ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਅਮਰੀਕੀ ਕਾਂਗਰਸ ਗ੍ਰੀਨ ਕਾਰਡ ’ਤੇ ਲੱਗੀ ਸੀਲਿੰਗ ਹਟਾਉਣ ਲਈ ਕਰੇਗੀ ਵੋਟਿੰਗ

Posted On July - 10 - 2019

ਵਾਸ਼ਿੰਗਟਨ, 9 ਜੁਲਾਈ
ਅਮਰੀਕੀ ਕਾਨੂੰਨਸਾਜ਼ ਸੱਤ ਫੀਸਦ ਤੋਂ ਵੱਧ ਗ੍ਰੀਨ ਕਾਰਡ ਜਾਰੀ ਨਾ ਕਰਨ ’ਤੇ ਲੱਗੀ ਰੋਕ (ਸੀਲਿੰਗ) ਨੂੰ ਹਟਾਉਣ ਲਈ ਵੋਟ ਕਰਨਗੇ। ਅਮਰੀਕੀ ਕਾਨੂੰਨਸਾਜ਼ਾਂ ਦੀ ਇਸ ਪੇਸ਼ਕਦਮੀ ਦਾ ਦਹਾਕਿਆਂ ਤੋਂ ਗ੍ਰੀਨ ਕਾਰਡ ਹਾਸਲ ਕਰਨ ਲਈ ਕਤਾਰਾਂ ਵਿੱਚ ਲੱਗੇ ਹਜ਼ਾਰਾਂ ਅਤਿ-ਹੁਨਰਮੰਦ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਲਾਹਾ ਮਿਲ ਸਕਦਾ ਹੈ। ਗ੍ਰੀਨ ਕਾਰਡ ਧਾਰਕ ਨੂੰ ਅਮਰੀਕਾ ਵਿੱਚ ਸਥਾਈ ਤੌਰ ’ਤੇ ਰਹਿਣ ਤੇ ਕੰਮ ਕਰਨ ਦੀ ਖੁੱਲ੍ਹ ਹੁੰਦੀ ਹੈ। ਕਾਬਿਲੇਗੌਰ ਹੈ ਕਿ ਭਾਰਤੀ ਆਈਟੀ ਪੇਸ਼ੇਵਰਾਂ, ਜਿਨ੍ਹਾਂ ਵਿੱਚੋਂ ਬਹੁਤੇ ਅਤਿ ਹੁਨਰਮੰਦ ਹਨ, ਆਮ ਕਰਕੇ ਐੱਚ-1ਬੀ ਵਰਕ ਵੀਜ਼ੇ ’ਤੇ ਅਮਰੀਕਾ ਆਉਂਦੇ ਹਨ। ਅਮਰੀਕਾ ਦੀ ਮੌਜੂਦਾ ਪਰਵਾਸ ਪ੍ਰਣਾਲੀ ਮੁਤਾਬਕ ਕਿਸੇ ਵੀ ਮੁਲਕ ਨੂੰ ਸੱਤ ਫੀਸਦ ਤੋਂ ਵੱਧ ਗ੍ਰੀਨ ਕਾਰਡ ਜਾਰੀ ਨਹੀਂ ਕੀਤੇ ਜਾ ਸਕਦੇ। ਅਮਰੀਕਾ ਦੇ ਇਸ ਫੈਸਲੇ ਦੀ ਸਭ ਤੋਂ ਵੱਡੀ ਮਾਰ ਭਾਰਤੀ ਪੇਸ਼ੇਵਰਾਂ ਨੂੰ ਪਈ ਹੈ।
‘ਫੇਅਰਨੈੱਸ ਫਾਰ ਹਾਈ ਸਕਿੱਲਡ ਇਮੀਗਰੈਂਟਸ ਐਕਟ’ ਨੂੰ ਪਾਸ ਕਰਵਾਉਣ ਲਈ 290 ਵੋਟਾਂ ਦੀ ਦਰਕਾਰ ਹੈ ਜਦੋਂਕਿ ਰਿਪਬਲਿਕਨ (108) ਤੇ ਡੈਮੋਕਰੈਟ (203) ਦੋਵਾਂ ਪਾਰਟੀ ਦੇ ਕੁੱਲ 310 ਕਾਨੂੰਨਸਾਜ਼ਾਂ ਦੀ ਹਮਾਇਤ ਨਾਲ ਹੀ ਬਿੱਲ ਪੇਸ਼ ਕੀਤਾ ਗਿਆ ਹੈ। ਲਿਹਾਜ਼ਾ 435 ਮੈਂਬਰੀ ਨੁਮਾਇੰਦਾ ਸਦਨ ਵਿੱਚ ਇਸ ਬਿੱਲ ਦੇ ਬਿਨਾਂ ਸੁਣਵਾਈ ਤੇ ਸੋਧਾਂ ਦੇ ਸੌਖਿਆਂ ਹੀ ਪਾਸ ਹੋ ਜਾਣ ਦੀ ਪੂਰੀ ਉਮੀਦ ਹੈ। ਉਂਜ ਸੀਲਿੰਗ ਹਟਣ ਨਾਲ ਭਾਰਤ ਵਰਗੇ ਮੁਲਕਾਂ ਦੇ ਆਈਟੀ ਪੇਸ਼ੇਵਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਕੁਝ ਹਾਲੀਆ ਅਧਿਐਨਾਂ ਮੁਤਾਬਕ ਐੱਚ1ਬੀ ਪ੍ਰਾਪਤ ਕੁਝ ਭਾਰਤੀ ਆਈਟੀ ਪੇਸ਼ੇਵਰਾਂ ਲਈ ਗ੍ਰੀਨ ਕਾਰਡ ਦੀ ਉਡੀਕ 70 ਸਾਲ ਤੋਂ ਵੱਧ ਸਮੇਂ ਦੀ ਹੈ।
-ਪੀਟੀਆਈ


Comments Off on ਅਮਰੀਕੀ ਕਾਂਗਰਸ ਗ੍ਰੀਨ ਕਾਰਡ ’ਤੇ ਲੱਗੀ ਸੀਲਿੰਗ ਹਟਾਉਣ ਲਈ ਕਰੇਗੀ ਵੋਟਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.