ਬੌਲੀਵੁੱਡ ’ਚ ਭੈਣ-ਭਰਾਵਾਂ ਦਾ ਜਲਵਾ !    ‘ਸਾਂਢ ਕੀ ਆਂਖ’ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ !    ਵੱਖਰੇ ਅੰਦਾਜ਼ ਵਾਲਾ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ !    ਬਹੁਪੱਖੀ ਪ੍ਰਤਿਭਾ: ਮਾਈਕਲਐਂਜਲੋ !    ਕਾਵਿਮਈ ਲੋਕ ਖੇਡਾਂ !    ਮੇਲਾ ਗ਼ਦਰੀ ਬਾਬਿਆਂ ਦਾ !    ਜਿਨ੍ਹਾਂ ਹਿੰਮਤ ਯਾਰ ਬਣਾਈ…... !    ਸਿਆਣਪ !    ਖ਼ੂਬਸੂਰਤ ਪੰਛੀ ਕਿਰਮਚੀ ਨੜੀ !    ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ !    

ਕੰਗਨਾ ਦੇ ਰਵੱਈਏ ਲਈ ਬਾਲਾਜੀ ਟੈਲੀਫਿਲਮਜ਼ ਨੇ ਮੰਗੀ ਮੁਆਫ਼ੀ

Posted On July - 11 - 2019

ਮੁੰਬਈ, 10 ਜੁਲਾਈ

ਕੰਗਨਾ ਰਣੌਤ

ਫਿਲਮ ‘ਜੱਜਮੈਂਟਲ ਹੈ ਕਯਾ’ ਦੇ ਪ੍ਰੋਮੋਸ਼ਨ ਪ੍ਰੋਗਰਾਮ ਦੌਰਾਨ ਅਦਾਕਾਰਾ ਕੰਗਨਾ ਰਣੌਤ ਦੀ ਪੀਟੀਆਈ ਦੇ ਇਕ ਪੱਤਰਕਾਰ ਨਾਲ ਹੋਈ ਬਹਿਸ ਦੇ ਮੁੱਦੇ ’ਤੇ ਅੱਜ ਏਕਤਾ ਕਪੂਰ ਦੇ ਬੈਨਰ ਵਾਲੇ ਬਾਲਾਜੀ ਟੈਲੀਫਿਲਮਜ਼ ਨੇ ਮੁਆਫ਼ੀ ਮੰਗੀ ਹੈ।
ਬਾਲਾਜੀ ਟੈਲੀਫਿਲਮਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਹੋਈ ਇਸ ਮੰਦਭਾਗੀ ਘਟਨਾ ਲਈ ਉਹ ਮੁਆਫ਼ੀ ਮੰਗਣਾ ਚਾਹੁੰਦੇ ਹਨ। ਬੈਨਰ ਨੇ ਬਿਆਨ ਜਾਰੀ ਕਰ ਕੇ ਕਿਹਾ, ‘‘7 ਜੁਲਾਈ ਨੂੰ ਸਾਡੀ ਫਿਲਮ ‘ਜੱਜਮੈਂਟਲ ਹੈ ਕਯਾ’ ਦੇ ਗੀਤ ਦੇ ਲਾਂਚ ਮੌਕੇ ਫਿਲਮ ਦੀ ਅਦਾਕਾਰਾ ਅਤੇ ਪੱਤਰਕਾਰ ਜਸਟਿਨ ਰਾਓ ਵਿਚਾਲੇ ਹੋਈ ਬਹਿਸ ਬਾਰੇ ਕਾਫੀ ਕੁਝ ਕਿਹਾ ਜਾ ਰਿਹਾ ਹੈ। ਇਹ ਜੋ ਕੁਝ ਹੋਇਆ ਕਾਫੀ ਮੰਦਭਾਗਾ ਹੈ। ਇਸ ਸਬੰਧੀ ਸਾਰਿਆਂ ਦਾ ਵੱਖ ਵੱਖ ਨਜ਼ਰੀਆ ਹੈ ਪਰ ਨਿਰਮਾਤਾ ਹੋਣ ਦੇ ਨਾਤੇ ਅਸੀਂ ਮੁਆਫ਼ੀ ਮੰਗਣਾ ਚਾਹੁੰਦੇ ਹਨ। ਉਨ੍ਹਾਂ ਦਾ ਇਰਾਦਾ ਕਿਸੇ ਦੀ ਬੇਇੱਜ਼ਤੀ ਕਰਨ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਣ ਦਾ ਨਹੀਂ ਸੀ।’’ -ਪੀਟੀਆਈ


Comments Off on ਕੰਗਨਾ ਦੇ ਰਵੱਈਏ ਲਈ ਬਾਲਾਜੀ ਟੈਲੀਫਿਲਮਜ਼ ਨੇ ਮੰਗੀ ਮੁਆਫ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.