ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਕਿਸਾਨਾਂ ਵੱਲੋਂ ਸਿਵਲ ਹਸਪਤਾਲ ਅੱਗੇ ਨਾਅਰੇਬਾਜ਼ੀ

Posted On July - 12 - 2019

ਹਸਪਤਾਲ ਦੇ ਗੇਟ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ। -ਫੋਟੋ: ਮੱਟਰਾਂ

ਪੱਤਰ ਪ੍ਰੇਰਕ
ਭਵਾਨੀਗੜ੍ਹ, 11 ਜੁਲਾਈ
ਇੱਥੇ ਅੱਜ ਸਰਕਾਰੀ ਸਿਵਲ ਹਸਪਤਾਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਹਸਪਤਾਲ ਵਿੱਚ ਤਾਇਨਾਤ ਔਰਤ ਡਾਕਟਰ ਵੱਲੋਂ ਮਰੀਜ਼ ਨਾਲ ਕਥਿਤ ਦੁਰਵਿਹਾਰ ਕਰਨ ਦੇ ਖਿਲਾਫ ਰੋਸ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਪਿਛਲੀ 10 ਜੂਨ ਨੂੰ ਦਿਲਬਾਗ ਸਿੰਘ ਵਾਸੀ ਆਲੋਅਰਖ ਦੇ ਪਿੰਡ ਵਿੱਚ ਝਗੜੇ ਦੌਰਾਨ ਕਾਫੀ ਸੱਟਾਂ ਲੱਗੀਆਂ ਸਨ, ਜ਼ਖ਼ਮੀ ਹਾਲਤ ਵਿੱਚ ਦਿਲਬਾਗ ਸਿੰਘ ਇੱਥੇ ਹਸਪਤਾਲ ਵਿੱਚ ਦਾਖਲ ਹੋਣ ਲਈ ਆਇਆ ਸੀ, ਪਰ ਮੌਕੇ ’ਤੇ ਹਾਜ਼ਰ ਡਾਕਟਰ ਪ੍ਰੀਤੀ ਗੌਤਮ ਨੇ ਕਥਿਤ ਵਿਰੋਧੀ ਧਿਰ ਨਾਲ ਮਿਲ ਕੇ ਦਿਲਬਾਗ ਸਿੰਘ ਦਾ ਇਲਾਜ ਅੱਧ ਵਿਚਕਾਰ ਹੀ ਰੋਕ ਦਿੱਤਾ ਅਤੇ ਹਸਪਤਾਲ ਵਿੱਚੋਂ ਚਲੇ ਜਾਣ ਲਈ ਕਿਹਾ। ਸਿਰ ਵਿੱਚ ਡੂੰਘੇ ਜ਼ਖ਼ਮ ਦੇ ਟਾਂਕੇ ਵੀ ਪੂਰੇ ਨਹੀਂ ਲਗਾਏ, ਜਿਸ ਕਾਰਨ ਪਟਿਆਲਾ ਹਸਪਤਾਲ ਜਾਣ ਤੱਕ ਖੂਨ ਵਗਦਾ ਰਿਹਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਦੁਰਿਵਹਾਰ ਸਬੰਧੀ ਯੂਨੀਅਨ ਦਾ ਵਫਦ ਐਸਐਮਓ ਭਵਾਨੀਗੜ੍ਹ ਨੂੰ ਮਿਲਿਆ ਪਰ ਉਸ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ, ਸਗੋਂ ਉਲਟਾ ਡਾਕਟਰ ਪ੍ਰੀਤੀ ਗੌਤਮ ਨੇ ਦਿਲਬਾਗ ਸਿੰਘ ਵਗੈਰਾ ਖ਼ਿਲਾਫ਼ ਐਸਐਸਪੀ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ। ਅੱਜ ਉਨ੍ਹਾਂ ਡੀਐਸਪੀ ਭਵਾਨੀਗੜ੍ਹ ਨੂੰ ਡਾਕਟਰ ਖਿਲਾਫ ਬਣਦੀਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਬੰਧਤ ਡਾਕਟਰ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ 15 ਜੁਲਾਈ ਨੂੰ ਥਾਣੇ ਦਾ ਘਿਰਾਓ ਕੀਤਾ ਜਾਵੇਗਾ।

ਮਰੀਜ਼ ਨੇ ਗਲਤ ਵਿਹਾਰ ਕੀਤਾ: ਡਾ. ਪ੍ਰੀਤੀ
ਡਾ. ਪ੍ਰੀਤੀ ਗੌਤਮ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੇ ਵੱਲੋਂ ਮਰੀਜ਼ ਨੂੰ ਮੁਢਲੀ ਸਹਾਇਤਾ ਦਿੱਤੀ ਅਤੇ ਜ਼ਖ਼ਮਾਂ ’ਤੇ ਟਾਂਕੇ ਵੀ ਲਗਾਏ ਪਰ ਦਿਲਬਾਗ ਸਿੰਘ ਅਤੇ ਉਸ ਦੇ ਨਾਲ ਦੇ ਵਿਅਕਤੀਆਂ ਨੇ ਉਸ ਨਾਲ ਬਹੁਤ ਗਲਤ ਵਿਵਹਾਰ ਕੀਤਾ ਅਤੇ ਉਸ ਤੋਂ ਗਲਤ ਰਿਪੋਰਟ ਬਣਾ ਕੇ ਭੇਜਣ ਦਾ ਦਬਾਅ ਬਣਾਇਆ ਗਿਆ ਅਤੇ ਉਹ ਪਿਛਲੇ ਮਹੀਨੇ ਤੋਂ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ।


Comments Off on ਕਿਸਾਨਾਂ ਵੱਲੋਂ ਸਿਵਲ ਹਸਪਤਾਲ ਅੱਗੇ ਨਾਅਰੇਬਾਜ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.