ਕੌਮੀ ਮਾਰਗਾਂ ’ਤੇ ਵਾਹਨਾਂ ਦੀ ਚੈਕਿੰਗ ਨਹੀਂ ਕਰ ਸਕੇਗੀ ਟਰੈਫ਼ਿਕ ਪੁਲੀਸ !    ਇਮਤਿਹਾਨਾਂ ਵਿਚ ਸੌ ਫ਼ੀਸਦੀ ਅੰਕਾਂ ਦਾ ਮਾਇਆਜਾਲ਼ !    ਟਰੈਕਟਰ ਟੋਚਨ ਮੁਕਾਬਲੇ ਬਨਾਮ ਕਿਸਾਨ ਖ਼ੁਦਕੁਸ਼ੀਆਂ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਬੱਚੇ ਆਪਣੇ ਹਾਣੀਆਂ ਕੋਲੋਂ ਸਿੱਖਦੇ ਨੇ ਨਵੇਂ ਸ਼ਬਦ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਕੁੱਲੂ ’ਚ ਬਰਫ਼ ਦਾ ਤੋਦਾ ਡਿੱਗਣ ਕਾਰਨ 5 ਸ਼ਰਧਾਲੂ ਜ਼ਖ਼ਮੀ !    ਸਿੰਧ ਅਸੈਂਬਲੀ ’ਚ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਮਤਾ ਪਾਸ !    ਮੀਟਰ ਘੁਟਾਲਾ: ਸਹਾਇਕ ਕਾਰਜਕਾਰੀ ਇੰਜਨੀਅਰ ਸਮੇਤ 6 ਅਧਿਕਾਰੀ ਮੁਅੱਤਲ !    ਦੋ ਦਿਨ ਪਏ ਮੀਂਹ ਨੇ ਕਿਸਾਨਾਂ ਦੀ ਮਿਹਨਤ ’ਤੇ ਫੇਰਿਆ ਪਾਣੀ !    

ਕਿਸਾਨ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ

Posted On July - 14 - 2019

ਥਾਣਾ ਫੂਲ ਦਾ ਘਿਰਾਓ ਕਰਦੇ ਹੋਏ ਬੀਕੇਯੂ ਕ੍ਰਾਂਤਕਾਰੀ ਦੇ ਆਗੂ।

ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 13 ਜੁਲਾਈ
ਰਾਗੀ ਸਿੰਘ ਤੇ ਕਥਾਵਾਚਕ ਜਰਨੈਲ ਸਿੰਘ ਧਿੰਗੜ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਭਰੀ ਸੰਗਤ ਵਿੱਚ ਸਰੀਰਕ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਥਾਣਾ ਫੂਲ ਦਾ ਘਿਰਾਓ ਕੀਤਾ। ਜ਼ਿਕਰਯੋਗ ਹੈ ਕਿ 19 ਮਈ 2017 ਨੂੰ ਸਵੇਰੇ ਨਿੱਤਨੇਮ ਦੇ ਸਮੇਂ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਕਥਾ-ਵਾਚਕ ਜਰਨੈਲ ਸਿੰਘ ਜੋ ਕਿ ਇੱਕ ਲੱਤੋਂ ਅਪੰਗ ਹੈ ਤੇ ਹਮਲਾ ਕਰ ਕੇ ਉਸ ਦੀ ਪੱਗ ਉਛਾਲ ਕੇ ਦਾੜ੍ਹੀ ਕੇਸ ਪੁੱਟ ਦਿੱਤੇ ਗਏ ਸਨ। ਜਰਨੈਲ ਸਿੰਘ ਅਤੇ ਪੰਚਾਇਤ ਦੀ ਸ਼ਿਕਾਇਤ ਦੇ ਨਾਲ ਸੀਸੀਟੀਵੀ ਕੈਮਰੇ ਦੀ ਫੁਟੇਜ਼ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਪਰਚਾ ਦਰਜ ਹੋ ਗਿਆ ਸੀ ਪਰ ਸਿਆਸੀ ਦਬਾਅ ਤੇ ਚੱਲਦਿਆਂ ਪੁਲੀਸ ਨੇ ਅਜੇ ਤਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਮੰਗ ਨੂੰ ਲੈ ਕੇ ਇੱਕ ਜੁਲਾਈ ਨੂੰ ਯੂਨੀਅਨ ਦਾ ਇੱਕ ਵਫ਼ਦ ਥਾਣਾ ਇੰਚਾਰਜ ਨੂੰ ਮਿਲਿਆ ਸੀ, ਜਿਸ ਨੇ 10 ਦਿਨਾਂ ਦੇ ਅੰਦਰ ਅੰਦਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਆਗੂਆਂ ਨੇ ਇੱਕ ਜੁਲਾਈ ਨੂੰ ਅਲਟੀਮੇਟਮ ਦੇ ਐਲਾਨ ਕੀਤਾ ਸੀ ਕਿ ਜੇ ਇਹ ਵਾਅਦਾ ਵਫ਼ਾ ਨਾ ਹੋਇਆ ਤਾਂ 12 ਜੁਲਾਈ ਨੂੰ ਧਰਨਾ ਲਾਇਆ ਜਾਵੇਗਾ।
ਧਰਨੇ ਦੌਰਾਨ ਹੀ ਥਾਣਾ ਇੰਚਾਰਜ ਸਮੇਤ ਪੁਲੀਸ ਅਧਿਕਾਰੀਆਂ ਨੇ ਆਗੂਆਂ ਨੂੰ ਬੁਲਾ ਕੇ ਚਾਰ ਦਿਨਾਂ ਦਾ ਹੋਰ ਸਮਾਂ ਮੰਗਿਆ ਤਾਂ ਕਿ ਕਨੂੰਨੀ ਕਾਰਵਾਈ ਮੁਕੰਮਲ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਆਗੂਆਂ ਨੇ ਕਿਹਾ ਕਿ ਜੇ 20 ਜੁਲਾਈ ਤੱਕ ਗ੍ਰਿਫਤਾਰੀ ਨਾ ਹੋਈ ਤਾਂ 21 ਜੁਲਾਈ ਨੂੰ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਕਚਹਿਰੀਆਂ ਵਿੱਚ ਮੁਜ਼ਾਹਰਾ ਕਰਕੇ ਥਾਣੇ ਅੱਗੇ ਅਰਥੀ ਫੂਕੀ ਜਾਵੇਗੀ। ਇਸ ਮੌਕੇ ਬੀਕੇਯੂ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਸ਼ਮਸ਼ੇਰ ਸਿੰਘ ਮੱਲੀ, ਤੀਰਥ ਰਾਮ ਸੇਲਬਰਾਹ, ਕਿਸਾਨ ਆਗੂ ਭਜਨ ਸਿੰਘ ਚੋਟੀਆਂ, ਮਜ਼ਦੂਰ ਆਗੂ ਕੁਲਵੰਤ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।


Comments Off on ਕਿਸਾਨ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.