ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ

Posted On July - 17 - 2019

ਵੈਨਕੂਵਰ, 16 ਜੁਲਾਈ
ਕੈਨੇਡਾ ਵਿਚ ਪੜ੍ਹਾਈ ਕਰਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਪੜ੍ਹਾਈ, ਨੌਕਰੀ ਤੇ ਮਾਇਕ ਤੰਗੀਆਂ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਪਿਛਲੇ ਪੰਜ ਸਾਲਾਂ ਦੌਰਾਨ 15 ਵਿਦਿਆਰਥੀ ਖ਼ੁਦਕੁਸ਼ੀ ਕਰ ਗਏ। ਇਨ੍ਹਾਂ ਵਿਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਇਹ ਅੰਕੜੇ ਸੂਬੇ ਦੀ ਕੋਰੋਨਰ ਸਰਵਿਸਿਜ਼ ਨੇ ਜਾਰੀ ਕੀਤੇ ਹਨ।
ਇੱਥੋਂ ਦੇ ਮੁੱਖ ਮੀਡੀਆ ਅਖ਼ਬਾਰ ਵਿਚ ਛਪੀ ਰਿਪੋਰਟ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਕਈਆਂ ਨੂੰ ਕਈ ਤਰ੍ਹਾਂ ਦੇ ਦਬਾਅ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੁਝ ਮਾਹਰਾਂ ਨੇ ਇਸ ਰੁਝਾਨ ‘ਚ ਵਾਧੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਇਸ ਬਾਰੇ ਕੰਮ ਕਰਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਵਿਚੋਂ ਆਏ ਤੇ ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿਚੋਂ ਦੋ ਨਾਬਾਲਗ ਅਤੇ ਬਾਕੀ ਸਾਰੇ ਵੀਹ ਸਾਲ ਤੋਂ ਘੱਟ ਉਮਰ ਦੇ ਸਨ। ਇਸ ਦਾ ਕਾਰਨ ਇਨ੍ਹਾਂ ਉੱਤੇ ਆਪਣੀਆਂ ਫੀਸਾਂ ਤਾਰਨ, ਰਿਹਾਇਸ਼ ਖ਼ਰਚਿਆਂ ਦੇ ਨਾਲ ਨਾਲ ਪਿੱਛੇ ਮਾਪਿਆਂ ਨੂੰ ਕੁਝ ਭੇਜਣ ਦਾ ਦਬਾਅ ਹੋਣਾ ਹੈ। ਪੜ੍ਹਾਈ ਦੌਰਾਨ ਥੋੜ੍ਹੇ ਘੰਟੇ ਕੰਮ ਕਰਨ ਦੀ ਪਾਬੰਦੀ ਅਤੇ ਕੁਝ ਮਾਲਕਾਂ ਵੱਲੋਂ ਘੱਟ ਉਜਰਤ ਦੇ ਕੇ ਸਖ਼ਤ ਕੰਮ ਕਰਾਉਣ ਅਤੇ ਸ਼ੋਸ਼ਣ ਤੋਂ ਮਜਬੂਰ ਹੋ ਕੇ ਨੌਜਵਾਨ ਖ਼ੁਦਕੁਸ਼ੀ ਦੇ ਰਾਹੇ ਪੈਂਦੇ ਹਨ।
ਕੁਝ ਮਾਹਰਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਹਰ ਸਾਲ ਹਰੇਕ ਵਿੱਦਿਅਕ ਅਦਾਰੇ ਦੇ ਵਿਦਿਆਰਥੀਆਂ ਦੀ ਮਾਨਸਿਕ ਜਾਂਚ ਕਰਵਾਉਣਾ ਯਕੀਨੀ ਬਣਾਏ ਤਾਂ ਜੋ ਇਸ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਕੁਝ ਮਾਹਰਾਂ ਨੇ ਆਖਿਆ ਕਿ ਰਿਪੋਰਟ ਤੋਂ ਬਾਅਦ ਇਸ ਰੁਝਾਨ ਦੇ ਸਥਾਨਕ ਵਿਦਿਆਰਥੀਆਂ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਪਹਿਲਾਂ ਸਾਰਥਕ ਕਦਮ ਚੁੱਕੇ ਜਾਣਾ ਜ਼ਰੂਰੀ ਹੈ।

-ਪੀਟੀਆਈ


Comments Off on ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.