ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਅਨੋਖੀ ਲਿੱਪੀ ਬਰੇਲ

Posted On July - 6 - 2019

ਜੋਧ ਸਿੰਘ ਮੋਗਾ

ਬੱਚਿਓ! ਵੱਖ ਵੱਖ ਭਾਸ਼ਾਵਾਂ ਨੂੰ ਵੱਖ ਵੱਖ ਢੰਗ ਨਾਲ ਲਿਖਿਆ ਜਾਂਦਾ ਹੈ ਜਿਸਨੂੰ ਉਸ ਭਾਸ਼ਾ ਦੀ ਲਿੱਪੀ ਕਿਹਾ ਜਾਂਦਾ ਹੈ। ਪਰ ਇਕ ਵੱਖਰੀ ਲਿਖਾਈ ਜਾਂ ਲਿੱਪੀ ਹੈ ਜੋ ਅੱਖਰਾਂ ਨਾਲ ਨਹੀਂ ਬਲਕਿ ਉਂਗਲਾਂ ਨਾਲ ਟੋਹ ਕੇ ਪੜ੍ਹੀ ਜਾਂਦੀ ਹੈ। ਇਹ ਲਿਖਾਈ ਨੇਤਰਹੀਣਾਂ ਲਈ ਹੈ ਅਤੇ ਇਸਦਾ ਨਾਂ ਹੈ ਬਰੇਲ। ਇਸ ਦੇ ਸਾਰੇ ਅੱਖਰ ਛੇ ਬਿੰਦੂਆਂ ’ਤੇ ਆਧਾਰਿਤ ਹੁੰਦੇ ਹਨ। ਇਹ ਬਿੰਦੂ ਉੱਭਰੇ ਹੋਏ ਹੁੰਦੇ ਹਨ ਅਤੇ ਉਂਗਲਾਂ ਨਾਲ ਟੋਹ ਕੇ ਮਹਿਸੂਸ ਕੀਤੇ ਜਾ ਸਕਦੇ ਹਨ। ਉੱਭਰੇ ਹੋਏ ਛੇ ਬਿੰਦੂਆਂ ਦੀ ਗਿਣਤੀ ਨੂੰ ਘਟਾ ਵਧਾ ਕੇ ਅਤੇ ਤਰਤੀਬ ਬਦਲ ਕੇ ਸਾਰੇ ਅੱਖਰ ਬਣਾਏ ਗਏ ਹਨ। ਇਸ ਤਰ੍ਹਾਂ 26 ਅੱਖਰ ਬਣਦੇ ਹਨ। ਅਭਿਆਸ ਕਰਨ ’ਤੇ ਉੱਭਰੇ ਹੋਏ ਬਿੰਦੂਆਂ ’ਤੇ ਉਂਗਲਾਂ ਫੇਰਨ ਤੋਂ ਝੱਟ ਪਤਾ ਲੱਗ ਜਾਂਦਾ ਹੈ ਕਿ ਕੀ ਲਿਖਿਆ ਹੈ।
ਫਰਾਂਸ ਦੇ ਜਿਸ ਨੇਤਰਹੀਣ ਵਿਗਿਆਨੀ ਨੇ ਇਸ ਲਿੱਪੀ ਦੀ ਕਾਢ ਕੱਢੀ ਸੀ, ਉਸਦਾ ਪੂਰਾ ਨਾਂ ‘ਲੂਈ ਬਰੇਲ’ ਸੀ, ਇਸ ਲਈ ਇਸ ਲਿੱਪੀ ਦਾ ਨਾਂ ਵੀ ‘ਬਰੇਲ’ ਰੱਖਿਆ ਗਿਆ। 1809 ਯਾਨੀ 210 ਸਾਲ ਪਹਿਲਾਂ ਫਰਾਂਸ ਦੇ ਇਕ ਛੋਟੇ ਜਿਹੇ ਪਿੰਡ ਵਿਚ ਬਰੇਲ ਦਾ ਜਨਮ ਹੋਇਆ। ਉਸਦਾ ਪਿਤਾ ਲੁਹਾਰ ਸੀ ਅਤੇ ਘੋੜਿਆਂ ਦੀਆਂ ਖੁਰੀਆਂ, ਸੰਗਲੀਆਂ ਅਤੇ ਰਕਾਬਾਂ ਆਦਿ ਬਣਾਉਂਦਾ ਸੀ। ਇਕ ਦਿਨ ਕੰਮ ਕਰਦੇ ਸਮੇਂ ਪਿੱਛੇ ਖੜ੍ਹੇ ਲੂਈ ਦੀ ਅੱਖ ਵਿਚ ਇਕ ਮੇਖ ਵੱਜੀ। ਜ਼ਖ਼ਮ ਕਾਰਨ ਅੱਖ ਖ਼ਰਾਬ ਹੋ ਗਈ। ਫਿਰ ਦੂਜੀ ਅੱਖ ਵੀ ਖ਼ਰਾਬ ਹੋ ਗਈ। ਇਸ ਤਰ੍ਹਾਂ ਪੰਜ ਸਾਲ ਦੀ ਉਮਰ ਵਿਚ ਬਰੇਲ ਅੰਨ੍ਹਾ ਹੋ ਗਿਆ। ਪਿਤਾ ਨੇ ਉਸਨੂੰ ਨੇਤਰਹੀਣਾਂ ਦੇ ਸਕੂਲ ਵਿਚ ਪੜ੍ਹਨ ਭੇਜ ਦਿੱਤਾ। ਉਹ ਵਾਇਲਨ ਵੀ ਵਧੀਆ ਵਜਾਉਂਦਾ ਸੀ। ਹੌਲੀ ਹੌਲੀ ਉਹ ਹੁਸ਼ਿਆਰ ਵਿਦਿਆਰਥੀ ਸਭ ਦਾ ਹਰਮਨਪਿਆਰਾ ਬਣ ਗਿਆ। ਫਿਰ ਨੇਤਰਹੀਣਾਂ

ਜੋਧ ਸਿੰਘ ਮੋਗਾ

ਦਾ ਅਧਿਆਪਕ ਬਣ ਗਿਆ। ਉਸਨੇ ਨੇਤਰਹੀਣ ਵਿਗਿਆਨੀ ਵਜੋਂ ਨੇਤਰਹੀਣਾਂ ਲਈ ਬਹੁਤ ਖੋਜਾਂ ਕੀਤੀਆਂ ਅਤੇ ਸਭ ਤੋਂ ਵੱਡੀ ਖੋਜ ਬਰੇਲ ਲਿੱਪੀ ਦੀ ਸੀ ਜਿਸਨੂੰ ਅੱਜ ਦੁਨੀਆਂ ਦੇ ਲੱਖਾਂ ਲੋਕ ਉਪਯੋਗ ਕਰਦੇ ਹਨ।
ਅੱਜ ਦੇ ਵਿਗਿਆਨਕ ਯੁੱਗ ਵਿਚ ਬਰੇਲ ਨੇ ਵੀ ਬਹੁਤ ਉੱਨਤੀ ਕੀਤੀ ਹੈ। ਦੁਨੀਆਂ ਦੀਆਂ ਸਭ ਮੁੱਖ ਭਾਸ਼ਾਵਾਂ ਵਿਚ ਬਰੇਲ ਦੀ ਵਰਤੋਂ ਹੋ ਰਹੀ ਹੈ। ਚੀਨ, ਜਪਾਨ, ਸਾਰਾ ਯੂਰੋਪ, ਅਮਰੀਕਾ ਅਤੇ ਭਾਰਤ ਦੇ ਬਹੁਤ ਸਾਰੇ ਨੇਤਰਹੀਣ ਬਰੇਲ ਰਾਹੀਂ ਲਿਖਦੇ ਤੇ ਪੜ੍ਹਦੇ ਹਨ। ਬਰੇਲ ਦੀ ਟਾਈਪ ਮਸ਼ੀਨ ਅਤੇ ਪ੍ਰੈੱਸ ਵੀ ਹਨ ਜੋ ਉੱਭਰਵੇਂ ਬਿੰਦੂ ਛਾਪਦੇ ਹਨ। ਬਰੇਲ ਲਿੱਪੀ ਵਿਚ ਬੱਚਿਆਂ ਲਈ ਕਹਾਣੀਆਂ ਦੀਆਂ ਕਿਤਾਬਾਂ ਹਨ ਅਤੇ ਅਖ਼ਬਾਰ, ਮੈਗਜ਼ੀਨ ਵੀ ਛਪਦੇ ਹਨ। ਸਾਰੇ ਮੁਲਕਾਂ ਵਿਚ ਨੇਤਰਹੀਣਾਂ ਲਈ ਸਕੂਲ ਖੁੱਲ੍ਹੇ ਹੋਏ ਹਨ। ਜਿੱਥੇ ਉਹ ਬਰੇਲ ਦੀ ਵਰਤੋਂ ਸਿੱਖਦੇ ਹਨ, ਹੱਥੀਂ ਕੰਮ ਕਰ ਸਕਦੇ ਹਨ ਅਤੇ ਸੰਗੀਤ ਵੀ ਸਿੱਖਦੇ ਹਨ।
ਸੰਪਰਕ: 62802-58057


Comments Off on ਅਨੋਖੀ ਲਿੱਪੀ ਬਰੇਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.