ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਸੜਕ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ

Posted On June - 12 - 2019

ਧਨੌਲਾ ਵਿੱਚ ਹੋਏ ਹਾਦਸੇ ’ਚ ਨੁਕਸਾਨੀ ਗਈ ਕਾਰ।

ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 11 ਜੂਨ
ਰਾਮਪੁਰਾ ਸਲਾਬਤਪੁਰਾ ਸੜਕ ’ਤੇ ਪੈਂਦੇ ਭਾਈਰੂਪਾ ਦੇ ਨੇੜਲੇ ਪਿੰਡ ਦੁੱਲੇਵਾਲਾ ਦੇ ਬੱਸ ਅੱਡੇ ’ਤੇ ਹੌਂਡਾ ਸਿਟੀ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਹਾਦਸੇ ਵਿੱਚ ਮਾਰੇ ਗਏ ਨੌਜਵਾਨ ਦੇ ਪਿਤਾ ਗੁਰਤੇਜ ਸਿੰਘ ਤੇਜੀ ਵਾਸੀ ਦੁੱਲੇਵਾਲਾ ਨੇ ਥਾਣਾ ਫੂਲ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਲੜਕਾ ਗੁਰਪਾਲ ਸਿੰਘ ਉਰਫ ਜੱਸਾ ਅਤੇ ਉਨ੍ਹਾਂ ਦਾ ਗੁਆਂਢੀ ਜਗਜੀਤ ਸਿੰਘ ਉਰਫ ਧੀਰਾ ਮੋਟਰਸਾਈਕਲ ’ਤੇ ਭਾਈਰੂਪਾ ਸਾਈਡ ਤੋਂ ਦੁੱਲੇਵਾਲਾ ਵੱਲ ਆ ਰਹੇ ਸਨ ਅਤੇ ਉਹ ਖੁਦ ਦੂਸਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਦੇ ਸੁਖਜੀਤ ਸਿੰਘ ਨਾਲ ਉਨ੍ਹਾਂ ਦੇ ਪਿੱਛੇ ਹੀ ਆ ਰਿਹਾ ਸੀ, ਜਦੋਂ ਉਹ ਦੁੱਲੇਵਾਲਾ ਬੱਸ ਅੱਡੇ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਡਿੱਕ ਡੋਲੇ ਖਾਂਦੀ ਹੌਂਡਾ ਸਿਟੀ ਕਾਰ ਪੀਬੀ 29 ਡਬਲਯੂ 8951 ਨੇ ਗੁਰਪਾਲ ਸਿੰਘ ਵਾਲੇ ਮੋਟਰਸਾਈਕਲ ਵਿੱਚ ਸਿੱਧੀ ਟੱਕਰ ਮਾਰੀ ਜਿਸ ਕਾਰਨ ਗੁਰਪਾਲ ਸਿੰਘ ਤੇ ਜਗਜੀਤ ਸਿੰਘ ਸੜਕ ’ਤੇ ਡਿੱਗ ਪਏ ਅਤੇ ਉਨ੍ਹਾਂ ਦੇ ਸੱਟਾਂ ਲੱਗੀਆਂ। ਇਨ੍ਹਾਂ ਨੂੰ ਆਦੇਸ਼ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਰਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਗਜੀਤ ਸਿੰਘ ਗੰਭੀਰ ਜ਼ਖਮੀ ਹੈ। ਥਾਣਾ ਫੂਲ ਦੇ ਮੁਨਸ਼ੀ ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਗੁਰਤੇਜ ਸਿੰਘ ਤੇਜੀ ਦੇ ਬਿਆਨਾਂ ਤੇ ਕਾਰ ਚਾਲਕ ਟਿੰਕੂ ਵਾਸੀ ਨਿਹਾਲ ਸਿੰਘ ਵਾਲਾ ਉਪਰ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਗੁਰਪਾਲ ਦੀ ਫਾਈਲ ਫੋਟੋ

ਧਨੌਲਾ (ਅਜੀਤਪਾਲ ਸਿੰਘ): ਇੱਥੇ ਨਵੇਂ ਬਣੇ ਪੁਲ ‘ਤੇ ਕਾਰ ਪਲਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸੰਦੀਪ ਸਿੰਘ (32) ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਝਾੜੋਂ ਕਾਰ ਨੰਬਰ ਪੀਬੀ 11 ਏਸੀ 3200 ‘ਚ ਆਪਣੇ ਸਹੁਰੇ ਪਿੰਡ ਠੀਕਰੀਵਾਲ ਜਾ ਰਿਹਾ ਸੀ ਕਿ ਧਨੌਲਾ ਬਾਈਪਾਸ ‘ਤੇ ਗੱਡੀ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ। ਇਸੇ ਦੌਰਾਨ ਗੱਡੀ ਪੁਲ ਦੇ ਨਾਲ ਟਕਰਾਉਂਦੀ ਹੋਈ ਮੂਧੀ ਜਾ ਵੱਜੀ। ਹਾਦਸੇ ਦੀ ਆਵਾਜ਼ ਸੁਣਦਿਆਂ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ, ਉਨ੍ਹਾਂ ਨੇ ਸੰਦੀਪ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਚਚੇਰੇ ਭਰਾ ਦਰਸ਼ਨ ਸਿੰਘ ਦੇ ਬਿਆਨਾਂ ‘ਤੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।
ਕਾਲਾਂਵਾਲੀ (ਭੁਿਪੰਦਰ ਪੰਨੀਵਾਲੀਆ): ਖੇਤਰ ਦੇ ਪਿੰਡ ਦੇਸੂ ਮਲਕਾਣਾ ਕੋਲ ਇੱਕ ਵਿਅਕਤੀ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕੰਢੇ ਬਣੇ ਖਾਲ ਵਿੱਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਮਿੱਤਾ ਖਾਨ ਵਾਸੀ ਤਿਉਣਾ ਪੁਜਾਰੀਆਂ (ਪੰਜਾਬ) ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਸ਼ੂਆਂ ਦਾ ਵਪਾਰ ਕਰਨ ਵਾਲਾ ਪਿੰਡ ਤਿਉਣਾ ਪੁਜਾਰੀਆਂ ਵਾਸੀ ਮਿੱਤਾ ਖਾਨ ਅਤੇ ਉਸ ਦਾ ਸਾਥੀ ਭੋਲਾ ਖਾਨ ਪਿੰਡ ਫੱਗੂ ਵਿੱਚ ਲੱਗੇ ਪਸ਼ੂ ਮੇਲੇ ‘ਤੇ ਆਏ ਹੋਏ ਸਨ। ਜਦੋਂ ਉਹ ਰਾਤ ਨੂੰ ਪਿੰਡ ਫੱਗੂ ਤੋਂ ਆਪਣੇ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਇਸੇ ਦੌਰਾਨ ਪਿੰਡ ਦੇਸੂ ਮਲਕਾਣਾ ਅਤੇ ਹੱਸੂ ਦੇ ਵਿਚਕਾਰ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਉਹ ਦੋਵੇਂ ਸੜਕ ਕਿਨਾਰੇ ਬਣੇ ਖਾਲ ਵਿੱਚ ਜਾ ਡਿੱਗੇ।

ਪੱਖੇ ’ਚ ਸ਼ਾਰਟ ਸਰਕਟ ਹੋਣ ਕਾਰਨ ਨੌਜਵਾਨ ਝੁਲਸਿਆ; ਮੌਤ

ਭਗਤਾ ਭਾਈ (ਰਜਿੰਦਰ ਮਰਾਹੜ): ਪਿੰਡ ਦਿਆਲਪੁਰਾ ਮਿਰਜ਼ਾ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਝੁਲਸਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਬਿੰਦਰ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਸੁਖਪਾਲ ਸਿੰਘ (33) ਕਮਰੇ ਵਿਚ ਸੁੱਤਾ ਪਿਆ ਸੀ। ਇਸੇ ਦੌਰਾਨ ਸਵੇਰੇ ਕਮਰੇ ਵਿਚ ਲੱਗੇ ਛੱਤ ਵਾਲੇ ਪੱਖੇ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਜਦੋਂ ਉਹ ਸੁਖਪਾਲ ਸਿੰਘ ਦੇ ਰੌਲਾ ਪਾਉਣ ‘ਤੇ ਅੰਦਰ ਕਮਰੇ ਵਿਚ ਗਏ ਤਾਂ ਉਸ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ। ਉਸ ਨੂੰ ਇਲਾਜ ਲਈ ਪਹਿਲਾਂ ਨਥਾਣਾ ਅਤੇ ਫਿਰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਕਿ ਸੁਖਪਾਲ ਸਿੰਘ ਦੀ ਮੌਤ ਹੋ ਗਈ। ਥਾਣਾ ਭਗਤਾ ਭਾਈ ਦੀ ਪੁਲੀਸ ਨੇ ਇਸ ਸਬੰਧੀ 174 ਦੀ ਕਾਰਵਾਈ ਕੀਤੀ ਹੈ।


Comments Off on ਸੜਕ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.