ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਇੱਕੋ ਰਾਤ ਦੋ ਘਰਾਂ ’ਚ ਚੋਰੀਆਂ

Posted On July - 11 - 2019

ਹਰਪ੍ਰੀਤ ਕੌਰ
ਹੁਸ਼ਿਆਰਪੁਰ, 10 ਜੁਲਾਈ
ਬੀਤੀ ਰਾਤ ਚੋਰਾਂ ਨੇ ਮੁਹੱਲਾ ਟਿੱਬਾ ਸਾਹਿਬ ਅਤੇ ਸੁਭਾਸ਼ ਨਗਰ ਵਿਚਲੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ। ਮੁਹੱਲਾ ਟਿੱਬਾ ਸਾਹਿਬ ਦੇ ਡਗਾਣਾ ਰੋਡ ’ਤੇ ਸਥਿਤ ਹਰਦੇਵ ਸਿੰਘ ਦੇ ਘਰ ਵਿੱਚ ਬੀਤੀ ਰਾਤ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਘਰ ਦੇ ਜੀਆਂ ਦੇ ਸੁੱਤੇ ਪਏ ਹੋਣ ਦੇ ਬਾਵਜੂਦ ਚੋਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਹਜ਼ਾਰਾਂ ਰੁਪਏ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਘਰ ਵਿੱਚ ਮੌਜੂਦ ਗਗਨਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹ ਹੇਠਲੇ ਕਮਰਿਆਂ ਨੂੰ ਤਾਲਾ ਲਗਾ ਕੇ ਪਰਿਵਾਰ ਸਮੇਤ ਘਰ ਦੀ ਛੱਤ ’ਤੇ ਸੁੱਤੇ ਹੋਏ ਸਨ। ਸਵੇਰੇ ਜਦੋਂ ਉਹ ਉੱਠ ਕੇ ਹੇਠਾਂ ਆਏ ਤਾਂ ਸਾਰੇ ਕਮਰਿਆਂ ਦੀਆਂ ਲਾਈਟਾਂ ਤੇ ਪੱਖੇ ਚੱਲ ਰਹੇ ਸਨ। ਜਦੋਂ ਕਮਰਿਆਂ ’ਚ ਜਾ ਕੇ ਦੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਸਾਰੇ ਕੱਪੜੇ ਤੇ ਸਾਮਾਨ ਖਿਲਾਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਚੋਰ 10 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਤਿੰਨ ਮੁੰਦਰੀਆਂ ਚੋਰੀ ਕਰ ਕੇ ਲੈ ਗਏ।
ਦੂਜੀ ਚੋਰੀ ਮੁਹੱਲਾ ਸੁਭਾਸ਼ ਨਗਰ ਵਿਚ ਰਹਿੰਦੇ ਤਜਿੰਦਰ ਸਿੰਘ ਦੇ ਘਰ ਹੋਈ ਜਿੱਥੋਂ ਚੋਰਾਂ ਨੇ 10 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਚੋਰੀ ਕਰ ਲਏ। ਤਜਿੰਦਰ ਸਿੰਘ ਨੇ ਦੱਸਿਆ ਕਿ ਘਰ ਵਿਚ ਮੌਜੂਦ ਹੋਣ ਦੇ ਬਾਵਜੂਦ ਚੋਰ ਚੋਰੀ ਨੂੰ ਅੰਜਾਮ ਦੇ ਕੇ ਰਫ਼ੂ ਚੱਕਰ ਹੋ ਗਏ ਅਤੇ ਉਨ੍ਹਾਂ ਨੂੰ ਭਿਣਕ ਤੱਕ ਨਹੀਂ ਲੱਗੀ। ਉਸ ਨੇ ਦੱਸਿਆ ਕਿ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ। ਉਸ ਨੇ ਦੱਸਿਆ ਕਿ ਚੋਰ 10 ਹਜ਼ਾਰ ਰੁਪਏ, ਦੋ ਮੋਬਾਈਲ ਫੋਨ ਅਤੇ ਦੁਕਾਨ ਦੇ ਗੱਲੇ ਵਿੱਚ ਪਈ ਨਕਦੀ ਵੀ ਲੈ ਗਏ। ਦੋਹਾਂ ਵਾਰਦਾਤਾਂ ਸਬੰਧੀ ਮਾਡਲ ਟਾਊਨ ਥਾਣੇ ਨੂੰ ਸੂਚਿਤ ਕੀਤਾ ਗਿਆ।


Comments Off on ਇੱਕੋ ਰਾਤ ਦੋ ਘਰਾਂ ’ਚ ਚੋਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.