ਟਿਕਟ ਖਿੜਕੀ ’ਤੇ ਪਵੇਗਾ ‘ਪੰਗਾ’ !    ਪੰਜਾਬੀ ਫ਼ਿਲਮਾਂ ਦਾ ‘ਨਿਹਾਲਾ ਗਾਰਡ’ ਵਾਸਤੀ !    ਸਥਾਪਤੀ ਵਿਰੋਧੀ ਚਿੱਤਰਕਾਰ ਫਰਾਂਸਿਸਕੋ ਡੀ ਗੋਇਆ !    ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ !    ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ !    ਗ਼ਲਤੀ ਦਾ ਅਹਿਸਾਸ !    ਪੰਜਾਬੀ ਅਭਿਨੇਤਰੀਆਂ ਦੀ ਮੜਕ !    ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ? !    ਸਿਆਣਪ ਦਾ ਮੁੱਲ !    ਪਾਸਪੋਰਟ ਵਾਲਾ ਗਾਇਕ ਰਣਜੀਤ ਮਣੀ !    

ਉਡਦੀ ਖ਼ਬਰ

Posted On July - 29 - 2019

ਫਰਜ਼ਾਂ ਦੀ ‘ਭਾਰੀ’ ਪੰਡ

ਅੰਗਰੇਜ਼ਾਂ ਦੇ ਜ਼ਮਾਨੇ ਤੋਂ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹੇ ਦੇ ਮਾਲਕ ਮੰਨਿਆ ਜਾਂਦਾ ਰਿਹਾ ਹੈ ਤੇ ਅੱਜ ਵੀ ਸਥਿਤੀ ਉਹੀ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਵਿਚੋਂ ਬਹੁਤੇ ਆਪਣੇ ਅਧਿਕਾਰਾਂ ਬਾਰੇ ਸੁਚੇਤ ਰਹਿੰਦੇ ਹਨ, ਪਰ ਫ਼ਰਜ਼ਾਂ ਪ੍ਰਤੀ ਅਵੇਸਲਾਪਣ ਦਿਖਾ ਜਾਂਦੇ ਹਨ।
ਇਸ ਦੀ ਇਕ ਮਿਸਾਲ ਬੀਤੇ ਦਿਨੀਂ ਦੇਖਣ ਨੂੰ ਮਿਲੀ। ਉੱਡਦੀ ਖ਼ਬਰ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਵਧ ਰਹੀ ਤਸਕਰੀ ਰੋਕਣ ਲਈ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿਚ ਕਿਸੇ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁੱਛ ਲਿਆ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਕੀ ਕੀ ਕਦਮ ਚੁੱਕੇ ਗਏ ਹਨ, ਕੀ ਉਹ ਹਰੇਕ ਮਹੀਨੇ ਇਸ ਦਾ ਜਾਇਜ਼ਾ ਲੈਂਦੇ ਹਨ। ਇਸ ਸਵਾਲ ਤੋਂ ਬਾਅਦ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਪੁਲੀਸ ਅਧਿਕਾਰੀਆਂ ਵੱਲ ਦੇਖਣ ਲੱਗੇ ਕਿ ਨਸ਼ਿਆਂ ਦੀ ਤਸਕਰੀ ਰੋਕਣਾ ਤੇ ਇਨ੍ਹਾਂ ’ਤੇ ਕਾਬੂ ਪਾਉਣਾ ਇਕੱਲੀ ਪੁਲੀਸ ਦਾ ਹੀ ਕੰਮ ਹੈ। ਉਨ੍ਹਾਂ ਨੂੰ ਚੇਤੇ ਕਰਵਾਉਣਾ ਪਿਆ ਕਿ ਜ਼ਿਲ੍ਹੇ ਦੀ ਸਮੁੱਚੀ ਵਾਗਡੋਰ ਡਿਪਟੀ ਕਮਿਸ਼ਨਰ ਕੋਲ ਹੁੰਦੀ ਹੈ ਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਲਈ ਉਹ ਅਗਲੀਆਂ ਮੀਟਿੰਗਾਂ ਵਿਚ ਤਿਆਰੀ ਨਾਲ ਆਉਣ। ਇਸ ਨਾਲ ਅਧਿਕਾਰੀਆਂ ਨੂੰ ਆਪਣੇ ਫ਼ਰਜ਼ਾਂ ਦੀ ਪੰਡ ਭਾਰੀ ਹੋ ਗਈ ਜਾਪੀ।

ਸੁਣਵਾਈ ਲਈ ਤਰਸਦੇ ਹਾਕਮ

ਪਿਛਲੇ ਦਿਨੀਂ ਹਾਕਮ ਧਿਰ ਦੇ ਇਕ ਆਗੂ ਨੇ ਕਿਹਾ ਕਿ ਸਰਕਾਰ ’ਚ ਸੁਣਵਾਈ ਲਈ ਬੜੀਆਂ ਟੱਕਰਾਂ ਮਾਰਨੀਆਂ ਪੈਂਦੀਆਂ ਹਨ ਤੇ ਕਈ ਵਾਰ ਪੂਰੀ ਸੁਣਵਾਈ ਫਿਰ ਵੀ ਨਹੀਂ ਹੁੰਦੀ।
ਉੱਡਦੀ ਖ਼ਬਰ ਇਹ ਹੈ ਕਿ ਇਸ ਆਗੂ ਨੇ ਮਾਲ ਵਿਭਾਗ ਦੇ ਇਕ ਅਧਿਕਾਰੀ ਵਿਰੁੱਧ ਹਲਫੀਆ ਬਿਆਨ ਦੇ ਕੇ ਦੋਸ਼ ਲਾਏ ਸਨ, ਪਰ ਉਸ ਅਧਿਕਾਰੀ ਵਿਰੁੱਧ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ ਗਈ। ਅਧਿਕਾਰੀ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਕਾਰਨ ਪੁੱਛਣ ’ਤੇ ਉਸ ਨੂੰ ਪਤਾ ਲੱਗਿਆ ਕਿ ਉਸ ਅਧਿਕਾਰੀ ਦੀ ਸਿਫ਼ਾਰਿਸ਼ ਵੱਡੀ ਸੀ। ਸੁਣਵਾਈ ਤੇ ਕਾਰਵਾਈ ਲਈ ਤਰਸਦੇ ਇਸ ਆਗੂ ਨੂੰ ਹੁਣ ਪਤਾ ਲੱਗ ਗਿਆ ਕਿ ਸਕਤੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।

– ਬਲਵਿੰਦਰ ਜੰਮੂ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.