ਛੱਪੜ ਵਿੱਚ ਨਹਾਉਂਦੇ ਸਮੇਂ ਦੋ ਚਚੇਰੇ ਭਰਾ ਡੁੱਬੇ, ਇੱਕ ਦੀ ਮੌਤ !    ਕੈਨੇਡਾ ’ਚ ਪੰਜ ਸਾਲਾਂ ਦੌਰਾਨ 15 ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ !    ਫਾਂਸੀ ਦੀ ਮੰਗ ਕਰਨ ’ਤੇ ਰਾਜੋਆਣਾ ਵੱਲੋਂ ਬਿੱਟੂ ਨੂੰ ਮੋੜਵਾਂ ਜਵਾਬ !    ਅਣਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ: ਸਰਕਾਰੀਆ !    ਪੰਜਾਬ ’ਚ ਪਰਮਾਣੂ ਬਿਜਲੀ ਪਲਾਂਟ ਲਗਾਏ ਜਾਣ ਦਾ ਮਾਮਲਾ ਮੁੜ ਭਖਿਆ !    ਚੌਟਾਲਾ ਨੂੰ ਸੱਤ ਦਿਨ ਦੀ ਪੈਰੋਲ !    ਹਾਈ ਕੋਰਟ ਵੱਲੋਂ ਨੰਨੂ ਦੀ ਗ੍ਰਿਫ਼ਤਾਰੀ ’ਤੇ ਰੋਕ !    ਅਨੁਸੂਈਆ ਛੱਤੀਸਗੜ੍ਹ ਤੇ ਹਰੀਚੰਦਨ ਆਂਧਰਾ ਦੇ ਰਾਜਪਾਲ ਨਿਯੁਕਤ !    ਤੇਂਦੁਲਕਰ ਨੇ ਵਿਸ਼ਵ ਕੱਪ ਟੀਮ ਵਿੱਚ ਪੰਜ ਭਾਰਤੀਆਂ ਨੂੰ ਰੱਖਿਆ !    ਸਟੋਕਸ ਨੂੰ ਮਿਲ ਸਕਦੀ ਹੈ ‘ਨਾਈਟਹੁੱਡ’ ਦੀ ਉਪਾਧੀ !    

21 ਜੂਨ ਸਭ ਤੋਂ ਵੱਡਾ ਦਿਨ ਕਿਉਂ ਹੁੰਦਾ ਹੈ?

Posted On June - 15 - 2019

ਕਰਨੈਲ ਸਿੰਘ ਰਾਮਗੜ੍ਹ
ਬੱਚਿਓ! ਇਕ ਸਾਲ ਵਿਚ 365 ਦਿਨ ਹੁੰਦੇ ਹਨ ਜਿਨ੍ਹਾਂ ਵਿਚੋਂ 21 ਜੂਨ ਦਾ ਦਿਨ ਸਭ ਤੋਂ ਵੱਡਾ ਹੁੰਦਾ ਹੈ। ਧਰਤੀ ਆਪਣੀ ਧੁਰੀ ’ਤੇ 23.4 ਡਿਗਰੀ ਝੁਕੀ ਹੋਈ ਹੈ। ਇਹ ਇਸੇ ਹਾਲਤ ਵਿਚ ਸੂਰਜ ਦੁਆਲੇ ਚੱਕਰ ਲਗਾ ਰਹੀ ਹੈ। ਜਿਸ ਕਾਰਨ ਸੂਰਜ ਦੀਆਂ ਕਿਰਨਾਂ ਕਿਸੇ ਸਥਾਨ ’ਤੇ ਜ਼ਿਆਦਾ ਸਮੇਂ ਤਕ ਅਤੇ ਕਿਸੇ ਸਥਾਨ ’ਤੇ ਘੱਟ ਸਮੇਂ ਤਕ ਪੈਂਦੀਆਂ ਹਨ। ਇਸ ਕਾਰਨ ਦਿਨ ਅਤੇ ਰਾਤ ਦੀ ਲੰਬਾਈ ਘੱਟਦੀ ਅਤੇ ਵਧਦੀ ਰਹਿੰਦੀ ਹੈ। ਗਰਮੀਆਂ ਵਿਚ ਧਰਤੀ ਦਾ ਉੱਤਰੀ ਧਰੁਵ ਸੂਰਜ ਵੱਲ ਝੁਕਦਾ ਜਾਂਦਾ ਹੈ, ਪਰ 21 ਜੂਨ ਨੂੰ ਉੱਤਰੀ ਧਰੁਵ ਪੂਰੀ ਤਰ੍ਹਾਂ ਸੂਰਜ ਵੱਲ ਝੁਕ ਜਾਂਦਾ ਹੈ। ਸੂਰਜ ਕਰਕ ਰੇਖਾ ਦੇ ਬਿਲਕੁਲ ਉੱਪਰ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਲੰਬੇ ਸਮੇਂ ਤਕ ਧਰਤੀ ’ਤੇ ਪੈਂਦੀਆਂ ਹਨ ਜਿਸ ਕਾਰਨ 21 ਜੂਨ ਦਾ ਦਿਨ ਸਭ ਤੋਂ ਵੱਡਾ ਹੁੰਦਾ ਹੈ। ਠੀਕ 12.28 ਵਜੇ ਸੂਰਜ ਕਰਕ ਰੇਖਾ ਦੇ ਲੰਬ ’ਤੇ ਹੁੰਦਾ ਹੈ ਜਿਸ ਕਾਰਨ ਪਰਛਾਈ ਵੀ ਦਿਖਾਈ ਨਹੀਂ ਦਿੰਦੀ। ਇਹ ਚੱਕਰ ਸਾਲਾਨਾ ਹੁੰਦਾ ਹੈ। ਉਪਰੋਕਤ ਕਾਰਨਾਂ ਕਰਕੇ ਭਾਰਤ ਅਤੇ ਉੱਤਰੀ ਅਰਧ ਗੋਲੇ ਦੇ ਦੇਸ਼ਾਂ ਵਿਚ 21 ਜੂਨ ਦਾ ਦਿਨ ਸਭ ਤੋਂ ਵੱਡਾ ਹੁੰਦਾ ਹੈ।
ਸੰਪਰਕ: 79864-99563


Comments Off on 21 ਜੂਨ ਸਭ ਤੋਂ ਵੱਡਾ ਦਿਨ ਕਿਉਂ ਹੁੰਦਾ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.