ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸਭ ਤੋਂ ਛੋਟੀ ਉਮਰ ਵਿੱਚ ਜੱਜ ਬਣੇ ਸਨ ਡਾ. ਤੇਜਵਿੰਦਰ ਸਿੰਘ

Posted On June - 11 - 2019

ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ।

ਪੱਤਰ ਪ੍ਰੇਰਕ
ਪਠਾਨਕੋਟ, 10 ਜੂਨ
ਕਠੂਆ ਜਬਰ-ਜਨਾਹ ਅਤੇ ਹੱਤਿਆ ਕੇਸ ਦੀ ਸੁਣਵਾਈ ਕਰਨ ਵਾਲੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਤੇਜਵਿੰਦਰ ਸਿੰਘ, ਭਾਰਤੀ ਨਿਆਂ ਪ੍ਰਬੰਧ ਵਿੱਚ ਉਮਰ ਮੁਤਾਬਕ ਸਭ ਤੋਂ ਛੋਟੇ ਜੱਜ ਹੋਣ ਦਾ ਰੁਤਬਾ ਰੱਖਦੇ ਹਨ। ਡਾ. ਤੇਜਵਿੰਦਰ 23 ਸਾਲ ਦੀ ਉਮਰ ਵਿੱਚ ਸਾਲ 1991 ਵਿੱਚ ਜੱਜ ਬਣ ਕੇ ਨਿਆਂ ਪ੍ਰਬੰਧ ਦਾ ਹਿੱਸਾ ਬਣੇ। ਉਦੋਂ ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਮੂਲ ਤੌਰ ’ਤੇ ਚੰਡੀਗੜ੍ਹ ਵਾਸੀ ਡਾ. ਤੇਜਵਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਆਪਣੇ ਸੇਵਾਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 2017 ਵਿੱਚ ਹੀ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ। 1989 ਵਿੱਚ ਪੰਜਾਬ ਜੁਡੀਸ਼ਲ ਪ੍ਰੀਖਿਆ ਪਾਸ ਕਰਨ ਮਗਰੋਂ ਉਨ੍ਹਾਂ ਲੁਧਿਆਣਾ ਵਿੱਚ ਬਤੌਰ ਜੱਜ ਸੇਵਾਕਾਲ ਸ਼ੁਰੂ ਕੀਤਾ। 28 ਸਾਲ ਦੇ ਸੇਵਾਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਹੀ ਜਿਆਦਾਤਰ ਅਦਾਲਤਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਪਿਤਾ ਸਵਿੰਦਰ ਸਿੰਘ ਕਮਲ ਨਿਆਂਇਕ ਸੇਵਾ ਵਿੱਚ ਰਹੇ ਹਨ।

ਪੀੜਤ ਪਰਿਵਾਰ ਨੂੰ ਫ਼ੈਸਲੇ ’ਚੋਂ ‘ਨਿਆਂ’ ਮਿਲੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਪੀੜਤ ਪਰਿਵਾਰ ਨੂੰ ਫ਼ੈਸਲੇ ’ਚੋਂ ਨਿਆਂ ਮਿਲ ਸਕੇ। ਪਾਰਟੀ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਉਹ ਕਠੂਆ ਕਾਂਡ ਦੇ ਛੇ ਮੁਲਜ਼ਮਾਂ ਨੂੰ ਸਜ਼ਾਵਾਂ ਮਿਲਣ ਤੋਂ ਖੁ਼ਸ਼ ਹੈ, ਪਰ ਇਹ ਵੀ ਨਾ ਭੁੱਲੋ ਕਿ ਭਾਜਪਾ ਲੀਡਰਸ਼ਿਪ ਨੇ ਇਨ੍ਹਾਂ 6 ਮੁਲਜ਼ਮਾਂ (ਰਾਖਸ਼ਾਂ) ਦੀ ਹਮਾਇਤ ਕੀਤੀ ਸੀ।

ਕਠੂਆ ਕਾਂਡ ਦੇ ਮੁਲਜ਼ਮਾਂ ਦੀ ਹਮਾਇਤ ਬਾਰੇ ਜਵਾਬ ਦੇਵੇ ਭਾਜਪਾ: ਓਵਾਇਸੀ

ਹੈਦਰਾਬਾਦ: ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਉਹ ਕਠੂਆ ਕੇਸ ਦੇ ਮੁਲਜ਼ਮਾਂ ਦੀ ਹਮਾਇਤ ਵਿੱਚ ਕੀਤੀ ਰੈਲੀ ’ਚ ਸ਼ਮੂਲੀਅਤ ਕਰਨ ਵਾਲੇ ਆਪਣੇ ਤਤਕਾਲੀਨ ਮੰਤਰੀਆਂ ਬਾਰੇ ਜਵਾਬ ਦੇਵੇ। ਓਵਾਇਸੀ ਨੇ ਕਿਹਾ ਕਿ ਮੁਲਜ਼ਮ ਕਿਸੇ ਵੀ ਫਿਰਕੇ ਨਾਲ ਸਬੰਧਤ ਹੋਣ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਨ੍ਹਾਂ ਇੰਦੌਰ, ਬਿਹਾਰ ਦੇ ਗਯਾ ਤੇ ਗੋਰਖਪੁਰ ਵਿੱਚ ਲੜਕੀਆਂ ਤੇ ਮਹਿਲਾਵਾਂ ਖਿਲਾਫ਼ ਘਟਨਾਵਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਇਨ੍ਹਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। -ਪੀਟੀਆਈ


Comments Off on ਸਭ ਤੋਂ ਛੋਟੀ ਉਮਰ ਵਿੱਚ ਜੱਜ ਬਣੇ ਸਨ ਡਾ. ਤੇਜਵਿੰਦਰ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.