ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਸ਼ਾਰਟ ਸਰਕਟ ਕਾਰਨ ਪਿਜ਼ਾ ਦੁਕਾਨ ਦੇ ਬਾਹਰ ਅੱਗ ਲੱਗੀ

Posted On June - 12 - 2019

ਪੱਤਰ ਪ੍ਰੇਰਕ
ਤਰਨ ਤਾਰਨ, 11 ਜੂਨ
ਇਥੋਂ ਦੀ ਸਰਹਾਲੀ ਸੜਕ ’ਤੇ ਅੱਜ ਕੈਨੈਡੀਅਨ ਪਿਜ਼ਾ ਦੁਕਾਨ ਦੇ ਬਾਹਰ ਬਿਜਲੀ ਦੀਆਂ ਨੰਗੀਆਂ ਤਾਰਾਂ ਸ਼ਾਰਟ ਸਰਕਟ ਹੋ ਜਾਣ ਨਾਲ ਅਚਾਨਕ ਅੱਗ ਲੱਗ ਗਈ| ਨਗਰ ਕੌਂਸਲ ਦੇ ਫ਼ਾਇਰ ਬ੍ਰਿਗੇਡ ਵਲੋਂ ਸਮੇਂ ਸਿਰ ਮੌਕੇ ’ਤੇ ਆ ਜਾਣ ਨਾਲ ਅੱਗ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਹੇਠ ਕਰ ਲਿਆ| ਅੱਗ ਦੇ ਫੈਲਣ ਦੇ ਡਰ ਕਰਕੇ ਆਸ ਪਾਸ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਵਿਚੋਂ ਬਾਹਰ ਸੜਕਾਂ ’ਤੇ ਆ ਗਏ| ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਸਾਹਿਲ ਚਾਵਲਾ ਨੇ ਦੱਸਿਆ ਕਿ ਫ਼ਾਇਰ ਬ੍ਰਿਗੇਡ ਦੀ ਗੱਡੀ ਵਿਚ ਸਾਰਾ ਲੋੜੀਂਦਾ ਸਾਮਾਨ ਪਹਿਲਾਂ ਹੀ ਠੀਕ ਹਾਲਤ ਵਿਚ ਰੱਖੇ ਹੋਣ ਕਰ ਕੇ ਅੱਗ ਨੂੰ ਸਮੇਂ ਸਿਰ ਬੁਝਾ ਲਿਆ ਗਿਆ| ਸ਼ਹਿਰ ਦੇ ਦੁਕਾਨਦਾਰਾਂ ਨੇ ਸ਼ਹਿਰ ਅੰਦਰ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਢੱਕਣ ਦੀ ਮੰਗ ਕੀਤੀ ਹੈ| ਇਸ ਵਾਰਦਾਤ ਕਰਕੇ ਸ਼ਹਿਰ ਅੰਦਰ ਚਾਰ ਘੰਟੇ ਲਈ ਬਿਜਲੀ ਬੰਦ ਰਹੀ|


Comments Off on ਸ਼ਾਰਟ ਸਰਕਟ ਕਾਰਨ ਪਿਜ਼ਾ ਦੁਕਾਨ ਦੇ ਬਾਹਰ ਅੱਗ ਲੱਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.