ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਖਨੌਰੀ ’ਚ ਮੋਟਰਸਾਈਕਲ ਦੇ ਪਟਾਕੇ ਵਜਾਉਣ ’ਤੇ ਨੌਜਵਾਨ ਦਾ ਕਤਲ

Posted On July - 12 - 2019

ਖਨੌਰੀ ਵਿੱਚ ਪੀੜਤ ਪਰਿਵਾਰ ਵੱਲੋਂ ਲਾਸ਼ ਸੜਕ ’ਤੇ ਰੱਖ ਕੇ ਲਗਾਇਆ ਜਾਮ

ਹਰਜੀਤ ਸਿੰਘ
ਖਨੌਰੀ, 11 ਜੁਲਾਈ
ਇਸ ਸ਼ਹਿਰ ਦੇ ਵਾਰਡ ਨੰਬਰ 1 ਅਤੇ 2 ਪੁਰਾਣੇ ਖਨੌਰੀ ਪਿੰਡ ਵਿੱਚ ਨੌਜਵਾਨਾਂ ਦੀ ਆਪਸੀ ਰੰਜਿਸ਼ ਅਤੇ ਮੋਟਰਸਾਈਕਲ ਦੇ ਪਟਾਕੇ ਵਜਾਉਣ ਕਾਰਨ ਲੜਾਈ ਵਿੱਚ ਮਜ਼ਦੂਰ ਦੇ ਇਕਲੌਤੇ ਪੁੱਤਰ 20 ਸਾਲ ਦੇ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲੀਸ ਵੱਲੋਂ 9 ਨੌਜਵਾਨਾਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਅੱਜ ਜਿਉਂ ਕਤਲ ਕੀਤੇ ਨੌਜਵਾਨ ਗੁਰਤੇਜ ਸਿੰਘ ਦੀ ਦੇਹ ਪੋਸਟਮਾਰਟਮ ਬਾਅਦ ਇਥੇ ਪਹੁੰਚੀ ਤਾਂ ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਦਿੱਲੀ-ਲਧਿਆਣਾ ਰਾਸ਼ਟਰੀ ਰਾਜ ਮਾਰਗ ਨੰਬਰ 71 ’ਤੇ ਲਾਸ਼ ਰੱਖ ਕੇ ਜਾਮ ਲੱਗਾ ਦਿੱਤਾ ਗਿਆ। ਐਸਐਚਓ ਖਨੌਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹਾਕਮ ਸਿੰਘ ਨੇ ਪੁਲੀਸ ਨੂੰਦੱਸਿਆ ਹੈ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਵੱਡਾ ਲੜਕਾ ਗੁਰਤੇਜ ਸਿੰਘ ਅਤੇ ਛੋਟੀ ਲੜਕੀ ਆਸ਼ੂ ਹਨ। ਗੁਰਤੇਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਵਿੱਚ ਬਾਰ੍ਹਵੀਂ ਵਿਚ ਪੜ੍ਹਦਾ

ਗੁਰਤੇਜ ਸਿੰਘ

ਸੀ। ਗੁਰਤੇਜ ਸਿੰਘ ਦੀ ਦੋਸਤੀ ਤਰਸੇਮ ਸਿੰਘ ਨਾਲ ਸੀ। ਬੀਤੀ ਰਾਤ ਜਦੋਂ ਗੁਰਤੇਜ ਸਿੰਘ ਘਰ ਨਹੀਂ ਆਇਆ ਤਾਂ ਉਹ ਉਸ ਦੀ ਭਾਲ ਵਿੱਚ ਤਰਸੇਮ ਸਿੰਘ ਦੇ ਘਰ ਗਏ। ਰਾਤ ਕਰੀਬ 10:30 ਵਜੇ ਤਰਸੇਮ ਸਿੰਘ ਦੇ ਘਰ ਨੇੜੇ ਪੁੱਜਾ ਤਾਂ ਗੁਰਤੇਜ ਸਿੰਘ, ਤਰਸੇਮ ਸਿੰਘ ਅਤੇ ਸਮਸ਼ੇਰ ਸਿੰਘ ਉਰਫ਼ ਸ਼ੇਰੂ ਨੂੰ ਲੱਖੂ ਸਿੰਘ, ਸੁਖਚੈਨ ਸਿੰਘ ਉਰਫ਼ ਚੈਨੀ, ਰਵੀ, ਸੰਦੀਪ ਉਰਫ਼ ਲਹੋਰਾ, ਦੀਪੂ, ਲਾਡੀ, ਮਿੱਠਾ, ਡੀਸੀ ਤੇ ਪਕੌੜੀ ਨੇ ਘੇਰਿਆ ਹੋਇਆ ਸੀ ਅਤੇ ਕੁੱਟਮਾਰ ਕਰ ਰਹੇ ਸਨ। ਹਮਲਾਵਰ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਅੱਜ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਦਾ ਮਜ਼ਾ ਚਖਾ ਦਿੰਦੇ ਹਾਂ। ਇਸੇ ਦੌਰਾਨ ਰਵੀ ਨੇ ਕਿਰਚ ਗੁਰਤੇਜ ਸਿੰਘ ਦੇ ਗਰਦਨ ਦੇ ਨਾਲ ਖੱਬੇ ਪਾਸੇ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਲਲਕਾਰੇ ਮਾਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਹਥਿਆਰਾਂ ਸਮੇਤ ਫ਼ਰਾਰ ਹੋ ਗਏ ਤੇ ਗੁਰਤੇਜ ਸਿੰਘ ਉੱਥੇ ਮੌਕੇ ’ਤੇ ਹੀ ਡਿੱਗ ਪਿਆ। ਗਰਦਨ ਵਿੱਚ ਕਿਰਚ ਲੱਗਣ ਕਾਰਨ ਕਾਫ਼ੀ ਖ਼ੂਨ ਨਿਕਲ ਰਿਹਾ ਸੀ ਤੇ ਉਹ ਬੇਹੋਸ਼ ਹੋ ਗਿਆ। ਉਸ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਨ ਉਹ ਉਸ ਨੂੰ ਅਮਰ ਹਸਪਤਾਲ ਪਟਿਆਲਾ ਲੈ ਗਏ ਜਿਥੇ ਇਲਾਜ ਦੌਰਾਨ ਗੁਰਤੇਜ ਸਿੰਘ ਦੀ ਮੌਤ ਹੋ ਗਈ। ਐਸਐਚਓ ਖਨੌਰੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਖਨੌਰੀ ਵਿੱਚ 9 ਮੁਲਜ਼ਮਾਂ ਖ਼ਿਲਾਫ਼ ਧਾਰਾ 302, 506, 148, 149 ਅਤੇ 120ਬੀ ਆਈ.ਪੀ.ਸੀ ਦਰਜ ਕੀਤਾ ਗਿਆ ਹੈ। ਇਸ ਦੌਰਾਨ ਐਸਪੀਡੀ ਹਰਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਮੁਲਜ਼ਮ ਫੜਨ ਦਾ ਭਰੋਸਾ ਦਿੱਤਾ ਤਾਂ ਪੀੜਤ ਲਾਸ਼ ਲੈ ਕੇ ਘਰ ਚਲੇ ਗਏ ਤੇ ਚਿਤਾਵਨੀ ਦਿੱਤੀ ਕਿ ਜੇ ਭਲਕੇ ਤੱਕ ਮੁਲਜ਼ਮ ਨਾ ਫੜੇ ਤਾਂ ਉਹ ਲਾਸ਼ ਮੁੜ ਸ਼ਾਹਰਾਹ ’ਤੇ ਰੱਖ ਕੇ ਜਾਮ ਲਾਉਣਗੇ ਤੇ ਮੁਲਜ਼ਮਾਂ ਦੇ ਫੜੇ ਜਾਣ ਬਾਅਦ ਹੀ ਲਾਸ਼ ਼ਦਾ ਸਸਕਾਰ ਕਰਨਗੇ।


Comments Off on ਖਨੌਰੀ ’ਚ ਮੋਟਰਸਾਈਕਲ ਦੇ ਪਟਾਕੇ ਵਜਾਉਣ ’ਤੇ ਨੌਜਵਾਨ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.