ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਸ਼ਤਰੰਜ: ਵੇਸਲੀ ਨੂੰ ਹਰਾ ਕੇ ਆਨੰਦ ਪੰਜਵੇਂ ਸਥਾਨ ’ਤੇ

Posted On June - 11 - 2019

ਸਟੈਵੈਗਨਰ (ਨਾਰਵੇ): ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਮਰੀਕਾ ਦੇ ਵੈਸਲੀ ਸੋ ’ਤੇ ਆਸਾਨ ਜਿੱਤ ਦਰਜ ਕੀਤੀ, ਜਿਸ ਨਾਲ ਉਹ ਅਲਟੀਬੌਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਗੇੜ ਮਗਰੋਂ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਆਨੰਦ ਨੇ ਵੇਸਲੀ ਖ਼ਿਲਾਫ਼ ਕਾਲੇ ਮੋਹਰਿਆਂ ਨਾਲ ਡਰਾਅ ਖੇਡਿਆ ਅਤੇ ਫਿਰ ਸਫ਼ੈਦ ਮੋਹਰਿਆਂ ਨਾਲ ਜਿੱਤ ਦਰਜ ਕਰਕੇ ਇਹ ਮੁਕਾਬਲਾ 1.5-1.5 ਨਾਲ ਆਪਣੇ ਨਾਮ ਕੀਤਾ। ਆਨੰਦ ਨੇ ਪਹਿਲੀਆਂ ਦੋ ਬਾਜ਼ੀਆਂ ਵਿੱਚ ਹਾਰ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਮਗਰੋਂ ਲਗਾਤਾਰ ਤਿੰਨ ਜਿੱਤਾਂ ਦਰਜ ਕੀਤੀਆਂ। ਇਸ ਨਾਲ ਉਹ ਪੰਜ ਅੰਕਾਂ ਨਾਲ ਸੰਯੁਕਤ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਸਥਾਨਕ ਖਿਡਾਰੀ ਮੈਗਨਸ ਕਾਰਲਸਨ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਫਰਾਂਸ ਦੇ ਮੈਕਸਿਮ ਵਾਚਿਆਰ ਲਾਗ੍ਰੇਵ ਨੂੰ ਹਰਾਇਆ। ਉਹ ਅੱਠ ਅੰਕਾਂ ਨਾਲ ਚੋਟੀ ’ਤੇ ਚੱਲ ਰਿਹਾ ਹੈ। -ਪੀਟੀਆਈ

 


Comments Off on ਸ਼ਤਰੰਜ: ਵੇਸਲੀ ਨੂੰ ਹਰਾ ਕੇ ਆਨੰਦ ਪੰਜਵੇਂ ਸਥਾਨ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.