ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਗਵਾ ਬੱਚੀ ਮਾਪਿਆਂ ਹਵਾਲੇ ਕੀਤੀ

Posted On July - 14 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਦਿੱਲੀ ਪੁਲੀਸ ਨੇ ਦੋ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ 28 ਸਾਲਾਂ ਦੇ ਰਤੀਭਵਨ ਤੇ ਉਸ ਦੀ 24 ਸਾਲਾ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਬੱਚੀ ਨੂੰ ਬੀਤੇ ਦਿਨ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਅਗਵਾ ਕੀਤਾ ਸੀ।
ਦਿੱਲੀ ਪੁਲੀਸ ਨੇ ਬੱਚੀ ਨੂੰ ਗਾਜ਼ੀਆਬਾਦ (ਯੂਪੀ) ਦੇ ਵਿਜੈ ਨਗਰ ਦੇ ਇਕ ਮਕਾਨ ’ਚੋਂ ਸੁਰੱਖਿਅਤ ਬਰਾਮਦ ਕੀਤਾ ਅਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਇਹ ਬੱਚੀ 12 ਜੁਲਾਈ ਨੂੰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ 6-7 ਤੋਂ ਕਿਸੇ ਨੇ ਅਗਵਾ ਕਰ ਲਿਆ ਸੀ। ਮਹਾਰਾਸ਼ਟਰ ਦੇ ਜ਼ਿਲ੍ਹਾ ਵਸ਼ਿਮ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ 10-12 ਪਰਿਵਾਰਕ ਮੈਂਬਰਾਂ ਨਾਲ ਉਹ ਦਿੱਲੀ ਵਾਪਿਸ ਜਾਣ ਲਈ ਸਟੇਸ਼ਨ ਪੁੱਜੇ ਤਾਂ ਇਸੇ ਦੌਰਾਨ ਉਨ੍ਹਾਂ ਦੀ ਬੱਚੀ ਅਚਾਨਕ ਗਾਇਬ ਹੋ ਗਈ। ਸੀਸੀਟੀਵੀ ਫੁਟੇਜ ਤੋਂ ਬੱਚੀ ਦੇ ਲੈ ਜਾਣ ਦਾ ਪਤਾ ਲੱਗਾ ਤੇ ਸਰਾਏ ਕਾਲੇ ਖ਼ਾਂ ਦੇ ਰਤੀਭਵਨ ਨੂੰ ਹਿਰਾਸਤ ‘ਚ ਲੈ ਕੇ ਪਤਾ ਕੀਤਾ ਗਿਆ ਅਤੇ ਉਸ ਨੇ ਬੱਚੀ ਦੇ ਗਾਜ਼ੀਆਬਾਦ ਹੋਣ ਬਾਰੇ ਦੱਸਿਆ ਜਿੱਥੋਂ ਉਹ ਬਰਾਮਦ ਕੀਤੀ ਗਈ।

 


Comments Off on ਅਗਵਾ ਬੱਚੀ ਮਾਪਿਆਂ ਹਵਾਲੇ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.