ਵਿੰਬਲਡਨ ਟੈਨਿਸ ਟੂਰਨਾਮੈਂਟ-2019: ਨੋਵਾਕ ਜੋਕੋਵਿਚ ਅਤੇ ਸਿਮੋਨਾ ਹਾਲੇਪ ਚੈਂਪੀਅਨ ਬਣੇ !    ਸਬਜ਼ੀਆਂ ਦੀ ਬਿਜਾਈ ਦਾ ਵੇਲਾ !    ਪੰਜਾਬੀ ਸਿਨਮਾ ਦੀ ਚੜ੍ਹਤ !    ਝੋਨੇ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਦੇ ਨੁਕਤੇ !    ਬਰ-ਏ-ਸਗ਼ੀਰ ਦੀ ਕਲਾਕਾਰ ਆਸ਼ਾ ਪੌਸਲੇ !    ਦਿਮਾਗ਼ ਨੂੰ ਰੱਖੋ ਜਵਾਨ !    ਮਾਤ ਭਾਸ਼ਾ ਰਾਹੀਂ ਬੱਚੇ ਦਾ ਸ਼ਖ਼ਸੀ ਵਿਕਾਸ !    ਖੇਤੀ ਵੰਨ-ਸੁਵੰਨਤਾ ਨੂੰ ਸਹੀ ਗਤੀ ਤੇ ਦਿਸ਼ਾ ਦੀ ਲੋੜ !    ਸਟੇਜੀ ਹੋਈਆਂ ਤੀਆਂ !    ਛੋਟਾ ਪਰਦਾ !    

ਆਰਫ਼ ਕਾ ਸੁਣ ਵਾਜਾ ਰੇ

Posted On July - 10 - 2019

ਜਾਪਾਨ ਦਾ ਇਕ ਬਾਦਸ਼ਾਹ ਮਾਰਨਿੰਗ ਗਲੋਰੀ ਦੇ ਫੁੱਲਾਂ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਪਤਾ ਲੱਗਾ ਇਕ ਬਗ਼ੀਚੇ ਵਿਚ ਮਾਰਨਿੰਗ ਗਲੋਰੀ ਦੇ ਫੁੱਲ ਬੜੇ ਅਦਭੁਤ ਢੰਗ ਨਾਲ ਖਿੜੇ ਹੋਏ ਹਨ। ਬਾਦਸ਼ਾਹ ਨੇ ਫੁੱਲ ਦੇਖਣ ਦੀ ਇੱਛਾ ਪ੍ਰਗਟ ਕੀਤੀ।
ਤੁਰੰਤ ਮਾਲੀ ਦੇ ਨਾਂ ਇਕ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਵਿਚ ਲਿਖਿਆ ਗਿਆ ਮਾਲੀ ਬਾਦਸ਼ਾਹ ਦੇ ਆਉਣ ਲਈ ਤਿਆਰੀ ਕਰੇ ਅਤੇ ਇਸ ਵੀ ਦੱਸੇ ਕਦੋਂ ਫੁੱਲ ਜ਼ੋਬਨ ’ਤੇ ਹੋਣਗੇ ਤਾਂ ਕਿ ਬਾਦਸ਼ਾਹ ਉਦੋਂ ਬਗ਼ੀਚੇ ਵਿਚ ਆ ਕੇ ਫੁੱਲ ਦੇਖ ਸਕੇ।
ਮਾਲੀ ਇਹ ਜਾਣ ਕੇ ਖ਼ੁਸ਼ ਹੋਇਆ ਕੋਈ ਬਾਦਸ਼ਾਹ ਫੁੱਲਾਂ ਦਾ ਵੀ ਸ਼ੌਕੀਨ ਹੈ। ਨੇਕ ਕੰਮ ਵਿਚ ਦੇਰੀ ਕਿਉਂ? ਬਾਦਸ਼ਾਹ ਭਾਵੇਂ ਸਵੇਰੇ ਹੀ ਆ ਜਾਣ। ਮਾਲੀ ਨੇ ਕਿਹਾ।
ਅਗਲੀ ਸਵੇਰ ਜਦੋਂ ਬਾਦਸ਼ਾਹ ਬਗ਼ੀਚੇ ਵਿਚ ਆਇਆ ਤਾਂ ਹੈਰਾਨ ਰਹਿ ਗਿਆ।
ਬਗ਼ੀਚਾ ਪੂਰੀ ਤਰ੍ਹਾਂ ਉਜੜਿਆ ਪਿਆ ਅਤੇ ਫੁੱਲਾਂ ਦਾ ਕਿਤੇ ਨਾਂ-ਨਿਸ਼ਾਨ ਨਹੀਂ ਸੀ।
ਬਾਦਸ਼ਾਹ ਗੁੱਸੇ ਵਿਚ ਕੰਬਣ ਲੱਗਾ। ਕਿੱਥੇ ਨੇ ਫੁੱਲ? ਜਿਨ੍ਹਾਂ ਬਾਰੇ ਮੈਨੂੰ ਦੱਸਿਆ ਗਿਆ ਸੀ।…
ਮਾਲੀ ਹੱਥ ਜੋੜੇ। ਹਜ਼ੂਰ! ਤੁਹਾਡੀ ਸੌਖ਼ ਲਈ ਮੈਂ ਖ਼ੁਦ ਹੀ ਬਗ਼ੀਚਾ ਉਜਾੜ ਦਿੱਤਾ ਹੈ। ਜਦੋਂ ਮੈਨੂੰ ਪਤਾ ਲੱਗਾ ਤੁਸੀਂ ਫੁੱਲਾਂ ਦੇ ਪਾਰਖੂ ਹੋ ਤਾਂ ਮੈਂ ਬਾਕੀ ਫੁੱਲਾਂ ਦੀ ਭੀੜ ਹਟਾ ਦਿੱਤੀ, ਤੇ ਇਕ ਫੁੱਲ ਬਚਾਅ ਲਿਆ।
ਬਾਦਸ਼ਾਹ ਖ਼ੁਸ਼ ਹੋਇਆ ਅਤੇ ਮਾਲੀ ਦੇ ਬਚਾਏ ਫੁੱਲ ਨੇੜੇ ਆ ਖੜ੍ਹਾ। ਫੁੱਲ ਵਾਕਿਆ ਹੀ ਬੜੇ ਅਦਭੁਤ ਢੰਗ ਨਾਲ ਖਿੜਿਆ ਹੋਇਆ ਸੀ।
ਵਾਹ! ਕਮਾਲ ਹੈ। ਮੈਨੂੰ ਯਾਦ ਹੈ, ਜ਼ਿੰਦਗੀ ਵਿਚ ਅੱਜ ਤੱਕ ਜਿਤਨੇ ਫੁੱਲ ਮੈਂ ਮਾਰਨਿੰਗ ਗਲੋਰੀ ਦੇ ਦੇਖੇ ਹਨ; ਇਹ ਫੁੱਲ ਬਿਲਕੁਲ ਅਲੱਗ ਅਤੇ ਸੁੰਦਰ ਹੈ।
ਮਾਲੀ ਮੱਥਾ ਫੜ ਕੇ ਬੈਠ ਗਿਆ ਅਤੇ ਰੋਣ ਲੱਗਾ।
ਬਾਦਸ਼ਾਹ ਨੇ ਕਾਰਨ ਪੁੱਛਿਆ; ਤਾਂ ਮਾਲੀ ਨੇ ਕਿਹਾ।
ਬਗ਼ੀਚਾ ਉਜਾੜ ਕੇ ਮੈਂ ਬੜੀ ਭੁੱਲ ਕੀਤੀ। ਮੇਰੀ ਸਾਰੀ ਕੋਸ਼ਿਸ਼ ਬੇਕਾਰ ਗਈ। ਮੈਂ ਸੋਚਿਆ ਤੁਸੀਂ ਫੁੱਲਾਂ ਦੇ ਰਸੀਏ ਅਤੇ ਪਾਰਖੂ ਹੋ। ਇਸ ਲਈ ਮੈਂ ਸਾਰੇ ਫੁੱਲ ਉਜਾੜ ਦਿੱਤੇ ਅਤੇ ਇਕ ਬਚਾਅ ਲਿਆ ਤਾਂ ਕਿ ਤੁਸੀਂ ਮਾਰਨਿੰਗ ਗਲੋਰੀ ਦੇ ਘੱਟੋ-ਘੱਟ ਇਕ ਫੁੱਲ ਨੂੰ ਤਾਂ ਪੂਰੀ ਤਰ੍ਹਾਂ ਜਾਣ ਸਕੋ। ਉਸ ਨਾਲ ਗੱਲਾਂ ਕਰ ਸਕੋ। …ਪਰ ਅਫਸੋਸ! ਤੁਹਾਡੇ ਜ਼ਿਹਨ ਵਿਚ ਤਾਂ ਪਹਿਲਾਂ ਦੇਖੇ ਫੁੱਲਾਂ ਦੀ ਹੀ ਭੀੜ ਜਮ੍ਹਾਂ ਹੈ। ਰੋ ਇਸ ਲਈ ਰਿਹਾਂ, ਕਾਸ਼! ਮੈਂ ਬਗ਼ੀਚੇ ਵਿਚੋਂ ਫੁੱਲ ਹਟਾਉਣ ਦੀ ਥਾਂ ਪਹਿਲਾਂ ਤੁਹਾਡੇ ਜ਼ਿਹਨ ਵਿਚਲੀ ਭੀੜ ਹਟਾਉਣ ਲਈ ਉਪਰਾਲਾ ਕੀਤਾ ਹੁੰਦਾ।
ਕਿਰਪਾਲ ਕਜ਼ਾਕ
ਸੰਪਰਕ: 98726-44428


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.