ਕਾਇਨਾਤ, ਕਿਆਮਤ ਅਤੇ ਬਰਫ਼ਾਨੀ ਢਾਲ !    ਜਾਗਰੂਕ ਵੋਟਰ ਸਿਹਤਮੰਦ ਜਮਹੂਰੀਅਤ !    ਮੈਂ ਤੇ ਮੀਆਂ ਸਕੇ ਭਰਾ !    ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ !    ਭਾਰਤੀਆਂ ਦੇ ਸੁਫ਼ਨਿਆਂ ਨੂੰ ਅੱਜ ਪਰਵਾਜ਼ ਦੇਵੇਗਾ ਚੰਦਰਯਾਨ-2 !    ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ !    ਪਾਕਿ ਸਰਹੱਦ ’ਤੇ ਜੰਗੀ ਗਰੁੱਪ ਤਾਇਨਾਤ ਕਰਨ ਦੀ ਤਿਆਰੀ !    ਸੂਬਾਈ ਚੋਣਾਂ ’ਚ ਇਮਰਾਨ ਖ਼ਾਨ ਦੀ ਪਾਰਟੀ ਦੇ ਪੰਜ ਉਮੀਦਵਾਰ ਜਿੱਤੇ !    ਪ੍ਰਕਾਸ਼ ਪੁਰਬ: ਪਾਕਿਸਤਾਨ ਰਵਾਨਾ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ !    ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸੁਖਬੀਰ !    

ਅਕਸ਼ੈ ਕੁਮਾਰ ਦੁਨੀਆਂ ਦੇ ਅਮੀਰ ਕਲਾਕਾਰਾਂ ਦੀ ਸੂਚੀ ਵਿੱਚ ਸ਼ੁਮਾਰ

Posted On July - 12 - 2019

ਲਾਸ ਏਂਜਲਸ, 11 ਜੁਲਾਈ
ਬੌਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਭਾਰਤ ਦਾ ਇਕਲੌਤਾ ਅਦਾਕਾਰ ਹੈ, ਜਿਸ ਦਾ ਨਾਂ ਫੋਰਬਜ਼ ਦੀ ਦੁਨੀਆਂ ਦੇ ਸਭ ਤੋਂ ਮਹਿੰਗੇ 99 ਕਲਾਕਾਰਾਂ ਦੀ ਸੂਚੀ ਵਿੱਚ ਸ਼ੁਮਾਰ ਹੈ। ਇਸ ਸੂਚੀ ਵਿੱਚ ਉਹ 33ਵੇਂ ਨੰਬਰ ’ਤੇ ਹੈ ਅਤੇ ਉਸਦੀ ਆਮਦਨ ਕਰੀਬ 65 ਮਿਲੀਅਨ ਡਾਲਰ ਹੈ। ਅਕਸ਼ੈ ਨੇ ਆਮਦਨ ਦੇ ਮਾਮਲੇ ਵਿੱਚ ਦੁਨੀਆਂ ਭਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਜਿਵੇਂ ਰਿਹਾਨਾ, ਜੈਕੀ ਚੈਨ, ਸਕਾਰਲੈੱਟ ਜੌਹਨਸਨ, ਕ੍ਰਿਸ ਐਵਨਸ ਅਤੇ ਕੇਟੀ ਪੈਰੀ ਨੂੰ ਵੀ ਪਛਾੜ ਦਿੱਤਾ ਹੈ। ਫੋਰਬਜ਼ ਅਨੁਸਾਰ ਫਿਲਮ ‘ਕੇਸਰੀ’ ਦਾ ਇਹ ਕਲਾਕਾਰ ਹਰ ਫਿਲਮ ਲਈ ਘੱਟੋ-ਘੱਟ ਪੰਜ ਮਿਲੀਅਨ ਡਾਲਰ ਤੋਂ ਲੈ ਕੇ 10 ਮਿਲੀਅਨ ਡਾਲਰ ਤੱਕ ਮਿਹਨਤਾਨਾ ਲੈਂਦਾ ਹੈ। ਇਸ ਤੋਂ ਇਲਾਵਾ ਉਹ ਕਰੀਬ 20 ਬਰੈਂਡਾਂ, ਜਿਨ੍ਹਾਂ ਵਿੱਚ ਟਾਟਾ ਤੇ ਹਾਰਪਿਕ ਸ਼ਾਮਲ ਹਨ, ਦੇ ਇਸ਼ਤਿਹਾਰਾਂ ਤੋਂ ਵੀ ਕਰੋੜਾਂ ਰੁਪਏ ਕਮਾਉਂਦਾ ਹੈ। 50 ਸਾਲਾ ਅਦਾਕਾਰ ਦੀਆਂ ਇਸ ਵਰ੍ਹੇ ਵਿਚ ‘ਮਿਸ਼ਨ ਮੰਗਲ’, ‘ਹਾਊਸਫੁੱਲ 4’ ਅਤੇ ‘ਗੁੱਡ ਨਿਊਜ਼’ ਨਾਂ ਦੀਆਂ ਫਿਲਮਾਂ ਰਿਲੀਜ਼ ਹੋਣੀਆਂ ਹਨ।

-ਆਈਏਐੱਨਐੱਸ


Comments Off on ਅਕਸ਼ੈ ਕੁਮਾਰ ਦੁਨੀਆਂ ਦੇ ਅਮੀਰ ਕਲਾਕਾਰਾਂ ਦੀ ਸੂਚੀ ਵਿੱਚ ਸ਼ੁਮਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.