ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਗੁਆਂਢੀ ਦੀਆਂ ਤੋਹਮਤਾਂ ਤੋਂ ਤੰਗ ਮੁਟਿਆਰ ਵੱਲੋਂ ਖ਼ੁਦਕੁਸ਼ੀ

Posted On July - 12 - 2019

ਪੱਤਰ ਪ੍ਰੇਰਕ
ਪਾਤੜਾਂ, 1 1 ਜੁਲਾਈ
ਪਿੰਡ ਹਰਿਆਊ ਖ਼ੁਰਦ ਦੀ 25 ਸਾਲਾ ਲੜਕੀ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ,’ਤੇ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਪਾਤੜਾਂ ਦੇ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਪਿੰਡ ਹਰਿਆਊ ਖ਼ੁਰਦ ਦੇ ਸਤਨਾਮ ਸਿੰਘ ਦੀ 25 ਸਾਲਾ ਲੜਕੀ ਮਨਦੀਪ ਕੌਰ ਨੇ ਘਰ ’ਚ ਹੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਰਾਤ ਸਮੇਂ ਦੀ ਘਟਨਾ ਦਾ ਪਰਿਵਾਰ ਨੂੰ ਸਵੇਰੇ ਪਤਾ ਲੱਗਿਆ। ਲੜਕੀ ਦੇ ਪਿਤਾ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਗੁਆਂਢੀ ਦਲਜੀਤ ਸਿੰਘ ਅਤੇ ਉਸ ਦੀ ਪਤਨੀ ਅਮਨਪ੍ਰੀਤ ਕੌਰ ਤੇ ਬਲਵਿੰਦਰ ਸਿੰਘ ਮਨਦੀਪ ਕੌਰ ’ਤੇ ਤੋਹਮਤਾਂ ਲਾਉਂਦੇ ਸਨ, ਜਿਸ ਕਰਕੇ ਪ੍ਰੇਸ਼ਾਨੀ ਵਿਚ ਗੁਜ਼ਰਦੀ ਉਨ੍ਹਾਂ ਦੀ ਧੀ ਨੇ ਫਾਹਾ ਲੈ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ ਹੈ। ਪੁਲੀਸ ਨੇ ਦਲਜੀਤ ਸਿੰਘ, ਅਮਨਪ੍ਰੀਤ ਕੌਰ ਤੇ ਬਲਵਿੰਦਰ ਸਿੰਘ ਵਾਸੀ ਹਰਿਆਊ ਖੁਰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


Comments Off on ਗੁਆਂਢੀ ਦੀਆਂ ਤੋਹਮਤਾਂ ਤੋਂ ਤੰਗ ਮੁਟਿਆਰ ਵੱਲੋਂ ਖ਼ੁਦਕੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.