ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਗੁਰਦੁਆਰਾ ਸੰਤ ਘਾਟ ਸਾਹਿਬ, ਸੁਲਤਾਨਪੁਰ ਲੋਧੀ

Posted On July - 3 - 2019

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-15

ਜਗਦੀਸ਼ ਸਿੰਘ ਢਿੱਲੋਂ
ਇਹ ਅਸਥਾਨ ‘ਕਾਲੀ ਵੇਈਂ’ ਦੇ ਕੰਢੇ ਸਥਿਤ ਹੈ। ਬਾਬਾ ਨਾਨਕ 1497 ਈ. ਨੂੰ ਇੱਥੇ ਹੀ ‘ਕਾਲੀ ਵੇਈਂ’ ’ਚ ਟੁਭੀ ਮਾਰੀ ਤੇ ਤਿੰਨ ਦਿਨ ਅਲੋਪ ਰਹੇ।
ਬੀਬੀ ਨਾਨਕੀ ਦੇ ਘਰ ਸੋਗ ਛਾ ਗਿਆ। ਬੀਬੀ ਨਾਨਕੀ ਤੇ ਭਾਈ ਜੈ ਰਾਮ ਇਥੇ ਆਏ। ‘ਕਾਲੀ ਵੇਈਂ’ ਵਿਚ ਬਾਬਾ ਨਾਨਕ ਦੀ ਤਲਾਸ਼ ਕੀਤੀ ਗਈ ਪਰ ਉਹ ਨਾ ਮਿਲੇ। ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਸ਼ਹਿਰ ਦੇ ਲੋਕ ਭਾਈ ਜੈ ਰਾਮ ਕੋਲ ਦੁੱਖ ਦਾ ਪ੍ਰਗਟਾਵਾ ਕਰਨ ਆਉਣ ਲੱਗ ਪਏ। ਨਵਾਬ ਦੌਲਤ ਖਾਂ ਲੋਧੀ ਵੀ ਅਫਸੋਸ ਕਰਨ ਆਇਆ।
ਤੀਜੇ ਦਿਨ ਬਾਬਾ ਨਾਨਕ ਨੇ ‘ਕਾਲੀ ਵੇਈਂ’ ’ਚੋਂ ਪ੍ਰਗਟ ਹੋ ਕੇ ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’ ਦਾ ਸੰਦੇਸ਼ ਦਿੱਤਾ।
ਜਦ ਨਵਾਬ ਦੌਲਤ ਖਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਨਵਾਬ ਨੇ ਬਾਬਾ ਨਾਨਕ ਨੂੰ ਆਪਣੇ ਕੋਲ ਸੱਦ ਕੇ ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’ ਬਾਰੇ ਸਪੱਸ਼ਟੀਕਰਨ ਮੰਗਿਆ। ਬਾਬਾ ਨਾਨਕ ਨੇ ਨਵਾਬ ਨੂੰ ਤਸੱਲੀਬਖ਼ਸ਼ ਜਵਾਬ ਦਿੱਤਾ। ਇਸ ਮਗਰੋਂ ਨਵਾਬ ਨੂੰ ਯਕੀਨ ਹੋ ਗਿਆ ਕਿ ਬਾਬਾ ਨਾਨਕ ਕੋਈ ਨਬੀ, ਪੈਗੰਬਰ ਹੈ।
ਜਿੱਥੋਂ ‘ਕਾਲੀ ਵੇਈਂ’ ’ਚੋਂ ਬਾਬਾ ਨਾਨਕ ਪ੍ਰਗਟ ਹੋਏ ਸਨ, ਉਸ ਅਸਥਾਨ ’ਤੇ ਗੁਰਦੁਆਰਾ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ।
-ਸੰਪਰਕ: 98554-72015


Comments Off on ਗੁਰਦੁਆਰਾ ਸੰਤ ਘਾਟ ਸਾਹਿਬ, ਸੁਲਤਾਨਪੁਰ ਲੋਧੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.