ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

ਕੇਸੀ ਰੋਡ ’ਤੇ ਬਿਨਾਂ ਮਨਜ਼ੂਰੀ ਤੋਂ ਖੋਲਿ੍ਹਆ ਸ਼ਰਾਬ ਦਾ ਠੇਕਾ

Posted On July - 11 - 2019

ਰਵਿੰਦਰ ਰਵੀ
ਬਰਨਾਲਾ, 10 ਜੁਲਾਈ

ਕੇਸੀ ਰੋਡ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੀ ਝਲਕ। -ਫੋਟੋ: ਰਵੀ

ਸ਼ਰਾਬ ਦੇ ਠੇਕੇਦਾਰਾਂ ਨੇ ਬਿਨ੍ਹਾਂ ਕਿਸੇ ਵਿਭਾਗੀ ਮਨਜ਼ੂਰੀ ਤੋਂ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਸੜਕ ਕੇਸੀ ਰੋਡ ’ਤੇ ਨਰੇਸ਼ ਹਸਪਤਾਲ ਦੇ ਸਾਹਮਣੇ ਅੰਗਰੇਜ਼ੀ ਸ਼ਰਾਬ ਦਾ ਠੇਕਾ ਚਾਲੂ ਕਰ ਦਿੱਤਾ ਹੈ। ਆਬਕਾਰੀ ’ਤੇ ਕਰ ਵਿਭਾਗ ਦੇ ਅਧਿਕਾਰੀ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਠੇਕੇਦਾਰ ਵੱਲੋਂ ਨਾਜਾਇਜ਼ ਤੌਰ ’ਤੇ ਖੋਲ੍ਹੇ ਗਏ ਠੇਕੇ ਨੇ ਆਬਕਾਰੀ ’ਤੇ ਕਰ ਵਿਭਾਗ ਦੇ ਕੰਮਕਾਰ ’ਤੇ ਸਵਾਲੀਆਂ ਚਿੰਨ੍ਹ ਲਾ ਦਿੱਤਾ ਹੈ।
ਸਚਿਨ ਸੂਦ ਗਰੁੱਪ ਵੱਲੋਂ ਕੇਸੀ ਰੋਡ ’ਤੇ ਖੋਲੇ ਗਏ ਨਜ਼ਾਇਜ ਸ਼ਰਾਬ ਦੇ ਠੇਕੇ ਦਾ ਨਕਸ਼ਾ ਵਿਭਾਗ ਕੋਲੋਂ ਪਾਸ ਕਰਵਾਉਣਾ ਤਾਂ ਦੂਰ ਦੀ ਗੱਲ ਹਾਲੇ ਤੱਕ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ ਹੈ। ਸਰਕਾਰੀ ਨਿਯਮਾਂ ਅਨੁਸਾਰ ਮਾਰਚ ਦੇ ਮਹੀਨੇ ’ਚ ਜਦੋਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਹੁੰਦੀ ਹੈ ਤਾਂ ਜਿਨ੍ਹਾਂ ਠੇਕੇਦਾਰਾਂ ਨੂੰ ਸ਼ਰਾਬ ਦੇ ਠੇਕੇ ਮਿਲਦੇ ਹਨ ਉਨ੍ਹਾਂ ਠੇਕੇਦਾਰ ਵੱਲੋਂ ਖੋਲ੍ਹੇ ਜਾਣ ਵਾਲੇ ਠੇਕਿਆਂ ਦੀ ਲਿਸਟ ’ਤੇ ਪੂਰਾ ਨਕਸ਼ਾ ਵਿਭਾਗ ਕੋਲੋਂ ਪਾਸ ਕਰਵਾਉਣਾ ਜ਼ਰੂਰੀ ਹੁੰਦਾ ਹੈ, ਪਰ ਸੂਦ ਗਰੁੱਪ ਨੇ ਸਾਰੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਆਪਣੀ ਮਨਮਰਜ਼ੀ ਨਾਲ ਹੀ ਕੇਸੀ ਰੋਡ ’ਤੇ ਨਾਜਾਇਜ਼ ਠੇਕਾ ਚਾਲੂ ਕਰ ਦਿੱਤਾ। ਠੇਕੇਦਾਰ ਨੇ ਖੋਲ੍ਹੇ ਗਏ ਠੇਕੇ ਦੀ ਜਾਣਕਾਰੀ ਆਬਕਾਰੀ ’ਤੇ ਕਰ ਵਿਭਾਗ ਨੂੰ ਦੇਣੀ ਵੀ ਮੁਨਾਸਿਬ ਨਹੀਂ ਸਮਝੀ।

ਆਬਕਾਰੀ ਇੰਸਪੈਕਟਰ ਵੱਲੋਂ ਠੇਕਾ ਖੁੱਲ੍ਹਣ ਦੀ ਪੁਸ਼ਟੀ
ਆਬਕਾਰੀ ’ਤੇ ਕਰ ਵਿਭਾਗ ਦੇ ਇੰਸਪੈਕਟਰ ਰਜਨੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਚਿਨ ਸੂਦ ਗਰੁੱਪ ਵੱਲੋਂ ਵਿਭਾਗ ਦੀ ਬਿਨ੍ਹਾਂ ਮਨਜ਼ੂਰੀ ਤੋਂ ਕੇਸੀ ਰੋਡ ’ਤੇ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਖੋਲ੍ਹੇ ਗਏ ਠੇਕਾ ਦਾ ਨਕਸ਼ਾ ਵੀ ਹਾਲੇ ਤੱਕ ਵਿਭਾਗ ਨੂੰ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ। ਇਸ ਸਬੰਧੀ ਸਹਾਇਕ ਆਬਕਾਰੀ ’ਤੇ ਕਰ ਕਮਿਸ਼ਨਰ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਕੱਟ ਦਿੱਤਾ।


Comments Off on ਕੇਸੀ ਰੋਡ ’ਤੇ ਬਿਨਾਂ ਮਨਜ਼ੂਰੀ ਤੋਂ ਖੋਲਿ੍ਹਆ ਸ਼ਰਾਬ ਦਾ ਠੇਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.