੇਖੇ ਗਏ ਹਨ।
ਗੁਰੂ ਗੋਬਿੰਦ ਸਿੰਘ ਨੂੰ ਦਰਸਾਉਂਦਾ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਨਵਾਂ ਸ਼ਹਿਰ ਨੇੜੇ ਰਾਹੋਂ ਵਿਚ ਉਸਾਰੀ ਗਈ ਤਾਰਾ ਸਿੰਘ ਗੈਹਬਾ (1717-1807) ਦੀ ਸਮਾਧ ’ਚੋਂ ਹੈ, ਜਿਸ ਦੀ ਫੋਟੋ ਲੇਖਕ ਨੇ 1970 ਵਿਚ ਖਿੱਚੀ ਸੀ। ਕਾਨ੍ਹ ਸਿੰਘ ਨਾਭਾ ਦੇ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਅਨੁਸਾਰ ਤਾਰਾ ਸਿੰਘ ਗੈਹਬਾ ਡੱਲਾਵਾਲੀਆ ਮਿਸਲ ਦਾ ਪ੍ਰਧਾਨ ਸੀ। ਉਸ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ। ਉਹ 1807 ਵਿਚ ਨਾਰਾਇਣਗੜ੍ਹ ਵਿਚ ਹੋਈ ਲੜਾਈ ਵਿਚ ਮਾਰਿਆ ਗਿਆ ਅਤੇ ਉਸ ਦੇ ਪੁੱਤਰ ਝੰਡਾ ਸਿੰਘ ਨੇ ਰਾਹੋਂ ਵਿਚ ਉਸ ਦੀ ਸਮਾਧ ਬਣਾਈ। ਉਸ ਨੇ ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਦੇ ਘੋੜੇ ਅਤੇ ਹਥਿਆਰ ਲੁੱਟ ਲਏ ਸਨ, ਜਿਸ ਕਾਰਨ ਉਸ ਦੇ ਨਾਂ ਨਾਲ ‘ਗੈਹਬਾ’ ਭਾਵ ਗਾਇਬ ਕਰਨ ਵਾਲਾ, ਦੀ ਅੱਲ ਪੈ ਗਈ। ਇਸ ਕੰਧ-ਚਿੱਤਰ ਦੇ ਸੰਯੋਜਨ ਵਿਚ ਗੁਰੂ ਸਾਹਿਬ ਦੇ ਪੰਜ ਪ੍ਰਮੁੱਖ ਸੇਵਾਦਾਰਾਂ ਦੇ ਨਾਲ ਹੋਰ ਆਕ੍ਰਿਤੀਆਂ ਵੀ ਬਣੀਆਂ ਹਨ। ਸਾਰੇ ਸੇਵਾਦਾਰ ਹਥਿਆਰਾਂ ਨਾਲ ਚਿਤਰੇ ਗਏ ਹਨ। ਗੁਰੂ ਸਾਹਿਬ ਦੇ ਇਕ ਹੱਥ ਵਿਚ ਬਾਜ਼ ਫੜਿਆ ਚਿਤਰਿਆ ਗਿਆ ਹੈ ਅਤੇ ਉਪਰਲੇ ਹਿੱਸੇ ਵਿਚ ਪੰਜ ਪੰਛੀ ਉਡਦੇ ਦਿਖਾਈ ਦੇ ਰਹੇ ਹਨ। ਦੁੱਖ ਭਰੀ ਗੱਲ ਹੈ ਕਿ ਉਸ ਸਮਾਧ ਦੇ ਸਾਰੇ ਕੰਧ-ਚਿੱਤਰ ਨਸ਼ਟ ਹੋ ਚੁੱਕੇ ਹਨ।
ਸੰਪਰਕ: 98728-33604


Comments Off on ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.