ਅਦਨਿਆਂ ਦੀ ਆਵਾਜ਼ ਅਤਰਜੀਤ !    ਘਿੱਕਾਂ ਪਾਸੇ ਵਾਲਾ ਧੰਨਾ ਸਿੰਘ !    ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼ !    ਭਾਰਤ ਦੇ ਪਹਿਲੇ ਅਖ਼ਬਾਰ ਬੰਗਾਲ ਗਜ਼ਟ ਦੀ ਕਹਾਣੀ !    ਕੈਨੇਡਾ ਵਿਚ ਮਿਨੀ ਪੰਜਾਬ !    ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ !    ਆਪਣੀ ਮੱਝ ਦਾ ਦੁੱਧ !    ਕਾਵਿ ਕਿਆਰੀ !    ਜਦੋਂ ਮੈਨੂੰ ਪੁਰਸਕਾਰ ਮਿਲਿਆ! !    ਨਿਆਂ !    

ਆਰਫ਼ ਕਾ ਸੁਣ ਵਾਜਾ ਰੇ

Posted On July - 3 - 2019

ਸ਼ਾਮ ਦਾ ਸਮਾਂ ਸੀ। ਇਕ ਆਸ਼ਰਮ ਵਿਚ ਗੁਰੂ ਆਪਣੇ ਚੇਲਿਆਂ ਨਾਲ ਸ਼ਾਮ ਦੀ ਪ੍ਰਾਰਥਨਾ ਕਰਨ ਲੱਗਾ ਤਾਂ ਇੱਥੇ ਰਹਿੰਦੀ ਬਿੱਲੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਰੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਪ੍ਰਾਰਥਨਾ ਚੱਲਦੀ ਹੋਵੇ, ਇਸ ਬਿੱਲੀ ਨੂੰ ਖੰਭੇ ਨਾਲ ਬੰਨ੍ਹ ਲਿਆ ਕਰੋ।
ਕਈ ਸਾਲ ਲੰਘ ਗਏ। ਗੁਰੂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਿਆ ਪਰ ਸ਼ਾਮ ਦੀ ਪ੍ਰਾਰਥਨਾ ਸਮੇਂ ਉਸ ਬਿੱਲੀ ਨੂੰ ਖੰਭੇ ਨਾਲ ਬੰਨ੍ਹਣਾ ਜਾਰੀ ਰਿਹਾ।
ਇਕ ਦਿਨ ਉਹ ਬਿੱਲੀ ਵੀ ਮਰ ਗਈ। ਚੇਲਿਆਂ ਨੇ ਕਿਤੋਂ ਇਕ ਹੋਰ ਬਿੱਲੀ ਲੱਭ ਕੇ ਲੈ ਆਂਦੀ ਅਤੇ ਸ਼ਾਮ ਦੀ ਪ੍ਰਾਰਥਨਾ ਵੇਲੇ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ। ਸੈਂਕੜੇ ਸਾਲਾਂ ਮਗਰੋਂ ਉਸ ਗੁਰੂ ਦੀ ਪਰੰਪਰਾ ਨਾਲ ਜੁੜੇ ਵਿਦਵਾਨਾਂ ਨੇ ਸ਼ਾਮ ਦੀ ਪ੍ਰਾਰਥਨਾ ਸਮੇਂ ਬਿੱਲੀ ਨੂੰ ਖੰਭੇ ਨਾਲ ਬੰਨ੍ਹਣ ਦੀ ਮਹੱਤਤਾ ਬਾਰੇ ਖੋਜ-ਪੱਤਰ ਲਿੱਖ ਦਿੱਤੇ।
ਪਰਮਿੰਦਰ ਸੋਢੀ
ਸੰਪਰਕ: +81-90596-68670


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.