ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਾਰ ਡੀਲਰ ਦੇ ਗ੍ਰਿਫ਼ਤ ’ਚ ਆਉਣ ਬਾਅਦ ਕਈਆਂ ਨੂੰ ਭਾਜੜਾਂ

Posted On July - 12 - 2019

ਖੇਤਰੀ ਪ੍ਰਤੀਨਿਧ
ਧੂਰੀ, 11 ਜੁਲਾਈ
ਰੂਪਨਗਰ ਪੁਲੀਸ ਵੱਲੋਂ ਜਾਅਲੀ ਦਸਤਾਵੇਜ਼ ਬਣਾ ਕੇ ਕਾਰਾਂ ਵੇਚਣ ਵਾਲੇ ਗਰੋਹ ਦੇ ਕੀਤੇ ਗਏ ਪਰਦਾਫਾਸ਼ ਵਿੱਚ ਧੂਰੀ ਸ਼ਹਿਰ ਦੇ ਇੱਕ ਕਾਰ ਡੀਲਰ ਰਸ਼ਪਿੰਦਰ ਉਰਫ਼ ਸੋਨੂੰ ਧੂਰੀ ਦੇ ਗ੍ਰਿਫ਼ਤ ’ਚ ਆਉਣ ਤੋਂ ਬਾਅਦ ਇਲਾਕੇ ਦੇ ਕੁੱਝ ਡੀਲਰਾਂ ਅਤੇ ਕੁੱਝ ਫਾਇਨਾਂਸਰਾਂ ਵਿੱਚ ਹਫੜਾ-ਦਫੜੀ ਮੱਚੀ ਹੋਈ ਹੈ। ਦੱਸਣਯੋਗ ਹੈ ਕਿ ਇਸ ਗਰੋਹ ਵੱਲੋਂ ਮਹਾਰਾਸ਼ਟਰ ਤੋਂ ਲਿਆਂਦੀਆਂ ਗਈਆਂ ਕਾਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਅੱਗੇ ਵਧੀਆ ਮੁਨਾਫ਼ਾ ਖੱਟ ਕੇ ਵੇਚਿਆ ਜਾਂਦਾ ਸੀ। ਰੂਪਨਗਰ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ’ਚ ਟਰਾਂਸਪੋਰਟ ਵਿਭਾਗ ਦੀ ਕਥਿਤ ਮਿਲੀਭੁਗਤ ਦਾ ਸ਼ੱਕ ਜ਼ਾਹਿਰ ਕਰਨ ਦੇ ਨਾਲ-ਨਾਲ ਕਾਰਾਂ ਦੇ ਵਪਾਰ ਲੱਗੇ ਹੋਰ ਡੀਲਰਾਂ ਦੀ ਵੀ ਸ਼ਮੂਲੀਅਤ ਦੀ ਸ਼ੰਕਾ ਪ੍ਰਗਟਾਈ ਗਈ ਹੈ, ਜਿਸ ਨੂੰ ਲੈ ਕੇ ਧੂਰੀ ਇਲਾਕੇ ਦੇ ਕਈ ਹੋਰ ਕਾਰ ਡੀਲਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਇਸ ਸਬੰਧੀ ਡੀਐੱਸਪੀ ਧੂਰੀ ਮੋਹਿਤ ਅਗਰਵਾਲ ਨੇ ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਕੋਈ ਵੀ ਗੱਲ ਦੱਸਣੀ ਜਾਂਚ ਨੂੰ ਪ੍ਰਭਾਵਿਤ ਕਰੇਗੀ ਅਤੇ ਰੂਪਨਗਰ ਪੁਲੀਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Comments Off on ਕਾਰ ਡੀਲਰ ਦੇ ਗ੍ਰਿਫ਼ਤ ’ਚ ਆਉਣ ਬਾਅਦ ਕਈਆਂ ਨੂੰ ਭਾਜੜਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.