ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਇੰਡੀਅਨ ਫਿਲਮ ਫੈਸਟੀਵਲ ’ਚ ‘ਕੁਛ-ਕੁਛ ਹੋਤਾ ਹੈ’ ਦੀ ਵਿਸ਼ੇਸ਼ ਸਕਰੀਨਿੰਗ

Posted On July - 12 - 2019

ਮੁੰਬਈ, 11 ਜੁਲਾਈ
ਕਰਨ ਜੌਹਰ ਦੇ ਨਿਰਦੇਸ਼ਨ ਵਾਲੀ ਪਲੇਠੀ ਫਿਲਮ ‘ਕੁਛ-ਕੁਛ ਹੋਤਾ ਹੈ’ ਜੋ ਪਿਛਲੇ ਸਾਲ ਰਿਲੀਜ਼ ਦੇ 20 ਸਾਲ ਪੂਰੇ ਕਰ ਚੁੱਕੀ ਹੈ, ਦੀ ਮੈਲਬਰਨ ਦੇ 10ਵੇਂ ਭਾਰਤੀ ਫਿਲਮ ਫੈਸਟੀਵਲ ਵਿੱਚ ਵਿਸ਼ੇਸ਼ ਸਕਰੀਨਿੰਗ ਹੋਵੇਗੀ। ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਨੂੰ ਲੈ ਕੇ ਉਤਸ਼ਾਹਿਤ ਕਰਨ ਜੌਹਰ ਨੇ ਇਕ ਬਿਆਨ ਵਿੱਚ ਕਿਹਾ ਕਿ 20 ਸਾਲਾਂ ਦਾ ਇਹ ਸਫ਼ਰ ਕਾਫੀ ਵਧੀਆ ਰਿਹਾ। ਇਸ ਦੌਰਾਨ ਕਹਾਣੀਆਂ ਸੁਣਾਉਣ ਦੀ ਪੂਰੀ ਆਜ਼ਾਦੀ ਮਿਲੀ। ਉਸ ਨੇ ਕਿਹਾ ਕਿ ਫਿਲਮਾਂ ਬਣਾਉਣਾ ਉਸ ਦਾ ਸ਼ੌਕ ਹੈ। ਉਸ ਨੂੰ ਸਿਨੇਮਾ ਨਾਲ ਡੂੰਘਾ ਪਿਆਰ ਹੈ ਅਤੇ ਇਸ ਖੇਤਰ ਵਿੱਚ ਦੋ ਦਹਾਕੇ ਪੂਰਾ ਕਰਨਾ ਉਸ ਲਈ ਕਾਫੀ ਤਸੱਲੀਬਖ਼ਸ਼ ਹੈ। 1998 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਮਸ਼ਹੂਰ ਜੋੜੀ ਸ਼ਾਹਰੁਖ ਖ਼ਾਨ ਤੇ ਕਾਜੋਲ ਮੁੱਖ ਭੂਮਿਕਾ ਵਿੱਚ ਹਨ। ਫਿਲਮ ’ਚ ਰਾਣੀ ਮੁਖਰਜੀ ਵੀ ਸਹਿਯੋਗੀ ਕਲਾਕਾਰ ਅਤੇ ਸਲਮਾਨ ਖਾਨ ਵੀ ਮਹਿਮਾਨ ਕਲਾਕਾਰ ਵਜੋਂ ਦਿਖਾਈ ਦਿੰਦੇ ਹਨ। -ਪੀਟੀਆਈ


Comments Off on ਇੰਡੀਅਨ ਫਿਲਮ ਫੈਸਟੀਵਲ ’ਚ ‘ਕੁਛ-ਕੁਛ ਹੋਤਾ ਹੈ’ ਦੀ ਵਿਸ਼ੇਸ਼ ਸਕਰੀਨਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.