ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸਦੀ ਪੁਰਾਣਾ ਕੋਪਾ ਅਮਰੀਕਾ ਫੁਟਬਾਲ ਕੱਪ

Posted On June - 22 - 2019

ਪਰਮਜੀਤ ਸਿੰਘ ਬਾਗੜੀਆ
ਕੋਪਾ ਅਮਰੀਕਾ ਫੁਟਬਾਲ ਕੱਪ ਸਾਊਥ ਅਮਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਕੱਪ ਹੈ। ਇਸ ਰੌਚਕ ਫੁਟਬਾਲ ਮੁਕਾਬਲੇ ਦੇ 46ਵੇਂ ਕੱਪ ਦਾ ਆਰੰਭ 14 ਜੂਨ ਨੂੰ ਬ੍ਰਾਜ਼ੀਲ ਦੇ ਸ਼ਹਿਰ ਸਾਓ ਪਾਲੋ ਵਿਚ ਹੋਇਆ। ਇਸ ਦੀ ਸ਼ੁਰੂਆਤ ਇਕ ਸਦੀ ਪਹਿਲਾਂ 1916 ਵਿਚ ਅਰਜਨਟੀਨਾ ’ਚ ਖੇਡੇ ਗਏ ਪਲੇਠੇ ਕੱਪ ਨਾਲ ਹੋਈ ਸੀ, ਜਿਸ ਵਿਚ ਉਰੂਗੁਏ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਪਹਿਲੇ ਕੱਪ ਦੀ ਜੇਤੂ ਬਣੀ। ਸਾਊਥ ਅਮਰੀਕਾ ਵਿਚਲਾ ਇਹ ਕੋਪਾ ਕੱਪ ਸੱਤ ਜੁਲਾਈ ਤੱਕ ਚੱਲੇਗਾ। ਇਸ ਕੱਪ ਦਾ ਫਾਈਨਲ ਰੀਓ ਡੀ ਜਨੇਰੀਓ ’ਚ ਖੇਡਿਆ ਜਾਵੇਗਾ।
ਸਾਊਥ ਅਮਰੀਕੀ ਦੇਸ਼ਾਂ ਤੋਂ ਬਾਹਰ ਪਹਿਲੀ ਵਾਰ ਅਮਰੀਕਾ ਵਿਚ ਖੇਡੇ ਗਏ 2016 ਦੇ ਸ਼ਤਾਬਦੀ ਕੋਪਾ ਕੱਪ ਨਾਲ ਹੀ ਇਸ ਖੇਡ ਮੁਕਾਬਲੇ ਨੇ 100 ਸਾਲਾਂ ਦਾ ਸਫ਼ਰ ਪੂਰਾ ਕੀਤਾ। ਇਕ ਸਦੀ ਦੇ ਲੰਬੇ ਖੇਡ ਸਫ਼ਰ ਦੌਰਾਨ ਹੁਣ ਤੱਕ 45 ਕੱਪ ਖੇਡੇ ਜਾ ਚੁੱਕੇ ਹਨ। ਕੋਪਾ ਅਮਰੀਕਾ ਕੱਪ ਨੂੰ ਸਾਊਥ ਅਮਰੀਕੀ ਦੇਸ਼ਾਂ ਨੂੰ ਅੰਤਰਰਾਸ਼ਟਰੀ ਖੇਡ ਅਨੁਭਵ ਦੇ ਮੰਚ ਵਜੋਂ ਮੰਨਿਆ ਜਾਂਦਾ ਹੈ।
ਚੋਟੀ ਦੀਆਂ ਤਿੰਨ ਟੀਮਾਂ: ਕੋਪਾ ਅਮਰੀਕਾ ਫੁਟਬਾਲ ਕੱਪ ਵਿਚ ਹੋਏ 45 ਖਿਤਾਬੀ ਮੁਕਾਬਲਿਆਂ ਵਿਚ ਤਿੰਨ ਟੀਮਾਂ ਉਰੂਗੁਏ, ਅਰਜਨਟੀਨਾ ਅਤੇ ਬ੍ਰਾਜ਼ੀਲ ਦੀ ਖਿਤਾਬੀ ਦਾਅਵੇਦਾਰੀ ਮਜ਼ਬੂਤ ਰਹੀ ਹੈ। ਇਨ੍ਹਾਂ ਵਿਚ ਉਰੂਗੁਏ ਦੀ ਟੀਮ ਹੁਣ ਤੱਕ ਸਭ ਤੋਂ ਵੱਧ 15 ਕੱਪ ਜਿੱਤ ਕੇ ਚੋਟੀ ਦੀ ਟੀਮ ਬਣੀ ਹੋਈ ਹੈ। ਉਰੂਗੁਏ ਦੀ ਟੀਮ 21 ਵਾਰ ਕੱਪ ਦੇ ਫਾਈਨਲ ਵਿਚ ਪੁੱਜੀ ਅਤੇ ਉਸ ਨੇ 15 ਖਿਤਾਬੀ ਜਿੱਤਾਂ ਵਿਚ ਸਭ ਤੋਂ ਵੱਧ 10 ਵਾਰ ਅਰਜਨਟੀਨਾ ਨੂੰ, 2-2 ਵਾਰ ਚਿੱਲੀ ਅਤੇ ਬ੍ਰਾਜ਼ੀਲ ਨੂੰ ਅਤੇ ਇਕ ਵਾਰ ਪਰਾਗੁਏ ਨੂੰ ਹਰਾਇਆ ਹੈ।
ਅਰਜਨਟੀਨਾ 14 ਖਿਤਾਬੀ ਜਿੱਤਾਂ ਨਾਲ ਦੂਜੇ ਨੰਬਰ ਦੀ ਟੀਮ ਬਣੀ ਹੋਈ ਹੈ। ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 8 ਵਾਰ, ਉਰੂਗੁਏ ਤੇ ਪਰਾਗੁਏ ਨੂੰ 2-2 ਅਤੇ ਚਿੱਲੀ ਤੇ ਮੈਕਸੀਕੋ ਨੂੰ 1-1 ਵਾਰ ਹਰਾਇਆ। ਅਰਜਨਟੀਨਾ ਦੀ ਟੀਮ ਕੋਪਾ ਕੱਪ ਵਿਚ ਹੁਣ ਤੱਕ ਸਭ ਤੋਂ ਵੱਧ 455 ਗੋਲ ਕਰ ਚੁੱਕੀ ਹੈ, ਟੀਮ ਦੀਆਂ ਹੁਣ ਤੱਕ 119 ਜਿੱਤਾਂ ਵੀ ਸਭ ਤੋਂ ਵੱਧ ਹਨ। ਕੋਪਾ ਕੱਪ ਦੇ ਹੁਣ ਤੱਕ ਦੇ ਇਤਿਹਾਸ ਵਿਚ ਸਿਰਫ਼ ਅਰਜਨਟੀਨਾ ਦੀ ਟੀਮ ਹੀ 1945, 1946 ਅਤੇ 1947 ਵਿਚ ਲਗਾਤਾਰ 3 ਵਾਰ ਜਿੱਤ ਕੇ ਜੇਤੂ ਹੈਟ੍ਰਿਕ ਲਗਾ ਸਕੀ ਹੈ। ਅਰਜਨਟੀਨਾ ਨੇ ਤੀਜੇ ਨੰਬਰ ਦੀ ਟੀਮ ਬ੍ਰਾਜ਼ੀਲ ਵਿਰੁੱਧ ਕੋਪਾ ਕੱਪ ਵਿਚ 8 ਖਿਤਾਬੀ ਜਿੱਤਾਂ ਦਰਜ ਕੀਤੀਆਂ। ਇਸ ਵਿਚ ਉਸ ਨੇ 3 ਵਾਰ ਉਰੂਗੁਏ, 2-2 ਵਾਰ ਪਰਾਗੁਏ ਤੇ ਉਰੂਗੁਏ ਨੂੰ ਅਤੇ ਇਕ ਵਾਰ ਬੋਲੀਵੀਆ ਨੂੰ ਹਰਾਇਆ।
ਕੁਝ ਵੱਖਰਾ ਕਰਨ ਵਾਲੀ ਚਿਲੀ ਟੀਮ 1955 ਅਤੇ 1956 ਵਿਚ ਲਗਾਤਾਰ 2 ਵਾਰ ਫਾਈਨਲ ਖੇਡਦਿਆਂ ਕ੍ਰਮਵਾਰ ਅਰਜਨਟੀਨਾ ਅਤੇ ਉਰੂਗੁਏ ਤੋਂ ਜਿੱਤ ਕੇ ਰਨਰਅੱਪ ਰਹੀ ਪਰ ਚਿਲੀ ਨੇ 60 ਸਾਲ ਬਾਅਦ ਫਿਰ ਇਤਿਹਾਸ ਸਿਰਜ ਕੇ ਦਿਖਾਇਆ। ਚਿੱਲੀ ਨੇ 2015 ਅਤੇ 2016 ਦੇ ਸ਼ਤਾਬਦੀ ਕੋਪਾ ਅਮਰੀਕਾ ਕੱਪ ਵਿਚ ਲਗਾਤਾਰ ਅਰਜਨਟੀਨਾ ਨੂੰ ਹਰਾ ਕੇ ਤਹਿਲਕਾ ਮਚਾਇਆ। ਚਿੱਲੀ ਦੀ ਕੋਲ ਵੀ ਇਸ ਵਾਰ ਜੇਤੂ ਹੈਟ੍ਰਿਕ ਲਗਾਉਣ ਦਾ ਮੌਕਾ ਹੈ।
ਟੀਮਾਂ ਤੇ ਪੂਲ: ਕੋਪਾ ਅਮਰੀਕਾ ਫੁਟਬਾਲ ਕੱਪ ਵਿਚ ਕੁੱਲ 12 ਟੀਮਾਂ ਸਾਊਥ ਅਮਰੀਕਾ ਦੇ ਸਭ ਤੋਂ ਵੱਡੇ ਫੁਟਬਾਲ ਮੁਕਾਬਲੇ ਲਈ ਭਿੜਨਗੀਆਂ। ਇਨ੍ਹਾਂ ਵਿਚ ਮੇਜ਼ਬਾਨ ਦੇਸ਼ ਬ੍ਰਾਜ਼ੀਲ, ਅਰਜਨਟੀਨਾ, ਉਰੂਗੁਏ, ਚਿਲੀ, ਪੇਰੂ, ਪਰਾਗੁਏ, ਵੈਨਜੁਏਲਾ, ਕੋਲੰਬੀਆ, ਏਕੁਆਡੋਰ ਅਤੇ ਬੋਲੀਵੀਆ ਦੀਆਂ ਫੁਟਬਾਲ ਟੀਮਾਂ ਹਨ ਜਦਕਿ ਏਸ਼ੀਆ ਫੁਟਬਾਲ ਕਨਫੈਡਰੇਸ਼ਨ ਦੀਆਂ ਏਸ਼ੀਆ ਕੱਪ ਦੇ ਖ਼ਿਤਾਬੀ ਦੌਰ ਵਿਚ ਪੁੱਜਣ ਵਾਲੀਆਂ ਦੋ ਟੀਮਾਂ ਕਤਰ ਅਤੇ ਜਾਪਾਨ ਨੂੰ ਮਹਿਮਾਨ ਸੱਦੇ ਵਾਲੀ ਐਂਟਰੀ ਹੈ। 12 ਟੀਮਾਂ ਨੂੰ ਤਿੰਨ ਪੂਲਾਂ ਵਿਚ ਵੰਡਿਆ ਗਿਆ ਹੈ। ਹੁਣ ਤੱਕ ਸਭ ਤੋਂ ਵੱਧ 15 ਕੋਪਾ ਕੱਪ ਜਿੱਤਣ ਵਾਲੀ ਟੀਮ ਉਰੂਗੁਏ, 14 ਵਾਰ ਦੀ ਜੇਤੂ ਅਰਜਨਟੀਨਾ ਅਤੇ 8 ਕੱਪ ਜਿੱਤਣ ਵਾਲੀ ਟੀਮ ਬ੍ਰਾਜੀਲ ਨੂੰ ਅਲੱਗ ਅਲੱਗ ਪੂਲਾਂ ਵਿਚ ਰੱਖਿਆ ਗਿਆ ਹੈ। ਗਰੁੱਪ ‘ਏ’ ਵਿਚ ਬ੍ਰਾਜ਼ੀਲ, ਵੈਨਜੂਏਲਾ, ਪੇਰੂ ਅਤੇ ਬੋਲੀਵੀਆ ਹਨ, ਗਰੁੱਪ ‘ਬੀ’ ਵਿਚ ਅਰਜਨਟੀਨਾ, ਪਰਾਗੁਏ, ਕੋਲੰਬੀਆ ਤੇ ਕਤਰ ਦੀਆਂ ਟੀਮਾਂ ਹਨ। ਕਤਰ ਤੇ ਜਾਪਾਨ ਕ੍ਰਮਵਾਰ ਏਸ਼ੀਆ ਕੱਪ 2019 ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਹਨ। ਜਾਪਾਨ ਇਸ ਕੱਪ ਵਿਚ 1999 ਵਿੱਚ ਖੇਡ ਚੁੱਕਾ ਹੈ ਪਰ ਕਤਰ ਦੀ ਇਸ ਕੱਪ ਵਿਚ ਪਹਿਲੀ ਐਂਟਰੀ ਹੈ। ਗਰੁੱਪ ‘ਸੀ’ ਵਿਚ ਉਰੂਗੁਏ, ਚਿਲੀ, ਇਕੁਆਡੋਰ ਅਤੇ ਜਾਪਾਨ ਦੀਆਂ ਟੀਮਾਂ ਭਿੜਨਗੀਆਂ। ਇਨ੍ਹਾਂ ਗਰੁੱਪਾਂ ਵਿਚਲੀਆ ਚੋਟੀ ਦੀਆਂ ਅੱਠ ਟੀਮਾਂ ਅਗਲੇ ਨਾਕ ਆਊਟ ਦੌਰ ਲਈ ਖੇਡਣਗੀਆਂ।
ਸਖ਼ਤ ਸੁਰੱਖਿਆ ਪ੍ਰਬੰਧ: ਸਾਊਥ ਅਮਰੀਕਾ ਦੇ ਇਨ੍ਹਾਂ ਦੇਸ਼ਾਂ ਵਿਚ ਫੁਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸ ਵਾਰ ਦੇ ਮੁਕਾਬਲੇ ਬ੍ਰਾਜ਼ੀਲ ਦੇ ਚਾਰ ਸ਼ਹਿਰਾਂ ਸਾਓ ਪਾਲੋ, ਪੋਰਟੋ ਅਲੀਗੇਰੀ, ਰੀਓ ਡੀ ਜਨੇਰੀਓ, ਬੇਲੋ ਹੌਰੀਜੌਂਟੇ ਅਤੇ ਸਲਵਾਡੋਰ ਵਿਚ ਹੋ ਰਹੇ ਹਨ। ਇੱਥੇ ਫੁਟਬਾਲ ਦੇ 44 ਸਥਾਨਕ ਕਲੱਬ ਹਨ ਜਿਨ੍ਹਾਂ ਨਾਲ ਲੱਖਾਂ ਪ੍ਰਸ਼ੰਸਕ ਜੁੜੇ ਹੋਏ ਹਨ। ਪ੍ਰਸ਼ੰਸਕ ਆਪਣੇ-ਆਪਣੇ ਕਲੱਬ ਦੇ ਖਿਡਾਰੀਆਂ ਦੇ ਚੰਗੇ/ਮਾੜੇ ਪ੍ਰਦਰਸ਼ਨ ਨਾਲ ਖ਼ੁਸ਼ ਤੇ ਨਿਰਾਸ਼ ਹੁੰਦੇ ਹਨ ਕਈ ਵਾਰ ਫੁਟਬਾਲ ਮੈਦਾਨ ਦਾ ਨਜ਼ਾਰਾ ਹਿੰਸਾ ਦਾ ਰੂਪ ਵੀ ਧਾਰ ਜਾਂਦਾ ਰਿਹਾ ਹੈ, ਇਸ ਲਈ ਪ੍ਰਬੰਧਕਾਂ ਨੇ ਖਰੂਦੀਆਂ ਨੂੰ ਕਾਬੂ ਵਿਚ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਕੋਪਾ ਕੱਪ ਵਿਚ ਦਰਸ਼ਕਾਂ ਵਲੋਂ ਹਿੰਸਕ ਗਤੀਵਿਧੀਆਂ ਰਾਹੀ ਰੁਕਾਵਟਾਂ ਪਾਉਣ ਨੂੰ ਰੋਕਣ ਲਈ ਅਰਜਨਟੀਨਾ ਅਤੇ ਬ੍ਰਾਜ਼ੀਲ ਨੇ ਸਾਂਝੇ ਯਤਨ ਕੀਤੇ ਹਨ। ਅਰਜਨਟੀਨਾ ਨੇ 5400 ਹਿੰਸਕ ਅਤੇ ਖਰੂਦੀ ਪ੍ਰਸ਼ੰਸਕਾਂ ਦੀ ਸੂਚੀ ਬ੍ਰਾਜ਼ੀਲ ਨੂੰ ਸੌਂਪੀ ਹੈ ਤੇ ਇਨ੍ਹਾਂ ਬਲੈਕਲਿਸਟ ਦਰਸ਼ਕਾਂ ‘ਤੇ ਸਟੇਡੀਅਮ ਵਿਚ ਦਾਖ਼ਲ ਹੋਣ ’ਤੇ ਸਖ਼ਤ ਪਾਬੰਦੀ ਰਹੇਗੀ।
ਕੱਪ ਵਿਚ ਵੱਖ ਵੱਖ ਟੀਮਾਂ ਵਲੋਂ ਦੁਨੀਆਂ ਦੇ ਚੋਟੀ ਦੇ ਖਿਡਾਰੀਆਂ ਦੇ ਖੇਡਣਗੇ। ਬ੍ਰਾਜ਼ੀਲ ਦੇ ਸਟਾਰ ਨੇਮਰ ਵਿਵਾਦਾਂ ਅਤੇ ਗਿੱਟੇ ਦੀ ਸੱਟ ਕਾਰਨ ਨਹੀਂ ਖੇਡੇਗਾ, ਟੀਮ ਨੇ ਉਸ ਦੀ ਥਾਂ ਚੈਲਸੀਆ ਕਲੱਬ ’ਚ ਖੇਡਦੇ ਫਾਰਵਰਡ ਵਿਲੀਅਮ ਨੂੰ ਲਿਆ ਹੈ। ਯੂਰੋਪ ਦੀ ਪ੍ਰਸਿੱਧ ਫੁਟਬਾਲ ਕਲੱਬ ਐਫਸੀ ਬਾਰਸੀਲੋਨਾ ਦੇ ਸੁਪਰ ਪ੍ਰਫਾਰਮਰ ਪੰਜ ਖਿਡਾਰੀ ਕੋਪਾ ਕੱਪ ਵਿਚ ਆਪਣੇ ਆਪਣੇ ਦੇਸ਼ ਵੱਲੋਂ ਇਕ-ਦੂਜੇ ਦੇ ਵਿਰੁੱਧ ਖੇਡਦੇ ਨਜ਼ਰ ਆਉਣਗੇ। ਦਰਸ਼ਕਾਂ ਨੂੰ ਅਰਜਨਟੀਨਾ ਦੇ ਸਟਾਰ ਸਟਰਾਈਕਰ ਲਿਓਨਲ ਮੈਸੀ ਦੀ ਖੇਡ ਦੇਖਣ ਨੂੰ ਮਿਲੇਗੀ। ਆਪਣੇ ਸਮੇਂ ਫੁਟਬਾਲ ਦੇ ਮਹਾਨ ਖਿਡਾਰੀਆਂ ਡਿਆਗੋ ਮਾਰਾਡੋਨਾ, ਪੇਲੇ, ਨੇਮੇਸਿਨ, ਕ੍ਰਿਸਟੀਅਨੋ ਅਤੇ ਰੀਨਾਲਡੋ ਵਾਂਗ ਮੈਸੀ ‘ਤੇ ਵੀ ਖਿਤਾਬੀ ਜਿੱਤ ਲਈ ਦਬਾਅ ਰਹੇਗਾ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ 2022 ਦੇ ਵਰਲਡ ਕੱਪ ਅਜੇ ਦੂਰ ਹੈ। ਇਸ ਲਈ ਮੈਸੀ ਕੋਲ ਦੇਸ਼ ਲਈ ਕੋਪਾ ਕੱਪ ਜਿੱਤਣ ਦਾ ਸੁਨਹਿਰੀ ਮੌਕਾ ਹੈ।
ਸੰਪਰਕ: 98146-75795


Comments Off on ਸਦੀ ਪੁਰਾਣਾ ਕੋਪਾ ਅਮਰੀਕਾ ਫੁਟਬਾਲ ਕੱਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.