ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਹੁਣ ਤੂਫ਼ਾਨਾਂ ’ਚ ਵੀ ਉਡਾਣਾਂ ਭਰ ਸਕੇਗਾ ਡਰੋਨ

Posted On June - 6 - 2019

ਗਿਆਨਸ਼ਾਲਾ

ਨਿਊਯਾਰਕ: ਡਰੋਨ ਅੱਜ ਇਨਸਾਨ ਲਈ ਬਹੁਤ ਹੀ ਅਹਿਮ ਕਾਢ ਬਦੇ ਜਾ ਰਹੇ ਹਨ। ਇਨ੍ਹਾਂ ਦੀ ਅਹਿਮੀਅਤ ਨੂੰ ਦੇਖਦਿਆਂ ਅਮਰੀਕਾ ਦੇ ਸੂਬੇ ਇੰਡਿਆਨਾ ਸਥਿਤ ਪਰਡਿਊ ਯੂਨੀਵਰਸਿਟੀ ਦੇ ਇਕ ਖੋਜਕਾਰ ਨੇ ਡਰੋਨ ਦਾ ਅਜਿਹਾ ਡਿਜ਼ਾਈਨ ਪੇਟੈਂਟ ਕਰਵਾਇਆ ਹੈ, ਜੋ ਨਾ ਸਿਰਫ਼ ਤੇਜ਼ ਹਾਵਾਵਾਂ ਝੱਲ ਸਕਦਾ ਹੈ ਸਗੋਂ ਵਧੇਰੇ ਭਾਰ ਚੁੱਕਣ ਦੇ ਵੀ ਸਮਰੱਥ ਹੈ। ਪਰਡਿਊ ਸਕੂਲ ਆਫ ਇੰਜਨੀਅਰਿੰਗ ਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਜ਼ੂਮਿੰਨ ਦਿਆਓ ਨੇ ਸ਼ਬਦਾਂ ਵਿਚ, ‘‘ਸਾਡੇ ਡਰੋਨ ਦੀ ਬਣਤਰ ਕੀਟ-ਪਤੰਗਿਆਂ ਦੇ ਖੰਭਾਂ ਤੇ ਉਡਾਣਾਂ ਤੋਂ ਸੇਧ ਲੈਂਦੀ ਹੈ। ਅਸੀਂ ਅਜਿਹਾ ਡਿਜ਼ਾਈਨ ਬਣਾਇਆ ਹੈ ਜੋ ਆਪ ਹੀ ਆਪਣੀ ਲੋੜ ਮੁਤਾਬਕ ਬਾਹਾਂ ਇਕੱਠੀਆਂ ਕਰਨ ਤੇ ਖੋਲ੍ਹਣ ਦੇ ਸਮਰੱਥ ਹੈ।’’
ਇਹ ਬਣਤਰ ਡਰੋਨ ਦੀ ਤੇਜ਼ ਹਵਾ ’ਚ ਉਡਣ ਮੌਕੇ ਦੀ ਸਥਿਰਤਾ ਵਧਾਉਂਦੀ ਹੈ। ਉਡਾਣ ਦੌਰਾਨ ਇਸ ਦੀਆਂ ਬਾਹਾਂ ਆਪੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਆਪ ਹੀ ਖੁੱਲ੍ਹ ਜਾਂਦੀਆਂ ਹਨ। ਹੋਰ ਤਾਂ ਹੋਰ ਡਰੋਨ ਆਪਣੇ ਆਕਾਰ ਦੀ ਮਦਦ ਨਾਲ ਆਪਣਾ ਗੁਰੂਤਾ ਕੇਂਦਰ ਵੀ ਬਦਲ ਸਕਦਾ ਹੈ। ਨਵੇਂ ਆਕਾਰ ਨਾਲ ਡਰੋਨ ਨੂੰ ਗੁਰੂਤਾ ਸ਼ਕਤੀ ਤੋਂ ਦੂਰ ‘ਪੂਰੀ ਰੇਂਜ’ ’ਤੇ ਉਡਣ ’ਚ ਵੀ ਮਦਦ ਮਿਲਦੀ ਹੈ।
ਏਐੱਸਐੱਮਆਈ ਦੇ ਰਸਾਲੇ ‘ਡਾਇਨੇਮਿਕ, ਮੈਜ਼ਰਮੈਂਟਸ ਐਂਡ ਕੰਟਰੋਲ’ ਵਿਚ ਛਪੀ ਇਸ ਖੋਜ ਰਿਪੋਰਟ ਅਨੁਸਾਰ ਦਿਆਓ ਨੇ ਕਿਹਾ, ‘‘ਇਸ ਵੇਲੇ ਬਾਜ਼ਾਰ ਵਿਚ ਜਿਹੜੇ ਡਰੋਨ ਉਪਲਬਧ ਹਨ, ਉਨ੍ਹਾਂ ਦੀਆਂ ਬਾਹਾਂ ਹਵਾ ਵਿਚ ਕੋਈ ਹਿਲ-ਜੁਲ ਨਹੀਂ ਕਰ ਸਕਦੀਆਂ ਅਤੇ ਜਦੋਂ ਡਰੋਨ ਗੁਰੂਤਾ ਸ਼ਕਤੀ ਤੋਂ ਦੂਰ ਹੁੰਦੇ ਹਨ ਤਾਂ ਉਹ ਬਹੁਤਾ ਭਾਰ ਵੀ ਨਹੀਂ ਚੁੱਕ ਸਕਦੇ।’’ ਸਾਇੰਸਦਾਨਾਂ ਅਨੁਸਾਰ ਨਵੇਂ ਡਰੋਨ ਦੀਆਂ ਕੀੜਿਆਂ ਦੇ ਖੰਭਾਂ ਵਰਗੀਆਂ ਬਾਹਾਂ ਖੋਜ ਤੇ ਬਚਾਅ ਕਾਰਜਾਂ ਵਿਚ ਉਸ ਦੀ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਡਰੋਨ ਦਾ ਆਕਾਰ ਤੇਜ਼ ਹਵਾ ਵਾਲੇ ਮੌਸਮ ’ਚੋਂ ਸੁਰੱਖਿਅਤ ਬਾਹਰ ਨਿਕਲਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।

-ਆਈਏਐੱਨਐੱਸ


Comments Off on ਹੁਣ ਤੂਫ਼ਾਨਾਂ ’ਚ ਵੀ ਉਡਾਣਾਂ ਭਰ ਸਕੇਗਾ ਡਰੋਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.