ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਮਿਹਨਤਕਸ਼ਾਂ ਦਾ ਸਤਿਕਾਰ ਕਰੀਏ !    ਨੌਜਵਾਨ ਸੋਚ !    ਪੰਜਾਬ ਸਰਕਾਰ ਵੱਲੋਂ ਯੂਐੱਨਡੀਪੀ ਨਾਲ ਸਮਝੌਤਾ !    ਹਿਮਾਚਲ: ਕਈ ਸੜਕੀ ਮਾਰਗ ਹਲਕੇ ਵਾਹਨਾਂ ਲਈ ਖੁੱਲ੍ਹੇ, ਮਨਾਲੀ-ਲੇਹ ਬੰਦ !    ਜਪਾਨੀ ਕਲਾਕਾਰ ਭਾਰਤੀ ਨਿਲਾਮੀ ’ਚ ਹਿੱਸਾ ਲਵੇਗਾ !    ਟਰੰਪ ਵੱਲੋਂ ਡੈਨਮਾਰਕ ਦੌਰਾ ਰੱਦ ਕਰਨ ’ਤੇ ਸ਼ਾਹੀ ਪਰਿਵਾਰ ਹੈਰਾਨ !    ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 12 ਨੂੰ !    ਸੁਮਿਤ ਯੂਐੱਸ ਓਪਨ ਕੁਆਲੀਫਾਈਂਗ ਟੂਰਨਾਮੈਂਟ ਦੇ ਦੂਜੇ ਗੇੜ ’ਚ !    

ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ

Posted On July - 23 - 2019

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
ਲਾਗਲੇ ਪਿੰਡ ਲੁੰਡੇਵਾਲਾ ਦੇ ਕਿਸਾਨ ਮਹਿੰਦਰ ਸਿੰਘ ਨਾਲ 34 ਲੱਖ 18 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕਤਸਰ ਦੇ ਇਕ ਆੜ੍ਹਤੀਏ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਦੀ ਰਾਮ ਸਿੰਘ ਆੜ੍ਹਤੀਏ ਕੋਲ ਆੜ੍ਹਤ ਸੀ। ਇਸ ਦੌਰਾਨ ਰਾਮ ਸਿੰਘ ਨੇ ਉਸ ਤੋਂ ਖਾਲੀ ਚੈੱਕਾਂ ’ਤੇ ਦਸਤਖਤ ਕਰਵਾ ਲਏ। ਉਸ ਨੇ 2015 ’ਚ ਆੜ੍ਹਤ ਛੱਡ ਦਿੱਤੀ। 6 ਮਈ 2015 ਨੂੰ ਆੜ੍ਹਤੀਏ ਰਾਮ ਸਿੰਘ ਨੇ ਕਿਸਾਨ ਮਹਿੰਦਰ ਸਿੰਘ ਨਾਲ ਹਿਸਾਬ ਕੀਤਾ ਤਾਂ ਉਸ ਵੱਲ 11 ਲੱਖ 4 ਹਜ਼ਾਰ 609 ਰੁਪਏ ਬਕਾਇਆ ਕੱਢਿਆ ਜਿਸ ਵਿੱਚੋਂ ਮਹਿੰਦਰ ਸਿੰਘ ਨੇ 21 ਅਕਤੂਬਰ 2015 ਨੂੰ ਆਪਣੇ ਖਾਤੇ ਵਿੱਚੋਂ 10 ਲੱਖ ਰੁਪਏ ਰਾਮ ਸਿੰਘ ਦੀ ਆੜ੍ਹਤ ਦੇ ਖਾਤੇ ਵਿੱਚ ਪਾ ਦਿੱਤੇ। ਉਸ ਤੋਂ ਬਾਅਦ 3 ਜੂਨ 2016 ਨੂੰ ਆੜ੍ਹਤੀਏ ਨਾਲ ਉਨ੍ਹਾਂ ਫਿਰ ਹਿਸਾਬ ਕੀਤਾ ਜਿਸ ਵਿੱਚ ਮਹਿੰਦਰ ਸਿੰਘ ਦੇ ਭਰਾ ਮਹਿੰਮਾ ਸਿੰਘ ਦੀ 56 ਹਜ਼ਾਰ 590 ਰੁਪਏ ਦੀ ਮਨੌਤੀ ਪਾ ਕੇ ਆੜ੍ਹਤੀਏ ਦੇ ਮਹਿੰਦਰ ਸਿੰਘ ਵੱਲ 2 ਲੱਖ 92 ਹਜ਼ਾਰ 150 ਰੁਪਏ ਟੁੱਟ ਗਏ। ਮਹਿੰਦਰ ਸਿੰਘ ਪਿੰਡ ਦੀ ਪੰਚਾਇਤ ਨੂੰ ਲੈ ਕੇ ਆੜ੍ਹਤੀਏ ਕੋਲ ਗਿਆ ਤੇ ਬਕਾਇਆ ਰਕਮ ਲੈ ਕੇ ਖਾਲੀ ਰੱਖੇ ਚੈੱਕ ਵਾਪਸ ਕਰਨ ਲਈ ਕਿਹਾ ਪਰ ਆੜ੍ਹਤੀਏ ਨੇ ਕੋਰਾ ਜਵਾਬ ਦੇ ਕੇ ਰਕਮ ਲੈਣ ਤੇ ਚੈੱਕ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ। ਇਸ ਮਗਰੋਂ ਆੜ੍ਹਤੀਏ ਰਾਮ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਮਹਿੰਦਰ ਸਿੰਘ ਦਾ 34 ਲੱਖ 18 ਹਜ਼ਾਰ ਰੁਪਏ ਦਾ ਚੈੱਕ ਉਸ ਦੇ ਖਾਤੇ ਵਿੱਚ ਲਾ ਦਿੱਤਾ ਤੇ ਚੈੱਕ ਬਾਊਂਸ ਹੋਣ ’ਤੇ ਅਦਾਲਤ ’ਚ ਕੇਸ ਕਰ ਦਿੱਤਾ।
ਡੀਐੱਸਪੀ (ਜਾਂਚ) ਜਸਮੀਤ ਸਿੰਘ ਨੇ ਜਾਂਚ ਕੀਤੀ। ਪੁਲੀਸ ਨੇ ਆੜ੍ਹਤੀਏ ਰਾਮ ਸਿੰਘ, ਉਸ ਦੇ ਪੁੱਤਰ ਪਵਨਦੀਪ ਸਿੰਘ ਤੇ ਮੁਨੀਮ ਰਾਜੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 


Comments Off on ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.