ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਕਰਨਾਟਕ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ

Posted On July - 10 - 2019

ਡਿਪਟੀ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾਈ;
ਟੀਐੱਮਸੀ ਵੱਲੋਂ ਨਿੱਜੀਕਰਨ ਦਾ ਵਿਰੋਧ

ਰਾਜ ਸਭਾ ਦੇ ਸੈਸ਼ਨ ਦੌਰਾਨ ਹੰਗਾਮਾ ਕਰਦੇ ਹੋਏ ਵੱਖ ਵੱਖ ਪਾਰਟੀਆਂ ਦੇ ਮੈਂਬਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 9 ਜੁਲਾਈ
ਕਰਨਾਟਕ ਵਿਚ ਪੈਦਾ ਹੋਈ ਸਿਆਸੀ ਹਲਚਲ ਖ਼ਿਲਾਫ਼ ਅੱਜ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਰਾਜ ਸਭਾ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਇਸ ਦੇ ਮੈਂਬਰ ਰੋਸ ਜਤਾਉਂਦੇ ਹੋਏ ਸਪੀਕਰ ਦੀ ਕੁਰਸੀ ਅੱਗੇ ਪੁੱਜ ਗਏ। ਵਿਰੋਧੀ ਧਿਰ ਵੱਲੋਂ ਕੀਤੀ ਨਾਅਰੇਬਾਜ਼ੀ ਤੋਂ ਬਾਅਦ ਡਿਪਟੀ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਉਪਰਲਾ ਸਦਨ ਕਰੀਬ ਦੋ ਵਾਰ ਮੁਲਤਵੀ ਕੀਤਾ ਗਿਆ। ਸਦਨ ਦੀ ਕਾਰਵਾਈ ਜਦ ਦੋ ਵਜੇ ਦੇ ਕਰੀਬ ਮੁੜ ਸ਼ੁਰੂ ਹੋਈ ਤਾਂ ਕਾਂਗਰਸ, ਟੀਐਮਸੀ, ਸੀਪੀਆਈ ਤੇ ਸੀਪੀਐੱਮ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਤਿੰਨ ਮਿੰਟ ਦੇ ਅੰਦਰ ਹੀ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਡਿਪਟੀ ਚੇਅਰਮੈਨ ਹਰੀਵੰਸ਼ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਕਈ ਵਾਰ ਅਪੀਲ ਕਰ ਕੇ ਸੀਟਾਂ ’ਤੇ ਬੈਠਣ ਲਈ ਕਿਹਾ ਪਰ ਹੰਗਾਮਾ ਜਾਰੀ ਰਿਹਾ। ਇਸ ਮੌਕੇ ਸਦਨ ਵੱਲੋਂ ਬਜਟ (2019-20) ’ਤੇ ਵਿਚਾਰ-ਚਰਚਾ ਕੀਤੀ ਜਾਣੀ ਸੀ ਤੇ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਇਸ ਮੁੱਦੇ ’ਤੇ ਸਦਨ ਨੂੰ ਸੰਬੋਧਨ ਕਰਨਾ ਸੀ। ਕਾਂਗਰਸ ਇਸ ਰੌਲੇ-ਰੱਪੇ ਦੌਰਾਨ ਭਾਜਪਾ ’ਤੇ ਕਰਨਾਟਕ ਦੀ ਕਾਂਗਰਸ-ਜੇਡੀ(ਐੱਸ) ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਉਂਦੀ ਰਹੀ। ਕਾਂਗਰਸ ਨੇ ਦੋਸ਼ ਲਾਇਆ ਕਿ ਕਰਨਾਟਕ ਵਿਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟੀਐੱਮਸੀ ਮੈਂਬਰਾਂ ਨੇ ਜਨਤਕ ਖੇਤਰ ਦੀਆਂ ਇਕਾਈਆਂ ਦੇ ਨਿੱਜੀਕਰਨ ਖ਼ਿਲਾਫ਼ ਰੋਸ ਜਤਾਇਆ ਤੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ 12 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਵੈਂਕਈਆ ਦੀ ਗ਼ੈਰਹਾਜ਼ਰੀ ਵਿਚ ਡਿਪਟੀ ਚੇਅਰਮੈਨ ਹਰੀਵੰਸ਼ ਨੇ ਮੈਂਬਰਾਂ ਨੂੰ ਸ਼ਾਂਤ ਕਰਨ ਦੇ ਕਈ ਯਤਨ ਕੀਤੇ ਤੇ ਕਾਰਵਾਈ ਮੁੜ ਦੋ ਵਜੇ ਤੱਕ ਮੁਲਤਵੀ ਕਰਨੀ ਪਈ। ਡਿਪਟੀ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਸਿਫ਼ਰ ਕਾਲ ਵਿਚ ਕਰਨਾਟਕ ਮੁੱਦਾ ਉਠਾਉਣ ਦਾ ਮੌਕਾ ਦਿੱਤਾ ਗਿਆ ਸੀ ਜਿਸ ਦਾ ਉਨ੍ਹਾਂ ਲਾਭ ਨਹੀਂ ਲਿਆ। ਇਸ ਦੌਰਾਨ ਕਾਂਗਰਸ ਮੈਂਬਰ ਬੀ.ਕੇ. ਹਰੀਪ੍ਰਸਾਦ ਨੇ ਸਦਨ ਦੇ ਬਾਕੀ ਸਾਰੇ ਕੰਮ ਰੋਕ ਕੇ ਸਿਰਫ਼ ਕਰਨਾਟਕ ਮੁੱਦੇ ’ਤੇ ਵਿਚਾਰ ਦੀ ਮੰਗ ਕੀਤੀ, ਜਿਸ ਦੀ ਚੇਅਰਮੈਨ ਨੇ ਇਜਾਜ਼ਤ ਨਹੀਂ ਦਿੱਤੀ। -ਪੀਟੀਆਈ

ਰਾਜ ਸਭਾ ਦੀ ਮਰਿਆਦਾ ਕਮੇਟੀ ਨੇ ਸਾਧਵੀ ਪਰਾਚੀ ਦੇ ਮਾਮਲੇ ਨੂੰ ਨਾ ਛੇੜਨ ਦੀ ਦਿੱਤੀ ਰਾਏ

ਨਵੀਂ ਦਿੱਲੀ: ਰਾਜ ਸਭਾ ਦੀ ਮਰਿਆਦਾ ਕਮੇਟੀ ਨੇ ਕਿਹਾ ਹੈ ਕਿ ਹਿੰਦੂਤਵ ਆਗੂ ਸਾਧਵੀ ਪਰਾਚੀ ਵੱਲੋਂ ਕੀਤੀ ਟਿੱਪਣੀ,‘ ਸੰਸਦ ਵਿੱਚ ਦਹਿਸ਼ਤਗਰਦ’ ਮਾਮਲੇ ਨੂੰ ਛੇੜਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਨਾਲ ਕਿਸੇ ਪ੍ਰਕਾਰ ਦਾ ਮਨੋਰਥ ਹੱਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸਾਧਵੀ ਪਰਾਚੀ ਨੇ 2015 ਵਿੱਚ ਕੁੱਝ ਮੈਂਬਰਾਂ ਵੱਲੋਂ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ ਵਿੱਚ ਦੋਸ਼ੀ ਯਾਕੂਬ ਮੈਨਨ ਨੂੰ ਮੌਤ ਦੀ ਸਜ਼ਾ ਦਾ ਵਿਰੋਧ ਕਰਨ ਵਾਲੇ ਸੰਸਦ ਸੰਸਦ ਮੈਂਬਰਾਂ ਬਾਰੇ ਸਖਤ ਟਿੱਪਣੀ ਕਰਦਿਆਂ ਕਿਹਾ ਸੀ ਕਿ ਸੰਸਦ ਵਿੱਚ ਵੀ ਇੱਕ, ਦੋ ਦਹਿਸ਼ਤਗਰਦ ਹਨ। ਇਸ ਟਿੱਪਣੀ ਬਾਅਦ ਰਾਜ ਸਭਾ ਵਿੱਚ ਸੰਸਦ ਮੈਂਬਰਾਂ ਨੇ ਤਤਕਾਲੀ ਚੇਅਰਮੈਨ ਹਾਮਿਦ ਅਨਸਾਰੀ ਨੂੰ ਨੋਟਿਸ ਦੇ ਕੇ ਕਿਹਾ ਸੀ ਕਿ ਪਰਾਚੀ ਦੀ ਟਿੱਪਣੀ ਸੰਸਦ ਦੇ ਵਕਾਰ ਦੀ ਉਲੰਘਣਾ ਹੈ। ਇਸ ਮਾਮਲੇ ਉੱਤੇ ਬਣਾਈ ਮਰਿਆਦਾ ਕਮੇਟੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਸ ਨੂੰ ਮੁੱਦੇ ਨੂੰ ਛੇੜਨ ਨਾਲ ਕਿਸੇ ਪ੍ਰਕਾਰ ਦਾ ਮਨੋਰਥ ਹੱਲ ਨਹੀਂ ਹੋਵੇਗਾ।
-ਪੀਟੀਆਈ


Comments Off on ਕਰਨਾਟਕ ਮੁੱਦੇ ’ਤੇ ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.