ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਐਨੀ ਉਮਰ ਨ੍ਹੀਂ ਜਿੰਨੇ ਕੰਮ ਕਰ ਲਏ

Posted On July - 30 - 2019

ਕਿਰਤੀ

ਪਿੰਡ ਖੁੱਡਾ ਅਲੀਸ਼ੇਰ (ਮੁਹਾਲੀ) ਦੇ ਵਿਕਰਮ ਸਿੰਘ ਦਾ ਜੀਵਨ ਸੰਘਰਸ਼।
ਪਹਿਲਾਂ ਮੈਂ ਦਰਜੀ ਦੀ ਦੁਕਾਨ ਕਰਦਾ ਹਾਂ, ਪਰ ਹੁਣ ਕੱਪੜੇ ਪ੍ਰੈੱਸ ਕਰਨ ਦਾ ਕੰਮ ਵੀ ਕਰਦਾ ਹਾਂ। ਇਸ ਵਿਚ ਦਿਨ ਦਾ ਕਦੇ ਦੋ ਸੌ ਰੁਪਿਆ ਬਣ ਜਾਂਦੈ, ਕਦੇ ਤਿੰਨ ਸੌ। ਇਸ ਨਾਲ ਬਸ ਰੋਟੀ ਪਾਣੀ ਈ ਚੱਲਦੈ। ਕੋਈ ਬੰਨ੍ਹਵਾ ਕੰਮ ਹੋਵੇ ਤਾਂ ਬੰਦਾ ਬਿਨਾਂ ਸੋਚੇ ਕਰੀ ਜਾਂਦੈ। ਗੁਜ਼ਾਰਾ ਕਰਨ ਲਈ ਮੈਂ ਸੈਕਟਰ ਸਤਾਰਾਂ ਵਿਚ ਸ਼ਰਟਾਂ-ਪੈਂਟਾਂ ਵੀ ਵੇਚੀਆਂ। ਪੰਜਾਬ ਇੰਜਨੀਅਰਿੰਗ ਕਾਲਜ ਕੋਲ ਆਂਡੇ ਦੇ ਸੂਪ ਦੀ ਰੇਹੜੀ ਵੀ ਲਾਉਂਦਾ ਰਿਹਾ। ਮਤਲਬ ਮੇਰੀ ਐਨੀ ਉਮਰ ਨ੍ਹੀਂ ਜਿੰਨੇ ਮੈਂ ਕੰਮ ਕਰ ਲਏ, ਪਰ ਕਾਮਯਾਬੀ ਕਿਧਰੇ ਨ੍ਹੀਂ ਮਿਲੀ।
ਪਿਤਾ ਜੀ ਮਿਸਤਰੀ ਨਾਲ ਦਿਹਾੜੀ ਕਰਦੇ ਸਨ। ਉਨ੍ਹਾਂ ਦੀ ਗੁਰਦੁਆਰੇ ਸੇਵਾ ਕਰਦਿਆਂ ਦੀ ਕਰੰਟ ਲੱਗ ਕੇ ਮੌਤ ਹੋ ਗਈ। ਪੜ੍ਹਿਆ ਤਾਂ ਮੈਂ ਘੱਟ ਹੀ ਆਂ, ਅੱਠਵੀਂ ਜਮਾਤ ’ਚੋਂ ਹਟ ਗਿਆ ਤੀ। ਪੜ੍ਹਾਈ ਛੱਡਣ ਤੋਂ ਬਾਅਦ ਮੈਂ ਡਰਾਈਵਰੀ ਕਰਨ ਲੱਗਾ। ਆਟੋ ਕਰ ਲਿਆ ਸੀ। ਫਿਰ ਪ੍ਰਾਈਵੇਟ ਟਰਾਂਸਪੋਰਟ ਲਾਈਨ ਵਿਚ ਪੈ ਗਿਆ। ਐਕਸੀਡੈਂਟ ਹੋ ਕੇ ਟਰੱਕ ਉਲਟ ਗਿਆ। 2013 ਵਿਚ ਮਲੇਸ਼ੀਆ ਚਲਾ ਗਿਆ। ਮੈਂ ਉੱਥੇ ਦੋ ਨੰਬਰ ’ਚ ਹੀ ਰਿਹਾ, ਇਸ ਲਈ ਉੱਥੇ ਵੀ ਕੁਝ ਨਹੀਂ ਬਣਿਆ। ਏਜੰਟ ਮੈਨੂੰ ਇੱਥੋਂ ਤਾਂ ਮਹੀਨਿਆਂ ਦੇ ਵੀਜ਼ੇ ’ਤੇ ਲੈ ਗਿਆ, ਕਹਿੰਦਾ ਉੱਥੇ ਜਾ ਕੇ ਪਰਮਿਟ ਲਵਾ ਕੇ ਦੇਵਾਂਗਾ। ਦੁਖੀ ਹੋ ਕੇ ਮੈਂ ਪਿਛਲੇ ਸਾਲ ਏਜੰਟ ’ਤੇ ਕੇਸ ਕਰ ਦਿੱਤਾ। ਸਾਨੂੰ ਉਸਨੇ ਚਾਰ ਜਣਿਆ ਨੂੰ ਭੇਜਿਆ ਸੀ। ਤਿੰਨ ਤਾਂ ਮੁੜ ਆਏ, ਪਰ ਮੈਂ ਮਨ ਮਾਰ ਕੇ ਬੈਠਾ ਰਿਹਾ। ਬਈ ਹੁਣ ਨ੍ਹੀਂ ਤਾਂ ਸਾਲ ਨੂੰ ਬਣ ਜੂ ਕੁਝ। ਉੱਥੇ ਵੀ ਮੈਂ ਸਾਰੇ ਕੰਮ ਕੀਤੇ ਦਰਜੀ, ਪੇਂਟ, ਮਿਸਤਰੀ ਨਾਲ, ਗੱਡੀਆਂ ਵੀ ਧੋਤੀਆਂ। ਫਿਰ ਮੈਂ ਖਾਣੇ ਦੀ ਰੇਹੜੀ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਗੱਲ ਨ੍ਹੀਂ ਬਣੀ। ਮੇਰਾ ਹੁਣ ਵੀ ਕੁੱਕ ਬਣਨ ਦਾ ਬਹੁਤ ਮਨ ਐ, ਪਰ ਸਰਦਾਰ ਨੂੰ ਰੈਸਟੋਰੈਂਟ ਵਾਲੇ ਰੱਖਦੇ ਨ੍ਹੀਂ।

ਗੁਰਦੀਪ ਧਾਲੀਵਾਲ (ਸੰਪਰਕ: 82838-54127)


Comments Off on ਐਨੀ ਉਮਰ ਨ੍ਹੀਂ ਜਿੰਨੇ ਕੰਮ ਕਰ ਲਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.