ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਕਮਰਿਆਂ ’ਚ ਈਵੀਐੱਮਜ਼, ਬੱਚੇ ਵਰਾਂਡੇ ’ਚ ਪੜ੍ਹਨ ਲਈ ਮਜਬੂਰ

Posted On July - 12 - 2019

ਜਵਾਹਰ ਨਗਰ ਦੇ ਸਕੂਲ ’ਚ ਈਵੀਐੱਮਜ਼ ਰੱਖਣ ਕਾਰਨ ਬੰਦ ਕੀਤੇ ਕਮਰੇ ਤੇ ਵਰਾਂਡੇ ’ਚ ਪਏ ਬੈਂਚ ਕੋਲੋਂ ਲੰਘਦੇ ਬੱਚੇ ਅਤੇ ਮੀਂਹ ਕਾਰਨ ਪਾਣੀ-ਪਾਣੀ ਹੋਇਆ ਮੈਦਾਨ। -ਫੋਟੋ: ਵਰਮਾ

ਸਤਵਿੰਦਰ ਬਸਰਾ
ਲੁਧਿਆਣਾ, 11 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜਵਾਹਰ ਨਗਰ ਅੱਜਕੱਲ੍ਹ ਈਵੀਐੱਮਜ਼ ਕਾਰਨ ਸੀਲ ਕੀਤੇ ਕਲਾਸ ਰੂਮਾਂ ਦੇ ਦਰਵਾਜ਼ਿਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਮਰੇ ਬੰਦ ਹੋਣ ਕਾਰਨ ਬੱਚਿਆਂ ਨੂੰ ਬਾਹਰ ਦਰਖਤਾਂ ਥੱਲੇ ਜਾਂ ਵਰਾਂਡਿਆਂ ਵਿੱਚ ਹੀ ਬੈਠ ਕੇ ਪੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਮਰਿਆਂ ਅੰਦਰੋਂ ਕੱਢ ਕੇ ਬਾਹਰ ਰੱਖੇ ਬੈਂਚ ਵੀ ਥਾਂ-ਥਾਂ ਰੁਲਦੇ ਨਜ਼ਰ ਆ ਰਹੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਨੁਸਾਰ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਅਤੇ ਜਲਦੀ ਹੀ ਇਸ ਦਾ ਢੁਕਵਾਂ ਹੱਲ ਹੋ ਜਾਵੇਗਾ।
ਸਕੂਲ ਵਿੱਚ ਮੌਜੂਦਾ ਸਮੇਂ 1000 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਮਈ ਮਹੀਨੇ ਸਕੂਲ ਦੇ 16 ਦੇ ਕਰੀਬ ਕਮਰਿਆਂ ਵਿੱਚ ਈਵੀਐੱਮਜ਼ ਰੱਖ ਕੇ ਬਾਹਰੋਂ ਦਰਵਾਜ਼ੇ ਸੀਲ ਕੀਤੇ ਹੋਏ ਹਨ। ਦੋ ਕਮਰਿਆਂ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਆਪਣਾ ਸਾਮਾਨ ਰੱਖਿਆ ਹੋਇਆ ਹੈ। ਜੂਨ ਮਹੀਨਾ ਛੁੱਟੀਆਂ ਵਿੱਚ ਲੰਘ ਜਾਣ ਕਾਰਨ ਭਾਵੇਂ ਕੋਈ ਮੁਸ਼ਕਲ ਪੇਸ਼ ਨਹੀਂ ਆਈ ਪਰ ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੁਸ਼ਕਲ ਕਈ ਗੁਣਾ ਵਧ ਗਈ। ਕਮਰਿਆਂ ਵਿੱਚੋਂ ਕੱਢੇ ਬੈਂਚ ਵਰਾਂਡਿਆਂ ਅਤੇ ਖੁੱਲ੍ਹੇ ਅਸਮਾਨ ਥੱਲੇ ਰੁਲ ਰਹੇ ਹਨ। ਹੋਰ ਢੁਕਵੇਂ ਕਮਰੇ ਨਾ ਹੋਣ ਕਾਰਨ ਕਲਾਸਾਂ ਵਰਾਂਡਿਆਂ, ਮੈਦਾਨ ਤੇ ਦਰੱਖਤਾਂ ਥੱਲੇ ਲਾਈਆਂ ਜਾ ਰਹੀਆਂ ਹਨ। ਹੁਣ ਬਰਸਾਤੀ ਮੌਸਮ ਸ਼ੁਰੂ ਹੋਣ ਕਾਰਨ ਬੱਚਿਆਂ ਦੀ ਮੁਸ਼ਕਲ ਹੋਰ ਵਧ ਗਈ ਹੈ। ਸਕੂਲ ਦੀ ਪ੍ਰਿੰਸੀਪਲ ਅਰਾਧਨਾ ਨੰਦਾ ਨੇ ਕਿਹਾ ਕਿ ਈਵੀਐੱਮਜ਼ ਕਾਰਨ ਬੰਦ ਕੀਤੇ 16 ਕਮਰਿਆਂ ਅਤੇ ਬੱਚਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਦੋ ਕੁ ਦਿਨ ਪਹਿਲਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

ਈਵੀਐੱਮਜ਼ ਲਈ ਬਦਲਵੀਂ ਥਾਂ ’ਤੇ ਪ੍ਰਬੰਧ ਕਰ ਲਿਆ ਜਾਵੇਗਾ: ਡੀਈਓ
ਡੀਈਓ ਸੈਕੰਡਰੀ ਸਵਰਨਜੀਤ ਕੌਰ ਨੇ ਕਿਹਾ ਕਿ ਜੂਨ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਕੋਈ ਮੁਸ਼ਕਲ ਨਹੀਂ ਹੋਈ ਪਰ ਉਨ੍ਹਾਂ ਵੱਲੋਂ ਪਹਿਲਾਂ ਹੀ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕਰ ਲਈ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇੱਕ-ਦੋ ਦਿਨਾਂ ਵਿੱਚ ਈਵੀਐੱਮਜ਼ ਦਾ ਬਦਲਵੀਂ ਥਾਂ ’ਤੇ ਪ੍ਰਬੰਧ ਕਰ ਲਿਆ ਜਾਵੇਗਾ।


Comments Off on ਕਮਰਿਆਂ ’ਚ ਈਵੀਐੱਮਜ਼, ਬੱਚੇ ਵਰਾਂਡੇ ’ਚ ਪੜ੍ਹਨ ਲਈ ਮਜਬੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.