ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਫ਼ਤਹਿਵੀਰ ਨੂੰ ਬੋਰ ’ਚੋਂ ਕੱਢਣ ਦਾ ਕੰਮ ਅਜੇ ਵੀ ਨਾ ਹੋਇਆ ਫ਼ਤਹਿ

Posted On June - 11 - 2019

ਬਚਾਅ ਕਾਰਜਾਂ ਦੀ ਮੱਠੀ ਚਾਲ ਕਾਰਨ ਲੋਕਾਂ ਦਾ ਸਬਰ ਟੁੱਟਿਆ;
ਚੌਕਾਂ ਵਿੱਚ ਜਾਮ ਲਾ ਕੇ ਨਾਅਰੇਬਾਜ਼ੀ ਕੀਤੀ

ਬੋਰ ਵਿੱਚ ਫਸੇ ਫਤਹਿਵੀਰ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਕਾਰਜਾਂ ਦਾ ਦ੍ਰਿਸ਼।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 10 ਜੂਨ
ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਦੋ ਸਾਲ ਦੇ ਮਾਸੂਮ ਫ਼ਤਹਿਵੀਰ ਨੂੰ 120 ਫ਼ੁੱਟ ਡੂੰਘਾਈ ’ਤੇ ਬੋਰ ਵਿੱਚ ਫਸਿਆਂ ਅੱਜ ਪੰਜਵਾਂ ਦਿਨ ਹੈ ਪਰ ਕਰੀਬ 100 ਘੰਟੇ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਬਾਹਰ ਕੱਢਣ ਦੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਸੁਸਤ ਚਾਲ ਨਾਲ ਚੱਲ ਰਹੇ ਬਚਾਅ ਕਾਰਜਾਂ ਕਾਰਨ ਅੱਜ ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਰੋਹ ਭੜਕ ਗਿਆ ਅਤੇ ਉਨ੍ਹਾਂ ਨੇ ਸੁਨਾਮ-ਬਠਿੰਡਾ ਰਾਜ ਮਾਰਗ ’ਤੇ ਆਵਾਜਾਈ ਠੱਪ ਕਰਦਿਆਂ ਆਈਟੀਆਈ ਚੌਕ, ਸ਼ੇਰੋਂ ਕੈਂਚੀਆਂ ਅਤੇ ਸੀਤਾਸਰ ਕੈਂਚੀਆਂ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਉਮੀਦ ਸੀ ਅੱਜ 10 ਜੂਨ ਨੂੰ ਫ਼ਤਹਿਵੀਰ ਦੇ ਜਨਮ ਦਿਨ ਮੌਕੇ ਉਸ ਨੂੰ ਬਾਹਰ ਕੱਢ ਲਿਆ ਜਾਵੇਗਾ ਪਰ ਬੱਚੇ ਨੂੰ ਬਾਹਰ ਕੱਢਣ ਵਿੱਚ ਆ ਰਹੀਆਂ ਅੜਚਣਾਂ ਅੱਗੇ ਪ੍ਰਸ਼ਾਸਨ ਬੇਵੱਸ ਹੀ ਲੱਗਿਆ। ਉਧਰ, ਫ਼ਤਹਿਵਰ ਸਿੰਘ ਦੇ ਮਾਪੇ ਅਤੇ ਵੱਡੀ ਗਿਣਤੀ ਲੋਕ ਉਸ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਹੇ ਹਨ।
ਅੱਜ ਪ੍ਰਸ਼ਾਸਨ ਵੱਲੋਂ ਸਟਾਰ ਐਡਵੈਂਚਰ ਹਿਮਾਲੀਅਨ ਸਪੋਰਟਸ ਇੰਸਟੀਚਿਊਟ (ਸਾਹਸੀ) ਕੁਰੂਕੇਸ਼ਤਰ ਦੇ ਮਾਹਿਰਾਂ ਨੂੰ ਮਦਦ ਲਈ ਬੁਲਾਇਆ ਗਿਆ ਸੀ। ਸਾਹਸੀ ਦੇ ਮੁਖੀ ਯਾਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 36 ਇੰਚੀ ਪਾਈਪ ਰਾਹੀਂ ਥੱਲੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬੱਚੇ ਤੱਕ ਪਹੁੰਚਣ ਲਈ ਇੱਕ ਹੋਰ ਤਕਨੀਕ ਅਪਨਾ ਰਹੇ ਹਨ ਅਤੇ ਉਮੀਦ ਹੈ ਕਿ 2 ਘੰਟਿਆਂ ਵਿੱਚ ਉਹ ਫ਼ਤਹਿਵੀਰ ਤੱਕ ਪਹੁੰਚ ਜਾਣਗੇ। ਅੱਜ ਡੀਸੀ ਘਨਸ਼ਾਮ ਥੋਰੀ, ਐੱਸਐੱਸਪੀ ਡਾ. ਸੰਦੀਪ ਗਰਗ ਮੌਕੇ ’ਤੇ ਮੌਜੂਦ ਰਹੇ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਜੋ ਪਿਛਲੇ ਤਿੰਨ ਦਿਨ ਤੋਂ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ, ਨੇ ਕਿਹਾ ਕਿ ਲੋਕ ਸ਼ਾਂਤੀ ਬਣਾ ਕੇ ਰੱਖਣ ਅਤੇ ਉਹ ਬੱਚੇ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅੱਜ ਘਟਨਾ ਸਥਾਨ ’ਤੇ ਸਿਮਰਜੀਤ ਸਿੰਘ ਬੈਂਸ, ਬਲਜੀਤ ਸਿੰਘ ਦਾਦੂਵਾਲ, ਨੀਟੂ ਸ਼ਟਰਾਂ ਵਾਲਾ ਆਦਿ ਵੀ ਪਹੁੰਚੇ।

ਫ਼ਤਹਿਵੀਰ ਨੂੰ ਬਚਾਉਣ ਦੇ ਕਾਰਜਾਂ ’ਚ ਢਿੱਲ ਖ਼ਿਲਾਫ਼ ਸੁਨਾਮ-ਮਾਨਸਾ ਰਾਜ ਮਾਰਗ ’ਤੇ ਧਰਨਾ ਦੇ ਰਹੇ ਲੋਕ। -ਫ਼ੋਟੋ: ਬਨਭੌਰੀ

ਸ਼ੇਰੋਂ ਕੈਂਚੀਆਂ ’ਤੇ ਮੌਜੂਦ ਮੁਜ਼ਾਹਰਾਕਾਰੀਆਂ ਵਿੱਚ ਸ਼ਾਮਲ ਲਖਵੀਰ ਸਿੰਘ ਲੋਂਗੋਵਾਲ, ਮਨਪ੍ਰੀਤ ਸਿੰਘ ਨੀਲੋਵਾਲ, ਗੁਰਮੇਲ ਸਿੰਘ, ਰਮਨ ਔਲਖ, ਜਗਸੀਰ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਾਜ ਕੌਰ, ਰਣਜੀਤ ਕੌਰ, ਬਲਵਿੰਦਰ ਕੌਰ ਅਤੇ ਗੁਰਮੀਤ ਕੌਰ ਆਦਿ ਨੇ ਕਿਹਾ ਕਿ ਫ਼ਤਹਿਵੀਰ ਸਿੰਘ ਪਿਛਲੇ 96 ਘੰਟਿਆਂ ਤੋਂ ਬੋਰ ਵਿੱਚ ਫ਼ਸਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਉਸ ਨੂੰ ਬਾਹਰ ਕੱਢਣ ਦੇ ਕੇਵਲ ਤਜਰਬੇ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਬੱਚੇ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ। ਇਸ ਦੌਰਾਨ ਸ਼ਹਿਰ ’ਚ ਦੇਰ ਰਾਤ ਤੱਕ ਧਰਨੇ ਜਾਰੀ ਸਨ।
ਦੱਸਣਯੋਗ ਹੈ ਕਿ ਲੰਘੀ 6 ਜੂਨ ਨੂੰ ਪਿੰਡ ਭਗਵਾਨਪੁਰਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਦੋ ਸਾਲ ਦਾ ਪੁੱਤਰ ਫਤਹਿਵੀਰ ਸਿੰਘ ਖੇਡਦਾ ਹੋਇਆ ਘਰ ਦੇ ਸਾਹਮਣੇ ਹੀ ਖੇਤ ਵਿਚਲੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਉਸ ਨੂੰ ਬਾਹਰ ਕੱਢਣ ਲਈ ਉਸੇ ਦਿਨ ਤੋਂ ਬਚਾਅ ਕਾਰਜ ਜਾਰੀ ਹਨ।


Comments Off on ਫ਼ਤਹਿਵੀਰ ਨੂੰ ਬੋਰ ’ਚੋਂ ਕੱਢਣ ਦਾ ਕੰਮ ਅਜੇ ਵੀ ਨਾ ਹੋਇਆ ਫ਼ਤਹਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.