ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਵਿਸ਼ਵ ਕੱਪ ’ਚ ਜੇਤੂ ਲੈਅ ਹਾਸਿਲ ਕਰਨ ਲਈ ਭਿੜਨਗੇ ਬੰਗਲਾਦੇਸ਼ ਤੇ ਸ੍ਰੀਲੰਕਾ

Posted On June - 11 - 2019

ਬ੍ਰਿਸਟਲ, 10 ਜੂਨ

ਸ੍ਰੀਲੰਕਾ ਖ਼ਿਲਾਫ਼ ਮੈਚ ਤੋਂ ਪਹਿਲਾਂ ਬ੍ਰਿਸਟਲ ਕਾਉਂਟੀ ਗਰਾਊਂਡ ਵਿੱਚ ਅਭਿਆਸ ਕਰਦੇ ਹੋਏ ਬੰਗਲਾਦੇਸ਼ ਦੇ ਖਿਡਾਰੀ । -ਫੋਟੋ: ਏਐਫਪੀ

ਲਗਾਤਾਰ ਦੋ ਮੈਚਾਂ ਵਿੱਚ ਹਾਰ ਤੋਂ ਪ੍ਰੇਸ਼ਾਨ ਬੰਗਲਾਦੇਸ਼ ਅਤੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਿਹਾ ਸ੍ਰੀਲੰਕਾ ਆਪਣੀਆਂ ਪਿਛਲੀਆਂ ਘਾਟਾਂ ਵਿੱਚ ਸੁਧਾਰ ਕਰਕੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿੱਚ ਆਪਣੀ ਮੁਹਿੰਮ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਬੰਗਲਾਦੇਸ਼ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ।
ਉਸ ਨੇ ਦੱਖਣੀ ਅਫਰੀਕਾ ਖ਼ਿਲਾਫ਼ ਛੇ ਵਿਕਟਾਂ ’ਤੇ 330 ਦੌੜਾਂ ਦਾ ਆਪਣਾ ਸਰਵੋਤਮ ਇੱਕ ਰੋਜ਼ਾ ਸਕੋਰ ਬਣਾਉਣ ਮਗਰੋਂ 21 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮਗਰੋਂ ਉਸ ਦੀ ਟੀਮ ਇਹ ਲੈਅ ਕਾਇਮ ਨਹੀਂ ਰੱਖ ਸਕੀ ਅਤੇ ਉਸ ਨੂੰ ਨਿਊਜ਼ੀਲੈਂਡ ਤੋਂ ਦੋ ਵਿਕਟਾਂ ਅਤੇ ਮੇਜ਼ਬਾਨ ਇੰਗਲੈਂਡ ਤੋਂ 106 ਦੌੜਾਂ ਨਾਲ ਹਾਰ ਝੱਲਣੀ ਪਈ। ਬੰਗਲਾਦੇਸ਼ ਵੱਲੋਂ ਸਟਾਰ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ। ਬੱਲੇਬਾਜ਼ੀ ਵਿੱਚ ਤੀਜਾ ਨੰਬਰ ਉਸ ਨੂੰ ਰਾਸ ਆ ਗਿਆ ਹੈ ਅਤੇ ਉਸ ਨੇ ਹੁਣ ਤੱਕ ਦੋ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਮਾਰਿਆ ਹੈ। ਉਸ ਤੋਂ ਟੀਮ ਨੂੰ ਮੁੜ ਤੋਂ ਵੱਡੀ ਪਾਰੀ ਦੀ ਉਮੀਦ ਰਹੇਗੀ। ਵਿਕਟ ਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਵੀ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ, ਪਰ ਸੋਮਿਆ ਸਰਕਾਰ ਅਤੇ ਤਮੀਮ ਇਕਬਾਲ ਦੀ ਸਲਾਮੀ ਜੋੜੀ ਉਮੀਦ ਮੁਤਾਬਕ ਸ਼ੁਰੂਆਤ ਕਰਨ ਵਿੱਚ ਅਸਫਲ ਰਹੀ ਹੈ। ਬੰਗਲਾਦੇਸ਼ ਦੀ ਫ਼ਿਕਰ ਗੇਂਦਬਾਜ਼ਾਂ ਨੂੰ ਲੈ ਕੇ ਹੈ। ਪਿਛਲੇ ਮੈਚ ਵਿੱਚ ਇੰਗਲੈਂਡ ਖ਼ਿਲਾਫ਼ ਉਸ ਦੇ ਗੇਂਦਬਾਜ਼ਾਂ ਨੇ 386 ਦੌੜਾਂ ਦਿੱਤੀਆਂ ਸਨ। ਸ਼ਾਕਿਬ ਨੇ ਮੈਚ ਮਗਰੋਂ ਕਿਹਾ ਸੀ, ‘‘ਜਿਸ ਤਰ੍ਹਾਂ ਅਸੀਂ ਗੇਂਦਬਾਜ਼ੀ ਕੀਤੀ, ਉਸ ਤੋਂ ਅਸੀਂ ਨਿਰਾਸ਼ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਖ਼ਿਲਾਫ਼ ਚੰਗੀ ਗੇਂਦਬਾਜ਼ੀ ਕੀਤੀ ਸੀ। ਅਸੀਂ ਇਸ ਮੈਚ ਵਿੱਚ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਸੀ।’’
ਸ੍ਰੀਲੰਕਾ ਵੀ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਦਸ ਵਿਕਟਾਂ ਨਾਲ ਤਕੜੀ ਹਾਰ ਝੱਲਣ ਮਗਰੋਂ ਵਾਪਸੀ ਨੂੰ ਲੈ ਕੇ ਆਸਵੰਦ ਹੋਵੇਗਾ। ਦਿਮੁਥ ਕਰੁਣਾਰਤਨੇ ਦੀ ਅਗਵਾਈ ਵਾਲੀ ਟੀਮ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਸੁੱਖ ਦਾ ਸਾਹ ਲਿਆ ਹੈ, ਪਰ ਪਾਕਿਸਤਾਨ ਖ਼ਿਲਾਫ਼ ਮੀਂਹ ਕਾਰਨ ਮੈਚ ਰੱਦ ਹੋਣ ਕਾਰਨ ਉਸ ਨੂੰ ਅੰਕ ਵੰਡਣੇ ਪਏ। ਸ੍ਰੀਲੰਕਾ ਦੀ ਟੀਮ ਆਪਣੇ ਦੋ ਮੈਚਾਂ ਵਿੱਚ ਪੂਰੇ 50 ਓਵਰਾਂ ਤਕ ਨਹੀਂ ਟਿਕ ਸਕੀ ਜੋ ਉਸ ਦੇ ਲਈ ਚਿੰਤਾ ਦਾ ਸਬੱਬ ਹੈ। ਗੇਂਦਬਾਜ਼ੀ ਵਿੱਚ ਸ੍ਰੀਲੰਕਾ ਨੂੰ ਜ਼ਖ਼ਮੀ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਦੀ ਘਾਟ ਰੜਕੇਗੀ, ਜਿਸ ਨੇ ਅਫ਼ਗਾਨਿਸਤਾਨ ਖ਼ਿਲਾਫ਼ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਲੇਸਿਥ ਮਲਿੰਗਾ ਦੀ ਜ਼ਿੰਮੇਵਾਰੀ ਹੋਰ ਵਧ ਜਾਵੇਗੀ। -ਪੀਟੀਆਈ

 


Comments Off on ਵਿਸ਼ਵ ਕੱਪ ’ਚ ਜੇਤੂ ਲੈਅ ਹਾਸਿਲ ਕਰਨ ਲਈ ਭਿੜਨਗੇ ਬੰਗਲਾਦੇਸ਼ ਤੇ ਸ੍ਰੀਲੰਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.