ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਆਪਣਾ ਕੰਮ ਈ ਵਧੀਆ ਰਹਿੰਦਾ

Posted On July - 2 - 2019

ਕਿਰਤੀ

ਪਿੰਡ ਤੋਲਾਵਲ (ਸੰਗਰੂਰ) ਦੇ ਬਲਦੇਵ ਸਿੰਘ ਦਾ ਜੀਵਨ ਸੰਘਰਸ਼।
ਆਜੜੀ ਦੇ ਕੰਮ ਵਿਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ ਤਾਂ ਦੋ ਬੱਕਰੀਆਂ ਨਾਲ ਸ਼ੁਰੂਆਤ ਕੀਤੀ। ਇਕ ਗਿਆਰਾਂ ਸੌ ਤੇ ਇਕ ਨੌਂ ਸੌ ਰੁਪਏ ਦੀ ਲਿਆਂਦੀ। ਜਦੋਂ ਕੰਮ ਵਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਤਾਲੀ ਹੋ ਗਏ। ਪੰਤਾਲੀ ਪਸ਼ੂਆਂ ਨਾਲ ਮੇਰਾ ਕਾਰੋਬਾਰ ਵੱਧਦਾ ਤੁਰਿਆ ਗਿਆ। ਜਦੋਂ ਕਾਰੋਬਾਰ ਵਧ ਗਿਆ ਤਾਂ ਮੈਂ ਭੇਡਾਂ ਵੇਚ ਕੇ ਥਾਂ ਲੈ ਲਈ। ਬੱਕਰੀਆਂ ਨਾਲ ਜਿਹੜਾ ਮੇਰਾ ਤੋਰਾ ਫੇਰਾ ਹੁੰਦਾ, ਮੈਨੂੰ ਚੰਗਾ ਲੱਗਦਾ। ਕੰਮ ਨਾਲ ਈ ਸਲਾਮਾਂ ਨੇ।
ਮਾਂ ਮੇਰੀ ਪਿੰਡ ਦੀ ਦਾਈ ਸੀ। ਬਾਪੂ ਭੇਡਾਂ ਚਾਰਦਾ ਸੀ। ਫਿਰ ਉਹਨੇ ਆਪਣੀਆਂ ਭੇਡਾਂ ਲੈ ਲਈਆਂ। ਜਦੋਂ ਬਾਪੂ ਦੀ ਮੌਤ ਹੋਈ ਤਾਂ ਉਹਦੇ ਕੋਲ 70 ਭੇਡਾਂ ਸਨ। ਫਿਰ ਸਾਡੀ ਸਾਰਿਆਂ ਦੀ ਇਸ ਕੰਮ ਵਿਚ ਦਿਲਚਸਪੀ ਪੈ ਗਈ। ਇਸ ਕੰਮ ’ਚ ਕੋਈ ਮਾਰ ਨ੍ਹੀਂ। ਹਾਂ ਜਦੋਂ ਭੇਡਾਂ ਕਿਸੇ ਜ਼ਿਮੀਂਦਾਰ ਦੇ ਖੇਤ ’ਚ ਵੜ ਜਾਣ ਤਾਂ ਗਾਲ੍ਹਾਂ ਜ਼ਰੂਰ ਪੈਂਦੀਆਂ, ਪਰ ਨੀਵੇਂ ਹੋ ਕੇ ਤੁਰਨ ’ਚ ਈ ਫਾਇਦਾ। ਸਾਡੀ ਗ਼ਰੀਬਾਂ ਦੀ ਸੁਣਨੀ ਕਿਸਨੇ ਐ।
ਜਦੋਂ ਮੈਂ 17 ਸਾਲ ਦਾ ਸੀ ਤਾਂ ਪਹਿਲੀ ਵਾਰੀ ਕਿਸੇ ਜ਼ਿਮੀਂਦਾਰ ਨਾਲ ਰਲਿਆ ਸੀ। 18-19 ਸਾਲ ਸੀਰ ਦਾ ਕੰਮ ਕੀਤਾ। ਫਿਰ ਮੈਂ ਦਿਹਾੜੀ ਕਰਨ ਲੱਗਾ। ਪਹਿਲਾਂ ਢਾਈ ਰੁਪਏ ਦਿਹਾੜੀ ਕੀਤੀ, ਫਿਰ ਦਸ ਰੁਪਏ। ਦਿਹਾੜੀ ਕਰਨੀ ਥੋੜ੍ਹੀ ਔਖੀ ਐ। ਫਿਰ ਮੈਂ ਅੱਕ ਕੇ ਭੇਡਾਂ ਚਾਰਨ ਵਿਚ ਈ ਭਲਾਈ ਸਮਝੀ। ਦੂਜੇ ਭਾਈ ਵੀ ਭੇਡਾਂ ਬੱਕਰੀਆਂ ਚਾਰਦੇ ਆ। ਸਾਡੇ ਵਿਚੋਂ ਹੁਣ ਕੋਈ ਸੀਰੀ ਨ੍ਹੀਂ ਰਲਦਾ। ਸਾਰੇ ਕਹਿੰਦੇ ਆ ਬਈ ਕਿਉਂ ਕਿਸੇ ਤੋਂ ਸੁਣੀਏ, ਆਪਣਾ ਕੰਮ ਵਧੀਆ ਲੱਗਦਾ। ਇਸ ਕੰਮ ਦਾ ਖ਼ਰਚਾ ਵੀ ਘੱਟ ਆ। ਇਸ ਕੰਮ ’ਚ ਆਮਦਨੀ ਜਾਂ ਮੇਮਣਿਆਂ ਦੀ ਆ ਜਾਂ ਫਿਰ ਦੁੱਧ ਦੀ।
ਮੇਰੇ ਦੋ ਮੁੰਡੇ ਤੇ ਇਕ ਕੁੜੀ ਆ। ਛੋਟਾ ਮੁੰਡਾ ਕਬੱਡੀ ਖੇਡਦਾ। ਉਹ ਪੈਂਹਠ ਕਿਲੋ ਵਾਲੀ ਟੀਮ ਦਾ ਵਧੀਆ ਖਿਡਾਰੀ ਐ। ਬੱਚਿਆਂ ਨੂੰ ਮੈਂ ਆਪਣੇ ਕੰਮ ਵਿਚ ਨ੍ਹੀਂ ਪਾਇਆ।

ਗੁਰਦੀਪ ਧਾਲੀਵਾਲ (ਸੰਪਰਕ: 82838-54127)


Comments Off on ਆਪਣਾ ਕੰਮ ਈ ਵਧੀਆ ਰਹਿੰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.