ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਹੌਲੀਵੁੱਡ ਦੀ ਦੀਵਾਨਗੀ

Posted On June - 1 - 2019

ਭਾਰਤੀ ਦਰਸ਼ਕਾਂ ’ਚ ਹੌਲੀਵੁੱਡ ਫ਼ਿਲਮਾਂ ਦਾ ਸ਼ੁਦਾਅ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਵਧਿਆ ਹੈ। ਹੁਣ ਤਕ ਕਈ ਹੌਲੀਵੁੱਡ ਫ਼ਿਲਮਾਂ ਆਈਆਂ ਅਤੇ ਉਨ੍ਹਾਂ ਨੂੰ ਦਰਸ਼ਕਾਂ ਨੇ ਹੱਥੋ ਹੱਥ ਲਿਆ। ‘ਅਵੈਂਜਰਜ਼’ ਲੜੀ ਨੂੰ ਹਿੰਦੀ ਸਿਨਮਾ ਦੇ ਦਰਸ਼ਕਾਂ ਨੇ ਖ਼ੂਬ ਸਲਾਹਿਆ, ਪਰ ‘ਐੰਡਗੇਮ’ ਨੇ ਤਾਂ ਭਾਰਤੀ ਬਾਜ਼ਾਰ ਵਿਚ ਕਈ ਰਿਕਾਰਡ ਬਣਾ ਦਿੱਤੇ।

ਦੀਪਤੀ ਅੰਗਰੀਸ਼

ਭਾਰਤ ਵਿਚ ਹੌਲੀਵੁੱਡ ਫ਼ਿਲਮ ‘ਅਵੈਂਜਰਜ਼ ਐੰਡਗੇਮ’ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤਕ ਇਹ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ। ਇਸਨੇ ਹੌਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ‘ਟਾਈਟੈਨਿਕ’ ਅਤੇ ‘ਅਵਤਾਰ’ ਦੇ ਇਲਾਵਾ ‘ਬਾਹੂਬਲੀ’, ‘ਦੰਗਲ’ ਵਰਗੀਆਂ ਹਿੰਦੀ ਫ਼ਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ। ਅਜਿਹਾ ਘੱਟ ਹੀ ਹੁੰਦਾ ਹੈ ਕਿ ਕਿਸੇ ਹੌਲੀਵੁੱਡ ਫ਼ਿਲਮ ਲਈ ਦਰਸ਼ਕਾਂ ਦੀ ਮੰਗ ’ਤੇ 24 ਘੰਟੇ ਮਲਟੀਪਲੈਕਸ ਖੋਲ੍ਹੇ ਜਾਣ, ਪਰ ‘ਅਵੈਂਜਰਜ਼ ਐੰਡਗੇਮ’ ਨੇ ਇਹ ਕਰ ਦਿਖਾਇਆ ਹੈ।
ਅਪਰੈਲ ਦੇ ਆਖਰੀ ਹਫ਼ਤੇ ਰਿਲੀਜ਼ ਹੋਈ ਹੌਲੀਵੁੱਡ ਫ਼ਿਲਮ ‘ਅਵੈਂਜਰਜ਼ ਐੰਡਗੇਮ’ ਦੀ ਐਵੇਂ ਹੀ ਦੁਨੀਆਂ ਦੀਵਾਨੀ ਨਹੀਂ ਹੋਈ, ਖ਼ਾਸਤੌਰ ’ਤੇ ਭਾਰਤੀ ਦਰਸ਼ਕਾਂ ਦੀ ਗੱਲ ਕਰੀਏ ਤਾਂ ਇੱਥੇ ਇਸ ਫ਼ਿਲਮ ਦਾ ਸ਼ੁਦਾਅ ਲੋਕਾਂ ਦੇ ਸਿਰ ’ਤੇ ਸਵਾਰ ਹੋਇਆ। ਆਮਤੌਰ ’ਤੇ ਭਾਰਤੀ ਖ਼ਰੀਦਦਾਰੀ ਜਾਂਚ ਪਰਖ ਕੇ ਕਰਦਾ ਹੈ, ਪਰ ਜਦੋਂ ਗੱਲ ਹੌਲੀਵੁੱਡ ਦੀ ‘ਅਵੈਂਜਰਜ਼ ਐੰਡਗੇਮ’ ਵਰਗੀਆਂ ਫ਼ਿਲਮਾਂ ਦੀ ਹੁੰਦੀ ਹੈ ਤਾਂ ਹਿੰਦੀ ਦਾ ਦਰਸ਼ਕ ਦੀਵਾਨਾ ਹੋ ਜਾਂਦਾ ਹੈ। ਫਿਰ ਚਾਹੇ ਫ਼ਿਲਮ ਦੀ ਟਿਕਟ ਉਸਨੂੰ 2400 ਰੁਪਏ ਵਿਚ ਹੀ ਕਿਉਂ ਨਾ ਖ਼ਰੀਦਣੀ ਪਵੇ।
‘ਅਵੈਂਜਰਜ਼’ ਵਰਗੀਆਂ ਕਈ ਫ਼ਿਲਮਾਂ ਸਮੇਂ ਸਮੇਂ ’ਤੇ ਭਾਰਤ ਵਿਚ ਦਸਤਕ ਦਿੰਦੀਆਂ ਹਨ ਅਤੇ ਦਰਸ਼ਕਾਂ ਨੂੰ ਆਪਣੇ ਵਸ ਵਿਚ ਕਰ ਲੈਂਦੀਆਂ ਹਨ। ਸਫਲਤਾ ਦੇ ਨਵੇਂ ਆਯਾਮ ਸਿਰਜਦੀਆਂ ਹਨ। ਬਾਜ਼ਾਰ ਵਿਚ ਨਵੇਂ ਰਿਕਾਰਡ ਬਣਾਉਂਦੀਆਂ ਹਨ। ‘ਅਵੈਂਜਰਜ਼ ਐੰਡਗੇਮ’ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇਸਤੋਂ ਪਹਿਲਾਂ ‘ਜੁਰਾਸਿਕ ਪਾਰਕ’, ‘ਟਾਈਟੈਨਿਕ’, ‘ਹੈਰੀ ਪੌਟਰ’ ਤੇ ‘ਅਵਤਾਰ’ ਵਰਗੀਆਂ ਫ਼ਿਲਮਾਂ ਇੱਥੇ ਝੰਡੇ ਗੱਡ ਚੁੱਕੀਆਂ ਹਨ। ‘ਅਵੈਂਜਰਜ਼’ ਉਂਜ ਤਾਂ ਹੌਲੀਵੁੱਡ ਫ਼ਿਲਮ ਹੈ, ਪਰ ਇਹ ਦੁਨੀਆਂ ਭਰ ਵਿਚ ਇੰਨੀ ਹਰਮਨਪਿਆਰੀ ਹੋ ਗਈ ਕਿ ਭਾਰਤ ਤਕ ਕਮਾਈ ਦੇ ਰਿਕਾਰਡ ਤੋੜ ਚੁੱਕੀ ਹੈ।

300 ਕਰੋੜ ਦੇ ਬੈਂਚਮਾਰਕ ਵਾਲੀ ਪਹਿਲੀ ਹੌਲੀਵੁੱਡ ਫ਼ਿਲਮ

‘ਅਵੈਂਜਰਜ਼ ਐੰਡਗੇਮ’ ਭਾਰਤ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਅਤੇ 300 ਕਰੋੜ ਰੁਪਏ ਦਾ ਅੰਕੜਾ ਛੂਹਣ ਵਾਲੀ ਹੌਲੀਵੁੱਡ ਦੀ ਪਹਿਲੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਸਿਖ਼ਰ ’ਤੇ ਮੌਜੂਦ ਆਪਣੀ ਹੀ ਸੀਰੀਜ਼ ਦੀ ਪਿਛਲੀ ਫ਼ਿਲਮ ‘ਅਵੈਂਜਰਜ਼-ਇਨਫਿਨਿਟੀ ਵਾਰ’ ਨੂੰ ਪਟਕਣੀ ਦਿੱਤੀ ਹੈ ਜਿਸਨੇ ਭਾਰਤ ਵਿਚ 227.43 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਅਵੈਂਜਰਜ਼ ਐੰਡਗੇਮ’ ਭਾਰਤ ਵਿਚ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ, ਤਮਿਲ ਅਤੇ ਤੇਲਗੂ ਵਿਚ ਵੀ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਕਮਾਈ ਦੇ ਅੰਕੜੇ ਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਸੰਸਕਰਨਾਂ ਨੂੰ ਮਿਲਾ ਕੇ ਹਨ।

‘ਅਵੈਂਜਰਜ਼’ ਦੀ ਕਹਾਣੀ ਅਤੇ ਕਿਰਦਾਰ

ਇਹ ਕਹਾਣੀ ਹੈ ਬ੍ਰਹਿਮੰਡ ਨੂੰ ਖ਼ਤਮ ਕਰਨ ’ਤੇ ਤੁਰੇ ਹੋਏ ਇਕ ਖ਼ਲਨਾਇਕ ਅਤੇ ਉਸਨੂੰ ਰੋਕਣ ਵਾਲੇ ਸੁਪਰਹੀਰੋਜ਼ ਦੀ। ਖ਼ਲਨਾਇਕ ਥੈਨੋਸ (ਜੋਸ਼ ਬ੍ਰੋਲਿਨ) ਖ਼ਿਲਾਫ਼ ਆਇਰਨ ਮੈਨ (ਰੌਬਰਟ ਡਾਊਨੀ), ਕੈਪਟਨ ਅਮੈਰਿਕਾ (ਕ੍ਰਿਸ ਇਵਾਂਸ) ਥੋਰ (ਕ੍ਰਿਸ ਹੈਮਸਵਰਥ), ਹਲਕ (ਮਾਰਕ ਰਫੇਲੋ), ਬਲੈਕ ਵਿਡੋ (ਸਕਾਰਲੇਟ ਜੋਹਾਨਸਨ), ਕੈਪਟਨ ਮਾਰਬਲ (ਬ੍ਰੀ ਲਾਰਸਨ) ਆਦਿ ਨੇ ਇਕਜੁੱਟ ਹੋ ਕੇ ਜੰਗ ਛੇੜ ਦਿੱਤੀ ਹੈ। ਅਸਲ ਵਿਚ ਐਂਟ ਮੈਨ (ਪੌਲ ਰਡ) ਇਨ੍ਹਾਂ ਸੁਪਰ ਹੀਰੋਜ਼ ਨੂੰ ਆ ਕੇ ਦੱਸਦਾ ਹੈ ਕਿ ਜੇ ਕੁਆਂਟਮ ਥਿਓਰੀ ਜ਼ਰੀਏ ਉਹ ਅਤੀਤ ਵਿਚ ਜਾ ਕੇ ਥੈਨੋਸ ਤੋਂ ਪਹਿਲਾਂ ਉਨ੍ਹਾਂ ਮਣੀਆਂ ਨੂੰ ਹਾਸਲ ਕਰੇ ਤਾਂ ‘ਅਨੰਤਤਾ ਦੇ ਯੁੱਧ’ (ਇਨਫਿਨਿਟੀ ਵਾਰ) ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਦੀ ਕਹਾਣੀ ਅੱਗੇ ਵਧਦੀ ਹੈ।
ਜਿੱਥੇ ਤਕ ਅਦਾਕਾਰੀ ਦਾ ਸਵਾਲ ਹੈ ਤਾਂ ਹਰ ਕਲਾਕਾਰ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ। ਥੈਨੋਸ ਤਾਂ ਬਹੁਤ ਵੱਡਾ ਨਜ਼ਰ ਆਉਂਦਾ ਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇੱਥੇ ਪਿਛੋਕੜ ਵੀ ਜਬਰਦਸਤ ਹੈ। ਸਪੈਸ਼ਲ ਇਫੈਕਟਸ ਦੇ ਮਾਮਲਿਆਂ ਵਿਚ ਇਹ ‘ਅਵੈਂਜਰਜ਼’ ਦੀਆਂ ਬਾਕੀ ਫ਼ਿਲਮਾਂ ਤੋਂ ਕਾਫ਼ੀ ਉੱਪਰ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਪਿਛਲੇ 11 ਸਾਲਾਂ ਤੋਂ ਸਾਰੇ ਕਿਰਦਾਰ ਪ੍ਰਸੰਸਕਾਂ ਨੂੰ ਬੰਨ੍ਹ ਕੇ ਇੱਥੋਂ ਤਕ ਲਿਆਏ ਹਨ ਅਤੇ ਅੰਤ ਤਕ ਦਮਦਾਰ ਸਾਬਤ ਹੋਏ ਹਨ। ਥੈਨੋਸ ਦੇ ਕਿਰਦਾਰ ਵਿਚ ਜੋਸ਼ ਬ੍ਰੋਲਿਨ ਨੇ ਦੱਸ ਦਿੱਤਾ ਹੈ ਕਿ ਉਹ ‘ਅਵੈਂਜਰਜ਼’ ਦਾ ਸਭ ਤੋਂ ਸ਼ਾਨਦਾਰ ਖ਼ਲਨਾਇਕ ਕਿਉਂ ਸਾਬਤ ਹੋਇਆ ਹੈ।

ਕਹਾਣੀ ਦੇ ਤਿੰਨ ਫੇਜ਼

‘ਅਵੈਂਜਰਜ਼’ ਸੀਰੀਜ਼ ਦੀ ਕਹਾਣੀ ਤਿੰਨ ਫੇਜ਼ ਵਿਚ ਦੱਸੀ ਗਈ ਹੈ। ਹੁਣ ਤਕ ਇਸ ਦੀਆਂ 22 ਫ਼ਿਲਮਾਂ ਬਣ ਚੁੱਕੀਆਂ ਹਨ ਅਤੇ ਅੰਤਿਮ ਸੀਰੀਜ਼ ਦੀ 22ਵੀਂ ਫ਼ਿਲਮ ‘ਐੰਡਗੇਮ’ ਹੈ। ਫ਼ਿਲਮ ਦੇ ਪਹਿਲੇ ਫੇਜ਼ ਨੂੰ 5 ਕਹਾਣੀਆਂ ਵਿਚ ਦੱਸਿਆ ਗਿਆ ਹੈ। ਦੂਜੇ ਫੇਜ਼ ਵਿਚ 6 ਕਹਾਣੀਆਂ ਅਤੇ ਹੁਣ ਇਸ ਸੀਰੀਜ਼ ਦਾ ਤੀਜੇ ਫੇਜ਼ ਦਾ ਆਖਰੀ ਭਾਗ ਦਿਖਾਇਆ ਗਿਆ ਹੈ ਜਿਸਦੇ ਬਾਅਦ ‘ਅਵੈਂਜਰਜ਼ ਐੰਡਗੇਮ’ ’ਤੇ ਇਹ ਖ਼ਤਮ ਹੋ ਜਾਂਦੀ ਹੈ।

ਫ਼ਿਲਮ ਦੀ ਖ਼ਾਸੀਅਤ

‘ਐੰਡਗੇਮ’ ਦਾ ਨਿਰਮਾਣ ਹੌਲੀਵੁੱਡ ਦੀ ਪ੍ਰਸਿੱਧ ਸੰਸਥਾ ਮਾਰਬਲ ਸਿਨੇਮੈਟਿਕ ਯੂਨੀਵਰਸ ਦੇ ਮਾਰਬਲ ਸਟੂਡੀਓ ਵੱਲੋਂ ਹੋਇਆ ਹੈ। ਮਾਰਬਲ ਯੂਨੀਵਰਸ ਨੇ ਵਿਸ਼ਵ ਪ੍ਰਸਿੱਧ ਮਾਰਬਲ ਕੌਮਿਕਸ ਦੇ ਹਰਮਨਪਿਆਰੇ ਚਰਿੱਤਰਾਂ ’ਤੇ ਆਧਾਰਿਤ ਆਪਣੀ ਪਹਿਲੀ ਫ਼ਿਲਮ ‘ਆਇਰਨ ਮੈਨ’ ਦਾ ਨਿਰਮਾਣ 2008 ਵਿਚ ਕੀਤਾ ਸੀ ਜਿਸਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਇਸ ਬੈਨਰ ਦੀਆਂ ਇਕ ਤੋਂ ਬਾਅਦ ਇਕ ਸੁਪਰ ਹੀਰੋ ਵਾਲੀਆਂ ਫ਼ਿਲਮਾਂ ਆਉਣ ਲੱਗੀਆਂ। ‘ਅਵੈਂਜਰਜ਼ ਐੰਡਗੇਮ’ ਉਸ ਲੜੀ ਵਿਚ 22ਵੀਂ ਤੇ ਆਖਰੀ ਫ਼ਿਲਮ ਹੈ।


Comments Off on ਹੌਲੀਵੁੱਡ ਦੀ ਦੀਵਾਨਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.