ਆਈਸੀਐੱਮਆਰ ਦੇ ਸੀਨੀਅਰ ਵਿਗਿਆਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ !    ਸਿਰਸਾ ਵਿੱਚ ਕਰੋਨਾ ਦੇ 28 ਨਵੇਂ ਕੇਸ ਸਾਹਮਣੇ ਆਉਣ ਨਾਲ ਦਹਿਸ਼ਤ !    ਕੇਜਰੀਵਾਲ ਵੱਲੋਂ ਦਿੱਲੀ ਦੀਆਂ ਹੱਦਾਂ ਸੀਲ ਕਰਨ ਦਾ ਐਲਾਨ !    ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    

ਸਰਕਾਰੀ ਤਾਪ ਬਿਜਲੀ ਘਰ ਵਿਸਾਰੇ, ਪ੍ਰਾਈਵੇਟ ਭਖਾਏ

Posted On June - 12 - 2019

ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਝਲਕ।

ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 11 ਜੂਨ
ਕੈਪਟਨ ਸਰਕਾਰ ਨੇ ਐਤਕੀਂ ਸਰਕਾਰੀ ਤਾਪ ਬਿਜਲੀ ਘਰ ਨਹੀਂ ਭਖਾਏ ਜਦੋਂਕਿ ਬਿਜਲੀ ਦੀ ਮੰਗ ਸਿਖਰਾਂ ’ਤੇ ਹੈ। ਸਰਕਾਰ ਨੇ ਪ੍ਰਾਈਵੇਟ ਤਾਪ ਬਿਜਲੀ ਘਰਾਂ ’ਤੇ ਹੀ ਜ਼ਿਆਦਾ ਟੇਕ ਰੱਖੀ ਹੋਈ ਹੈ। ਜਨਤਕ ਖੇਤਰ ਦੇ ਤਾਪ ਬਿਜਲੀ ਘਰ ਕਾਫ਼ੀ ਸਮੇਂ ਤੋਂ ਬੰਦ ਪਏ ਹਨ ਜਦੋਂਕਿ ਉਨ੍ਹਾਂ ਕੋਲ ਕੋਲਾ ਭੰਡਾਰਾਂ ਦੀ ਕੋਈ ਤੋਟ ਨਹੀਂ ਹੈ। ਪਾਵਰਕੌਮ ਨੇ ਲਹਿਰਾ ਮੁਹੱਬਤ ਅਤੇ ਰੋਪੜ ਤਾਪ ਬਿਜਲੀ ਘਰ ਦੇ ਕਿਸੇ ਵੀ ਯੂਨਿਟ ਨੂੰ ਹਾਲੇ ਤਕ ਨਹੀਂ ਚਲਾਇਆ ਜਦੋਂਕਿ ਪ੍ਰਾਈਵੇਟ ਤਾਪ ਬਿਜਲੀ ਘਰ ਚੱਲ ਰਹੇ ਹਨ। ਪੰਜਾਬ ਵਿਚ ਅੱਜ ਬਿਜਲੀ ਦੀ ਖਪਤ 9800 ਮੈਗਾਵਾਟ ਤਕ ਪੁੱਜ ਗਈ ਹੈ। ਦੋ ਦਿਨਾਂ ਮਗਰੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਅਤੇ ਖੇਤੀ ਸੈਕਟਰ ’ਚ ਬਿਜਲੀ ਦੀ ਖਪਤ ਵਧ ਜਾਣੀ ਹੈ।
ਵੇਰਵਿਆਂ ਅਨੁਸਾਰ ਬਠਿੰਡਾ ਥਰਮਲ ਦੇ ਸਾਰੇ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਤਾਂ ਪਹਿਲਾਂ ਹੀ ਸਰਕਾਰ ਨੇ ਮੁਕੰਮਲ ਰੂਪ ਵਿਚ ਬੰਦ ਕਰ ਦਿੱਤੇ ਹਨ। ਰੋਪੜ ਥਰਮਲ ਦੇ ਚਾਰ ਯੂਨਿਟਾਂ ਦੀ ਹੁਣ 840 ਮੈਗਾਵਾਟ ਦੀ ਸਮਰੱਥਾ ਹੈ ਜਦੋਂਕਿ ਲਹਿਰਾ ਥਰਮਲ ਦੇ ਚਾਰ ਯੂਨਿਟਾਂ ਦੀ 920 ਮੈਗਾਵਾਟ ਸਮਰੱਥਾ ਹੈ। ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦੇ ਰਾਜਪੁਰਾ ਥਰਮਲ ਪਲਾਂਟ ਦੀ 1400 ਮੈਗਾਵਾਟ, ਤਲਵੰਡੀ ਸਾਬੋ ਥਰਮਲ ਪਲਾਂਟ ਦੀ 1980 ਅਤੇ ਗੋਇੰਦਵਾਲ ਥਰਮਲ ਪਲਾਂਟ ਦੀ 540 ਮੈਗਾਵਾਟ ਸਮਰੱਥਾ ਹੈ। ਪ੍ਰਾਈਵੇਟ ਥਰਮਲ ਪਲਾਂਟ ਸਮਰੱਥਾ ਅਨੁਸਾਰ ਚਲਾਏ ਜਾ ਰਹੇ ਹਨ। ਲਹਿਰਾ ਤੇ ਰੋਪੜ ਥਰਮਲ ਦੇ ਯੂਨਿਟ ਖੁਸ਼ਕ ਪਏ ਹਨ।
ਲਹਿਰਾ ਮੁਹੱਬਤ ਥਰਮਲ ਦਾ ਯੂਨਿਟ ਨੰਬਰ ਇਕ ਤਾਂ 3 ਦਸੰਬਰ, 2018 ਤੋਂ ਬੰਦ ਪਿਆ ਹੈ ਜਦੋਂਕਿ ਯੂਨਿਟ ਨੰਬਰ ਦੋ ਅਤੇ ਤਿੰਨ 15 ਅਪਰੈਲ ਤੋਂ ਬੰਦ ਹਨ। ਇਸੇ ਤਰ੍ਹਾਂ ਯੂਨਿਟ ਨੰਬਰ ਚਾਰ ਵੀ 21 ਮਾਰਚ, 2019 ਤੋਂ ਬੰਦ ਪਿਆ ਹੈ। ਹੁਣ ਜਦੋਂ ਗਰਮੀ ਦਾ ਸੀਜ਼ਨ ਸਿਖਰ ’ਤੇ ਹੈ ਅਤੇ ਖੇਤੀ ਸੈਕਟਰ ’ਚ ਮੰਗ ਵਧਣ ਲੱਗੀ ਹੈ ਤਾਂ ਉਦੋਂ ਵੀ ਇਨ੍ਹਾਂ ਥਰਮਲਾਂ ਦੇ ਯੂਨਿਟਾਂ ਨੂੰ ਚਲਾਉਣ ਵੱਲ ਸਰਕਾਰ ਨੇ ਕਦਮ ਨਹੀਂ ਵਧਾਏ। ਪੰਜਾਬ ਸਰਕਾਰ ਨੂੰ ਹਾਈਡਲਾਂ ਅਤੇ ਪ੍ਰਾਈਵੇਟ ਥਰਮਲਾਂ ਤੋਂ 4542 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪਾਵਰਕੌਮ ਹੋਰਨਾਂ ਸਰੋਤਾਂ ਤੋਂ ਵੀ ਬਿਜਲੀ ਲੈ ਰਿਹਾ ਹੈ।
ਬਠਿੰਡਾ ਅਤੇ ਰੋਪੜ ਥਰਮਲ ਵਿਚ ਜੋ ਕੋਲੇ ਦੇ ਭੰਡਾਰ ਪਏ ਹਨ, ਉਨ੍ਹਾਂ ਨੂੰ ਸਮੇਂ ਸਿਰ ਨਾ ਵਰਤਣ ਕਰਕੇ ਤਾਪ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਸੂਤਰ ਆਖਦੇ ਹਨ ਕਿ ਕੈਪਟਨ ਸਰਕਾਰ ਦੀ ਰੁਚੀ ਵੀ ਜ਼ਿਆਦਾ ਪ੍ਰਾਈਵੇਟ ਤਾਪ ਬਿਜਲੀ ਘਰਾਂ ਵੱਲ ਹੀ ਹੈ। ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ ਨੇ ਆਖਿਆ ਕਿ ਬਿਜਲੀ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਖੜ੍ਹੇ ਕੀਤੇ ਸਰਕਾਰੀ ਥਰਮਲਾਂ ਨੂੰ ਚਲਾਉਣ ਵੱਲ ਧਿਆਨ ਦੇਵੇ, ਨਾ ਕਿ ਇਨ੍ਹਾਂ ਜਨਤਕ ਪ੍ਰਾਜੈਕਟਾਂ ਨੂੰ ਖਤਮ ਕਰਨ ਵੱਲ ਕਦਮ ਵਧਾਏ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪ੍ਰਾਈਵੇਟ ਅਦਾਰਿਆਂ ਦੇ ਹਿੱਤਾਂ ਦੀ ਥਾਂ ਜਨਤਕ ਹਿੱਤਾਂ ਦਾ ਖਿਆਲ ਕਰੇ।

ਲਹਿਰਾ ਥਰਮਲ ਅੱਜ ਤੋਂ ਚੱਲੇਗਾ: ਚੇਅਰਮੈਨ

ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਪੰਜਾਬ ਵਿਚ 13 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਹੋ ਰਹੀ ਹੈ ਅਤੇ ਪਾਵਰਕੌਮ ਵੱਲੋਂ ਆਪਣੇ ਥਰਮਲਾਂ ਦੇ ਯੂਨਿਟ ਚਲਾਏ ਜਾ ਰਹੇ ਹਨ। ਬਿਜਲੀ ਦੀ ਮੰਗ ਦੇ ਹਿਸਾਬ ਨਾਲ ਲਹਿਰਾ ਮੁਹੱਬਤ ਥਰਮਲ ਦਾ ਇੱਕ ਯੂਨਿਟ 12 ਜੂਨ ਤੋਂ ਅਤੇ ਦੂਜਾ 13 ਜੂਨ ਤੋਂ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਰਾਜਪੁਰਾ ਤੇ ਗੋਇੰਦਵਾਲ ਥਰਮਲ ਦੇ ਯੂਨਿਟ ਵੀ 12 ਜੂਨ ਤੋਂ ਚਲਾਏ ਜਾ ਰਹੇ ਹਨ।


Comments Off on ਸਰਕਾਰੀ ਤਾਪ ਬਿਜਲੀ ਘਰ ਵਿਸਾਰੇ, ਪ੍ਰਾਈਵੇਟ ਭਖਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.