ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉਠੇ ਸਵਾਲ

Posted On June - 12 - 2019

ਨਿਜੀ ਪੱਤਰ ਪ੍ਰੇਰਕ
ਸੰਗਰੂਰ, 11 ਜੂਨ
ਫਤਹਿਵੀਰ ਨੂੰ ਬੋਰਵੈਲ ’ਚੋਂ ਸਹੀ ਸਲਾਮਤ ਬਾਹਰ ਕੱਢ ਕੇ ਉਸ ਦੀ ਜਾਨ ਬਚਾਉਣ ’ਚ ਫੇਲ੍ਹ ਸਾਬਤ ਹੋਏ ਬਚਾਅ ਕਾਰਜਾਂ ਉਪਰ ਲਗਾਤਾਰ ਸਵਾਲ ਉਠ ਰਹੇ ਹਨ ਅਤੇ ਲੋਕਾਂ ’ਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵਿਰੁੱਧ ਰੋਸ ਹੈ। ਇਹ ਸਵਾਲ ਲਗਾਤਾਰ ਉਠ ਰਹੇ ਹਨ ਕਿ ਜੇ ਪ੍ਰਸ਼ਾਸਨ ਵਲੋਂ ਬਚਾਅ ਕਾਰਜਾਂ ਦੌਰਾਨ ਛੇਵੇਂ ਦਿਨ ਫਤਹਿਵੀਰ ਨੂੰ ਉਸੇ ਬੋਰਵੈਲ ’ਚੋਂ ਕੁੰਡੀ ਪਾ ਕੇ ਰੱਸੀ ਨਾਲ ਬਾਹਰ ਕੱਢਣਾ ਸੀ ਤਾਂ ਫ਼ਿਰ ਪੰਜ ਦਿਨ ਉਸ ਬੋਰ ਦੇ ਨੇੜੇ ਹੋਰ ਬੋਰ ਦੀ ਖੁਦਾਈ ਕਰਕੇ ਸਮਾਂ ਬਰਬਾਦ ਕਿਉਂ ਕੀਤਾ ਗਿਆ ਜਿਸ ਢੰਗ ਨਾਲ ਫਤਹਿਵੀਰ ਨੂੰ ਬਾਹਰ ਕੱਢਿਆ ਗਿਆ ਉਸ ਢੰਗ ਤਰੀਕੇ ਨਾਲ ਤਾਂ ਪਹਿਲੇ ਦਿਨ ਹੀ ਕੱਢਿਆ ਜਾ ਸਕਦਾ ਸੀ। ਇਹ ਵੀ ਸਵਾਲ ਉਠਿਆ ਕਿ ਫੌਜ ਦੀ ਮਦਦ ਕਿਉਂ ਨਹੀਂ ਲਈ ਗਈ। ਭਾਵੇਂ ਫਤਹਿਵੀਰ ਨੂੰ ਉਸੇ ਬੋਰ ’ਚੋਂ ਖਿੱਚ ਕੇ ਬਾਹਰ ਕੱਢਿਆ ਗਿਆ ਪਰੰਤੂ ਕਥਿਤ ਤੌਰ ’ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਫਤਹਿਵੀਰ ਨੂੰ ਨਵੇਂ ਖੁਦਾਈ ਕੀਤੇ ਬੋਰ ’ਚ ਕੱਢਿਆ ਗਿਆ। ਜੋ ਮੀਡੀਆ ਦੇ ਕੈਮਰਿਆਂ ਕਾਰਨ ਸੰਭਵ ਨਹੀਂ ਹੋ ਸਕਿਆ। ਪੁਲੀਸ ਤੇ ਐਨਡੀਆਰਐਫ਼ ਦੇ ਮੁਲਾਜ਼ਮਾਂ ਨੇ ਨਵੇਂ ਖੁਦਾਈ ਕੀਤੇ ਬੋਰ ਦੇ ਦੁਆਲੇ ਘੇਰਾ ਬਣਾ ਉਸਨੂੰ ਢਕਿਆ ਹੋਇਆ ਸੀ ਤਾਂ ਜੋ ਪਤਾ ਨਾ ਲੱਗ ਸਕੇ ਕਿ ਕਿਹੜੇ ਬੋਰ ਰਾਹੀਂ ਕੱਢਿਆ ਹੈ।
ਬੀਤੇ ਕੱਲ੍ਹ ਸ਼ਾਮ ਨੂੰ ਪੰਜਾਬ ਸਰਕਾਰ ਵਲੋਂ ਭਗਵਾਨਪੁਰਾ ’ਚ ਘਟਨਾ ਸਥਾਨ ’ਤੇ ਫਤਹਿਵੀਰ ਨੂੰ ਏਅਰ ਲਿਫ਼ਟ ਕਰਕੇ ਪੀਜੀਆਈ ਪਹੁੰਚਾਉਣ ਲਈ ਇੱਕ ਚੌਪਰ ਵੀ ਭੇਜ ਦਿੱਤਾ ਸੀ ਪਰੰਤੂ ਅੱਜ ਸਵੇਰੇ ਚੌਪਰ ਦੇ ਪ੍ਰਬੰਧ ਗਾਇਬ ਹੋ ਗਏ। ਫਤਹਿਵੀਰ ਨੂੰ ਐਂਬੂਲੈਸ ਵਿਚ ਸੜਕੀ ਮਾਰਗ ਰਾਹੀਂ ਕਰੀਬ ਦੋ ਘੰਟੇ ਦਾ ਸਫ਼ਰ ਤੈਅ ਕਰਕੇ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ। ਲੋਕ ਸੋਸ਼ਲ ਮੀਡੀਆ ’ਤੇ ਕੇਂਦਰ ਅਤੇ ਰਾਜ ਸਰਕਾਰ ਦੀ ਖਿੱਲ੍ਹੀ ਉਡਾ ਰਹੇ ਹਨ। ਉਧਰ, ਉਠ ਰਹੇ ਸਵਾਲਾਂ ਨੂੰ ਨਕਾਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਬਚਾਅ ਕਾਰਜਾਂ ਸਬੰਧੀ ਮਹੱਤਵਪੂਰਨ ਤੱਥਾਂ ਬਾਰੇ ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਮ 4.26 ’ਤੇ ਜਾਣਕਾਰੀ ਮਿਲਦਿਆਂ ਹੀ ਐਨ.ਡੀ.ਆਰ.ਐਫ਼ ਨੂੰ 15 ਮਿੰਟਾਂ ਦੇ ਅੰਦਰ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪਟਿਆਲਾ, ਸੰਗਰੂਰ ਅਤੇ ਚੰਡੀ ਮੰਦਰ ਕਮਾਂਡ ਦੀਆਂ ਆਰਮੀ ਅਥਾਰਟੀਜ਼ ਨੂੰ ਵੀ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ। ਐਨ.ਡੀ.ਆਰ.ਐਫ਼ ਆਪਣੀ ਆਮਦ ਦੇ ਤਿੰਨ ਘੰਟਿਆਂ ਦੇ ਅੰਦਰ ਹੀ ਬੱਚੇ ਦੇ ਇੱਕ ਗੁੱਟ ’ਤੇ ਰੱਸੀ ਦੀ ਗੰਢ ਪਾਉਣ ਵਿੱਚ ਕਾਮਯਾਬ ਹੋ ਗਈ ਸੀ ਅਤੇ 10 ਘੰਟਿਆਂ ਅੰਦਰ 115 ਕੋਸ਼ਿਸ਼ਾਂ ਮਗਰੋਂ ਦੋਵਾਂ ਗੁੱਟਾਂ ’ਤੇ ਰੱਸੀ ਦੀ ਗੰਢ ਪਾ ਦਿੱਤੀ ਗਈ ਸੀ। ਪਰੰਤੂ ਪਾਈਪ ਦਾ ਡਾਇਆ ਮੀਟਰ ਬੇਹੱਦ ਘੱਟ ਹੋਣ ਕਾਰਨ ਬੱਚਾ ਪਾਈਪ ਦੇ ਅੰਦਰੂਨੀ ਹਿੱਸੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਬੱਚੇ ਨੂੰ ਬਾਹਰ ਖਿੱਚਣ ਦੇ ਬਚਾਅ ਕਾਰਜ ਸਫ਼ਲ ਨਹੀਂ ਹੋ ਪਾ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰੇਕ ਉਪਲੱਬਧ ਤਕਨੀਕੀ ਸਟਾਫ਼ ਨੂੰ ਵਰਤੋਂ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੀ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਮੀ ਅਥਾਰਟੀਜ਼ ਨਾਲ ਲਗਾਤਾਰ ਰਾਬਤਾ ਰੱਖਿਆ ਗਿਆ ਅਤੇ ਖੁਦਾਈ ਕਾਰਜਾਂ ਦੇ ਜਾਇਜ਼ੇ ਦੌਰਾਨ ਫੌਜ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਅਜਿਹੇ ਅਪ੍ਰੇਸ਼ਨਾਂ ਲਈ ਐਨ.ਡੀ.ਆਰ.ਐਫ਼ ਸਰਵੋਤਮ ਯੂਨਿਟ ਹੈ ਅਤੇ ਆਰਮੀ ਕੋਲ ਨਾ ਤਾਂ ਅਜਿਹੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਵਿਸ਼ੇਸ਼ ਮਸ਼ੀਨਰੀ ਹੈ।


Comments Off on ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉਠੇ ਸਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.