ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

‘ਗਲੀ ਬੁਆਏ’ ਨੂੰ ਸਰਵੋਤਮ ਏਸ਼ਿਆਈ ਫ਼ਿਲਮ ਦਾ ਸਨਮਾਨ

Posted On July - 8 - 2019

ਮੁੰਬਈ, 7 ਜੁਲਾਈ
ਨਿਰਮਾਤਾ-ਨਿਰਦੇਸ਼ਕ ਜ਼ੋਆ ਅਖ਼ਤਰ ਨੇ ਕਿਹਾ ਹੈ ਕਿ ਉਹ ਫ਼ਿਲਮ ‘ਗਲੀ ਬੁਆਏ’ ਨੂੰ ਸਰਵੋਤਮ ਏਸ਼ਿਆਈ ਫ਼ਿਲਮ (2019) ਦਾ ਸਨਮਾਨ ਦੇਣ ਲਈ ਬੁਚਿਓਨ ਕੌਮਾਂਤਰੀ ਫ਼ਿਲਮ ਫੈਸਟੀਵਲ ਦੀ ਸ਼ੁਕਰਗੁਜ਼ਾਰ ਹੈ। ਰਣਵੀਰ ਸਿੰਘ ਤੇ ਆਲੀਆ ਭੱਟ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਨੂੰ ‘ਨੈੱਟਪੈਕ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਿਊਰੀ ਨੇ ‘ਗਲੀ ਬੁਆਏ’ ਨੂੰ ਨਵੀਆਂ ਵੰਨਗੀਆਂ ਦੀਆਂ ਫ਼ਿਲਮਾਂ ਤਹਿਤ ਸਨਮਾਨ ਦਿੱਤਾ ਹੈ। ਜ਼ੋਆ ਨੇ ਕਿਹਾ ਕਿ ਜਦ ਉਹ ਫ਼ਿਲਮ ਬਣਾ ਰਹੇ ਸਨ ਤਾਂ ਇਕ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਇਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਲੋਕ ਦੇਖਣ। ਉਨ੍ਹਾਂ ਕਿਹਾ ਕਿ ਅਸੀਂ ਸਭਿਆਚਾਰਾਂ ਵਿਚ ਵਖ਼ਰੇਵਾਂ ਦੇਖਦੇ ਹਾਂ ਤੇ ਉਨ੍ਹਾਂ ਨੂੰ ਮਹਿਸੂਸ ਵੀ ਕਰਦੇ ਹਾਂ। ਇਹੀ ਗੱਲ ਹੈ ਜੋ ਸਾਨੂੰ ਖਿੱਚਦੀ ਹੈ, ਅਸੀਂ ਇਕ-ਦੂਜੇ ਬਾਰੇ ਹੋਰ ਜਾਨਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ‘ਗਲੀ ਬੁਆਏ’ ਦਾ ਪ੍ਰੀਮੀਅਰ ਬਰਲਿਨ ਫ਼ਿਲਮ ਫੈਸਟੀਵਲ ਵਿਚ ਹੋਇਆ ਸੀ। ਇਸ ਵਿਚ ਰਣਵੀਰ ਨੂੰ ਇਕ ਉੱਭਰਦੇ ਹੋਏ ਰੈਪਰ ਵਜੋਂ ਦਿਖਾਇਆ ਗਿਆ ਹੈ ਜੋ ਮੁੰਬਈ ਦੀਆਂ ਗਲੀਆਂ ਵਿਚ ਆਪਣਾ ਭਵਿੱਖ ਤਲਾਸ਼ ਰਿਹਾ ਹੈ। -ਪੀਟੀਆਈ


Comments Off on ‘ਗਲੀ ਬੁਆਏ’ ਨੂੰ ਸਰਵੋਤਮ ਏਸ਼ਿਆਈ ਫ਼ਿਲਮ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.