ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਸ਼ੋਅ-ਰੂਮ ਤੇ ਬੈਂਕਾਂ ਦੀ ਟਰੈਫਿਕ ਨੇ ਸ਼ਹਿਰੀਆਂ ਨੂੰ ਵਖਤ ਪਾਇਆ

Posted On June - 12 - 2019

ਬਰਨਾਲਾ ਦੇ ਕੇਸੀ ਰੋਡ ’ਤੇ ਲੱਗਿਆ ਟਰੈਫਿਕ ਜਾਮ।

ਰਵਿੰਦਰ ਰਵੀ
ਬਰਨਾਲਾ 11 ਜੂਨ
ਬਰਨਾਲਾ ਵਿਖੇ ਪਿਛਲੇ ਕੁਝ ਸਾਲਾਂ ਤੋਂ ਕਈ ਸਰਕਾਰੀ ਅਤੇ ਪ੍ਰਾਈਵੇਟ ਬੈਕਾਂ ਖੁੱਲ੍ਹੀਆਂ ਹਨ ਉਥੇ ਹੁਣ ਹਰ ਮਹੀਨੇ ਨਵੇਂ ਸ਼ੋਅ-ਰੂਮ ਵੀ ਖੁੱਲ੍ਹ ਰਹੇ ਹਨ। ਇਨ੍ਹਾਂ ਨਵੇਂ ਸ਼ੋਅ-ਰੂਮ ਅਤੇ ਬੈਕਾਂ ਦੇ ਖੁੱਲਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ ਉਥੇ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕੇਸੀ ਰੋਡ ’ਤੇ ਸ਼ਹਿਰ ਦੇ ਕਈ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਤੋ ਇਲਾਵਾ, ਬੈਂਕ ਆਫ਼ ਇੰਡੀਆ, ਸਟੇਟ ਬੈਂਕ ਆਫ਼ ਇੰਡੀਆ (ਐਸ ਡੀ ਕਾਲਜ) ਬਰਾਂਚ, ਪ੍ਰਾਈਵੇਟ ਕੋਚਿੰਗ ਸੈਟਰਾਂ ਦੀ ਵੱਡੀ ਗਿਣਤੀ, ਇਜੀ-ਡੇਅ ਅਤੇ ਮੋਰ ਵਰਗੇ ਸ਼ੋ ਰੂਮ ਖੁੱਲ ਜਾਣ ਕਾਰਨ ਇਹ ਰੋਡ ਕਾਫੀ ਭੀੜ ਭੜੱਕੇ ਵਾਲੀ ਹੋ ਗਈ ਹੈ। ਕਾਲਜ ਰੋਡ ’ਤੇ ਵੀ 10 ਤੋਂ ਜ਼ਿਆਦਾ ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਬੈਕਾਂ ਦੇ ਆ ਜਾਣ ਕਾਰਨ ਆਵਾਜਾਈ ਵਧ ਗਈ ਹੈ। ਇਸ ਸੜਕ ਤੇ ਸਭ ਤੋ ਜ਼ਿਆਦਾ ਭੀੜ ਜੋੜੇ ਪੈਟਰੋਲ ਪੰਪਾਂ ਕੋਲ, ਸਟੇਟ ਬੈਂਕ ਆਫ਼ ਇੰਡੀਆ ਤੇ ਐਚਡੀ ਐਫਸੀ ਬੈਂਕ ਕੋਲ ਹੋਣ ਕਾਰਨ ਕਈ-ਕਈ ਘੰਟੇ ਜਾਮ ਲੱਗਿਆ ਰਹਿੰਦਾ ਹੈ। ਸ਼ਹਿਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸ਼ੋਅ-ਰੂਮਾਂ ਅਤੇ ਬੈਕਾਂ ਨੂੰ ਖੋਲਣ ਦੀ ਇਜ਼ਾਜਤ ਦੇਣ ਵੇਲੇ ਨਿਯਮਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ।


Comments Off on ਸ਼ੋਅ-ਰੂਮ ਤੇ ਬੈਂਕਾਂ ਦੀ ਟਰੈਫਿਕ ਨੇ ਸ਼ਹਿਰੀਆਂ ਨੂੰ ਵਖਤ ਪਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.