ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ

Posted On July - 18 - 2019

ਡਾ. ਸ਼ਰਦ ਸੱਤਿਆ ਚੌਹਾਨ

ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੁਲਾਈ
ਪੰਜਾਬ ਦੇ ਏਡੀਜੀਪੀ (ਟਰੈਫਿਕ) ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੰਜਾਬ ’ਚ ਟਰੈਫ਼ਿਕ ਪੁਲੀਸ ਐੱਸਐੱਸਪੀ ਜਾਂ ਹੋਰ ਸੀਨੀਅਰ ਅਧਿਕਾਰੀ ਦੇ ਹੁਕਮ ਤੋਂ ਬਗੈਰ ਹੁਣ ਕੌਮੀ ਮਾਰਗਾਂ ’ਤੇ ਆਮ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ। ਏਡੀਜੀਪੀ (ਟਰੈਫਿਕ) ਡਾ. ਸ਼ਰਦ ਸੱਤਿਆ ਚੌਹਾਨ ਨੇ ਸੂਬੇ ’ਚ ਵਧ ਰਹੇ ਸੜਕ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਟਰੈਫ਼ਿਕ ਪੁਲੀਸ ਨੂੰ ਸਖ਼ਤ ਆਦੇਸ਼ (ਕਾਪੀ ਪੰਜਾਬੀ ਟ੍ਰਿਬਿਊਨ ਕੋਲ) ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਟਰੈਫ਼ਿਕ ਨੂੰ ਸੁਚਾਰੂ ਤੇ ਸਹੀ ਢੰਗ ਨਾਲ ਕੰਟਰੋਲ ਕਰ ਕੇ ਬਹੁਤ ਸਾਰੀਆਂ ਕੀਮਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲੀਸ ਦਾ ਉਦੇਸ਼ ਟਰੈਫ਼ਿਕ ਨੂੰ ਸੁਚਾਰੂ ਤੇ ਸਹੀ ਢੰਗ ਨਾਲ ਕੰਟਰੋਲ ਕਰਨਾ ਅਤੇ ਸੜਕ ਹਾਦਸਿਆਂ ’ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਦਾ ਯਤਨ ਕਰਨਾ ਹੈ। ਉਨ੍ਹਾਂ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਪੰਜਾਬ’ਚ ਟਰੈਫ਼ਿਕ ਪੁਲੀਸ ਹੁਣ ਕੌਮੀ ਮਾਰਗਾਂ ’ਤੇ ਆਮ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ। ਉਨ੍ਹਾਂ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਇਹ ਨਿਰਦੇਸ਼ ਦਿੱਤੇ ਹਨ। ਹਦਾਇਤਾਂ ’ਚ ਕਿਹਾ ਗਿਆ ਹੈ ਕਿ ਐੱਸਐੱਸਪੀ ਜਾਂ ਹੋਰ ਸੀਨੀਅਰ ਅਧਿਕਾਰੀ ਦੇ ਆਦੇਸ਼ ਉੱਤੇ ਸਿਰਫ਼ ਲਾਪ੍ਰਵਾਹੀ ਜਾਂ ਗ਼ਲਤੀ ਕਰਨ ਵਾਲੇ ਵਾਹਨਾਂ ਦੇ ਕਾਗਜ਼ਾਂ ਦੀ ਚੈਕਿੰਗ ਕੀਤੀ ਜਾ ਸਕੇਗੀ।
ਏਡੀਜੀਪੀ ਨੇ ਟਰੈਫ਼ਿਕ ਪੁਲੀਸ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਨੱਥ ਪੈਣ ਨਾਲ ਆਮ ਰਾਹਗੀਰਾਂ ਅਤੇ ਛੋਟੇ ਵਾਹਨ ਚਾਲਕਾਂ ਨੂੰ ਕਿੰਨੀ ਕੁ ਰਾਹਤ ਮਿਲਦੀ ਹੈ।
ਸੂਬੇ ਦੇ ਸ਼ਹਿਰਾਂ ’ਚ ਟਰੈਫਿਕ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਪਰ ਸੂਬੇ ਦੀ ਟਰੈਫ਼ਿਕ ਪੁਲੀਸ ਦਾ ਮਕਸਦ ਮਹਿਜ਼ ਦੋਪਹੀਆ ਵਾਹਨਾਂ ਦਾ ਚਲਾਨ ਕੱਟਣ ਤੱਕ ਹੀ ਸੀਮਿਤ ਹੈ। ਟਰੈਫਿਕ ਪੁਲੀਸ ਦੀ ਅਸਲ ਡਿਊਟੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਮ ਜਨਤਾ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਦੀ ਹੈ। ਹਾਲਾਤ ਇਹ ਹਨ ਕਿ ਕੌਮੀ ਮਾਰਗਾਂ ਉੱਤੇ ਟਰੈਫ਼ਿਕ ਪੁਲੀਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਕਰ ਰਹੇ ਹੁੰਦੇ ਹਨ ਅਤੇ ਲੋਕ ਸ਼ਹਿਰ ’ਚ ਟਰੈਫਿਕ ਸਮੱਸਿਆ ਨਾਲ ਜੂਝ ਰਹੇ ਹੁੰਦੇ ਹਨ। ਸ਼ਾਇਦ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਏਡੀਜੀਪੀ (ਟਰੈਫਿਕ) ਡਾ.ਸ਼ਰਦ ਸੱਤਿਆ ਚੌਹਾਨ ਨੇ ਅਜਿਹੀਆਂ ਹੀ ਸ਼ਿਕਾਇਤਾਂ ਮਿਲਣ ਦੇ ਬਾਅਦ ਟਰੈਫ਼ਿਕ ਵਿੰਗ ਨੂੰ ਸਪਸ਼ਟ ਅਤੇ ਸਖ਼ਤ ਹਦਾਇਤਾਂ ਜਾਰੀ ਕਰ ਕੀਤੀਆਂ ਹਨ। ਦੱਸਣਯੋਗ ਹੈ ਕਿ ਡਾ. ਸ਼ਰਦ ਸੱਤਿਆ ਚੌਹਾਨ ਲੰਮਾਂ ਸਮਾਂ ਮੋਗਾ ਦੇ ਐੱਸਐੱਸਪੀ ਸਨ ਤਾਂ ਉਹ ਸ਼ਹਿਰ ’ਚ ਟਰੈਫ਼ਿਕ ਤੇ ਹੋਰ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਸਨ।

ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਜ਼ਬਤ ਹੋਵੇਗਾ ਲਾਇਸੈਂਸ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਪੁਲੀਸ ਨੇ ਲੋਕਾਂ ਨੂੰ ਚੰਗੇ ਚਾਲਕ ਬਣਨ ਅਤੇ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ। ਪੁਲੀਸ ਵੱਲੋਂ ਟਵਿੱਟਰ ’ਤੇ ਇਕ ਮੀਮ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਹੈ, ‘ਆਵਾਜਾਈ ਨਿਯਮਾਂ ਦੀ ਉਲੰਘਣਾ… ਡਰਾਈਵਿੰਗ ਲਾਇਸੈਂਸ ਦਾ ਬਲੀਦਾਨ ਦੇਣਾ ਹੋਵੇਗਾ।’ ਮੀਮ ਅਨੁਸਾਰ ਚੰਗੀ ਡਰਾਈਵਿੰਗ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਦੀ ਨਿਸ਼ਾਨੀ ਹੋ ਸਕਦੀ ਹੈ। ‘ਸਾਵਧਾਨ ਰਹੋ, ਸੁਰੱਖਿਅਤ ਰਹੋ ਅਤੇ ਨਹੀਂ ਤਾਂ ਆਪਣੇ ਲਾਇਸੈਂਸ ਦੀ ਬਲੀ ਦੇਣ ਲਈ ਤਿਆਰ ਰਹੋ। ਪੰਜਾਬ ਪੁਲੀਸ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਸਾਵਧਾਨ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਮੀਮ ਅਨੁਸਾਰ ਜੇਕਰ ਕੋਈ ਵਿਅਕਤੀ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਦਾ ਲਾਇਸੈਂਸ ਜ਼ਬਤ ਕਰ ਲਿਆ ਜਾਵੇਗਾ।


Comments Off on ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.