ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

‘ਕੰਗਨਾ ਰਣੌਤ ਪੱਤਰਕਾਰਾਂ ਤੋਂ ਮੁਆਫ਼ੀ ਮੰਗੇ’

Posted On July - 10 - 2019

ਮੁੰਬਈ, 9 ਜੁਲਾਈ
ਅਗਾਮੀ ਫ਼ਿਲਮ ‘ਜਜਮੈਂਟਲ ਹੈ ਕਿਆ’ ਦੀ ਪ੍ਰੈੱਸ ਕਾਨਫਰੰਸ ਦੌਰਾਨ ਅਦਾਕਾਰ ਕੰਗਨਾ ਰਨੌਤ ਵੱਲੋਂ ‘ਵਾਇਰ’ ਸੇਵਾ ਦੇ ਪੱਤਰਕਾਰ ਨਾਲ ਕਥਿਤ ਬਦਸਲੂਕੀ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰ ਨੇ ਕੰਗਨਾ ਨੂੰ ਉਹਦੀ ਪਿਛਲੀ ਫ਼ਿਲਮ ‘ਮਣੀਕਰਨਿਕਾ: ਦਿ ਕੁਈਨ ਆਫ ਝਾਂਸੀ’ ਬਾਰੇ ਸਵਾਲ ਪੁੱਛਿਆ ਤਾਂ ਅਦਾਕਾਰਾ ਕਥਿਤ ਭੜਕ ਗਈ। ਇਸ ਦੌਰਾਨ ਦੋਵਾਂ ਦਰਮਿਆਨ ਤਲਖੀ ਵਾਲਾ ਮਾਹੌਲ ਬਣ ਗਿਆ।
ਉਧਰ ਕੰਗਨਾ ਦਾ ਵਰਤਾਓ ਸਹੀ ਸੀ ਜਾਂ ਗ਼ਲਤ, ਨੂੰ ਲੈ ਕੇ ਸੋਸ਼ਲ ਮੀਡੀਆ ਵਿੱਚ ਬਹਿਸ ਛਿੜ ਗਈ ਹੈ। ਸੋਸ਼ਲ ਮੀਡੀਆ ਵਰਤੋਂਕਾਰਾਂ ਦੇ ਇਕ ਵਰਗ ਨੇ ਕੰਗਨਾ ਦੇ ਪੱਤਰਕਾਰਾਂ ਪ੍ਰਤੀ ਵਤੀਰੇ ਦੀ ਨਿਖੇਧੀ ਕਰਦਿਆਂ ਪੱਤਰਕਾਰਾਂ ਨੂੰ ਅਦਾਕਾਰਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਕੁਝ ਪੱਤਰਕਾਰ ਜਲਦੀ ਹੀ ‘ਜਜਮੈਂਟਲ ਹੈ ਕਿਆ’ ਦੀ ਨਿਰਮਾਤਾ ਏਕਤਾ ਕਪੂਰ ਨੂੰ ਮਿਲ ਕੇ ਇਹ ਮੁੱਦਾ (ਮੁਆਫ਼ੀ ਸਬੰਧੀ) ਉਠਾਉਣਗੇ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ। -ਆਈਏਐਨਐਸ


Comments Off on ‘ਕੰਗਨਾ ਰਣੌਤ ਪੱਤਰਕਾਰਾਂ ਤੋਂ ਮੁਆਫ਼ੀ ਮੰਗੇ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.