ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਕਰਜ਼ੇ ਨਾ ਮਿਲਣ ਕਾਰਨ ਡੇਅਰੀ ਦਾ ਧੰਦਾ ਮੰਦਾ

Posted On July - 11 - 2019

ਸੁਰਜੀਤ ਵਸ਼ਿਸ਼ਟ
ਝੁਨੀਰ, 10 ਜੁਲਾਈ

ਕਸਬਾ ਝੁਨੀਰ ਦੇ ਇੱਕ ਡੇਅਰੀ ਫਾਰਮ ਦਾ ਦ੍ਰਿਸ਼।

ਇਲਾਕਾ ਝੁਨੀਰ ਦੇ ਪਿੰਡਾਂ ਵਿੱਚ ਕੇਂਦਰ, ਰਾਜ ਸਰਕਾਰ ਅਤੇ ਡੇਅਰੀ ਵਿਭਾਗ ਵੱਲੋਂ ਖੇਤੀ ਦੇ ਮੁੱਖ ਸਹਾਇਕ ਧੰਦੇ ਵਜੋਂ ਮੰਨੇ ਜਾਂਦੇ ਡੇਅਰੀ ਦੇ ਧੰਦੇ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣ ਲਈ ਦੁੱਧ ਉਤਪਾਦਕਾਂ ਨੂੰ ਨਾ ਹੀ ਉਨ੍ਹਾਂ ਦੀ ਲੋੜ ਅਨੁਸਾਰ ਸਬਸਿਡੀ ਤੇ ਕਰਜ਼ੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉੱਚ ਪੱਧਰੀ ਸਿਖਲਾਈ ਦਿੱਤੀ ਜਾ ਰਹੀ ਹੈ। ਕਸਬੇ ਦੇ ਮੁੱਖ ਦੁੱਧ ਉਤਪਾਦਕ ਮਲੂਕ ਸਿੰਘ ਝੁਨੀਰ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਸਿੱਧੂ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਕੈਂਪਾਂ ਦੌਰਾਨ ਵਿਭਾਗ ਡੇਅਰੀ ਧੰਦਾ ਸ਼ੁਰੂ ਕਰਵਾਉਣ ਲਈ ਸਰਕਾਰ ਦੀ ਵੱਖ ਵੱਖ ਸਕੀਮਾਂ ਅਧੀਨ ਬੈਂਕਾਂ ਰਾਹੀਂ ਸਬਸਿਡੀ ਤੇ ਕਰਜ਼ੇ ਦੇਣ ਦਾ ਐਲਾਨ ਵੀ ਕਰਦਾ ਹੈ ਪਰ ਜਦੋਂ ਕਿਸਾਨ ਸਿਖਲਾਈ ਪੂਰੀ ਕਰਨ ਮਗਰੋਂ ਬੈਂਕ ਤੋਂ ਕਰਜ਼ਾ ਸਬਸਿਡੀ ’ਤੇ ਜਾਂ ਘੱਟ ਵਿਆਜ ਦਰਾਂ ’ਤੇ ਲੈਣ ਲਈ ਜਾਂਦੇ ਹਨ ਤਾਂ ਬੈਂਕ ਅਧਿਕਾਰੀ ਟਾਲ-ਮਟੋਲ ਕਰਦੇ ਹਨ। ਵਫ਼ਦ ਨੇ ਮੰਗ ਕੀਤੀ ਕਿ ਮਿਲਕ ਪਲਾਂਟ ਬਠਿੰਡਾ, ਵੇਰਕਾ ਜਾਂ ਦੂਸਰੇ ਪ੍ਰਾਈਵੇਟ ਅਦਾਰੇ ਕਿਸਾਨਾਂ ਨੂੰ ਉੱਚ ਦਰਜੇ ਦੀ ਪੌਸ਼ਟਿਕ ਖੁਰਾਕ ਸਹੀ ਭਾਅ ’ਤੇ ਦੇਵੇ ਤਾਂ ਕਿ ਦੁਧਾਰੂ ਪਸ਼ੂਆਂ ਦੇ ਦੁੱਧ ਦੀ ਸਮਰੱਥਾ ਯੂਰਪੀ ਦੇਸ਼ਾਂ ਦੇ ਪਸ਼ੂਆਂ ਦੇ ਬਰਾਬਰ ਹੋ ਸਕੇ।

 


Comments Off on ਕਰਜ਼ੇ ਨਾ ਮਿਲਣ ਕਾਰਨ ਡੇਅਰੀ ਦਾ ਧੰਦਾ ਮੰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.