ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਏਸ਼ੀਅਨ ਅਥਲੈਟਿਕਸ ’ਚ ਹਿੱਸਾ ਲਵੇਗੀ ਰਾਜਵਿੰਦਰ ਕੌਰ

Posted On July - 11 - 2019

ਟਾਂਡਾ: ਨੇੜਲੇ ਪਿੰਡ ਮੂਨਕ ਖੁਰਦ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਕੌਮੀ ਮਾਸਟਰਜ਼ ਅਥਲੈਟਿਕ ਮੀਟ ਵਿਚ ਹਿੱਸਾ ਲਵੇਗੀ। ਰਾਜਵਿੰਦਰ ਕੌਰ ਦੇ ਪਤੀ ਆਤਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਨੇ ਗੋਆ ਵਿੱਚ ਹੋਏ ਕੌਮੀ ਮਾਸਟਰਜ਼ ਮੁਕਾਬਲਿਆਂ ਦੇ 45 ਸਾਲਾਂ ਤੋਂ ਵੱਧ ਉਮਰ ਵਰਗ ਵਿੱਚ ਡਿਸਕਸ ਥਰੋਅ ’ਚ ਚਾਂਦੀ ਦਾ ਅਤੇ ਸ਼ਾਟਪੁੱਟ ਵਿਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿਚ ਹੋਈਆਂ ਮਾਸਟਰਜ਼ ਅਥਲੈਟਿਕਸ ਖੇਡਾਂ ਵਿਚ ਸ਼ਾਟਪੁਟ ’ਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਰਾਜਵਿੰਦਰ ਕੌਰ ਇਸ ਵੇਲੇ ਦਸੰਬਰ ਵਿੱਚ ਹੋਣ ਵਾਲੇ ਏਸ਼ੀਅਨ ਅਥਲੈਟਿਕਸ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਹੈ। ਆਤਮ ਪ੍ਰਕਾਸ਼ ਨੂੰ ਉਮੀਦ ਹੈ ਕਿ ਰਾਜਵਿੰਦਰ ਮਲੇਸ਼ੀਆ ਵਿੱਚ ਹੋ ਰਹੇ ਇਨ੍ਹਾਂ ਏਸ਼ਿਆਈ ਮੁਕਾਬਲਿਆਂ ਵਿੱਚ ਵੀ ਮੈਡਲ ਜ਼ਰੂਰ ਜਿੱਤ ਕੇ ਪਰਤੇਗੀ।
-ਪੱਤਰ ਪ੍ਰੇਰਕ


Comments Off on ਏਸ਼ੀਅਨ ਅਥਲੈਟਿਕਸ ’ਚ ਹਿੱਸਾ ਲਵੇਗੀ ਰਾਜਵਿੰਦਰ ਕੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.