ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 27 - 2019

1- ਆਈਯੂਬੀਐੱਚ ਆਨਲਾਈਨ ਐੱਮਬੀਏ ਸਕਾਲਸ਼ਿਪ 2019: ਇੰਟਰਨੈਸ਼ਨਲ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ (ਆਈਯੂਬੀਐੱਚ), ਜਰਮਨੀ ਵੱਲੋਂ ਐੱਮਬੀਏ ਕਰਨ ਦੇ ਚਾਹਵਾਨ ਵਿਦਿਆਰਥੀਆਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਆਨਲਾਈਨ ਡਿਸਟੈਂਸ ਲਰਨਿੰਗ ਪ੍ਰੋਗਰਾਮ ਤਹਿਤ ਵਿਦਿਆਰਥੀ ਆਪਣੀ ਜੌਬ ਅਤੇ ਪਰਿਵਾਰ ਛੱਡੇ ਬਿਨਾਂ ਐੱਮਬੀਏ ਕਰ ਸਕਣਗੇ, ਜੋ ਐੱਮਬੀਏ ਕਰਨ ਦੀ ਯੋਗਤਾ ਰੱਖਦੇ ਹੋਣ। ਚਾਹਵਾਨ ਆਨਲਾਈਨ ਤੇ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 28 ਜੂਨ, 2019
ਲਿੰਕ: http://www.b4s.in/PT/IOM3
2- ਪੋਸਟ ਡਾਕਟੋਰਲ ਫੈਲੋਸ਼ਿਪ ਆਈਆਈਪੀਐੱਸ 2019: ਪਾਪੂਲੇਸ਼ਨ ਸਟੱਡੀਜ਼ ਜਾਂ ਸਬੰਧਤ ਵਿਸ਼ਿਆਂ ‘ਚ ਪੀਐੱਚਡੀ ਕਰ ਚੁੱਕੇ ਉਮੀਦਵਾਰ, ਜੋ ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ (ਆਈਆਈਪੀਐੱਸ) ਦੀ ਇਹ ਪੋਸਟ ਡਾਕਟੋਰਲ ਫੈਲੋਸ਼ਿਪ ਲਈ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਉਮਰ 30 ਜੂਨ, 2019 ਨੂੰ 40 ਸਾਲ ਤੋਂ ਘੱਟ ਹੋਵੇ। ਅਪਲਾਈ ਕਰਨ ਲਈ ਪਤਾ: ਅਸਿਸਟੈਂਟ ਰਜਿਸਟਰਾਰ (ਅਕੈਡਮਿਕ), ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸ, ਗੋਵੰਡੀ ਸਟੇਸ਼ਨ ਰੋਡ, ਦੇਵਨਾਰ, ਮੁੰਬਈ-400088
ਅਰਜ਼ੀ ਦੀ ਆਖ਼ਰੀ ਤਰੀਕ: 1 ਜੁਲਾਈ, 2019
ਲਿੰਕ: http://www.b4s.in/PT/IIP1
3- ਲੌਰੀਅਲ ਇੰਡੀਆ ਫਾਰ ਯੰਗ ਵਿਮੈਨ ਇਨ ਸਾਇੰਸ ਸਕਾਲਰਸ਼ਿਪ 2019: ਲੌਰੀਅਲ ਇੰਡੀਆ ਭਾਰਤ ਵਿਚ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਗਰੈਜੂਏਸ਼ਨ ਕਰਨ ਲਈ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੇ ਰਹੀ ਹੈ, ਜਿਨ੍ਹਾਂ 19 ਸਾਲ ਤਕ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਸੈਸ਼ਨ 2018-19 ਵਿਚ ਸਾਇੰਸ ਵਿਸ਼ਿਆਂ ਜਿਵੇਂ ਪੀਸੀਐੱਮ, ਪੀਸੀਬੀ, ਪੀਸੀਐੱਮਬੀ ਨਾਲ 12ਵੀਂ ਦੀ ਪ੍ਰੀਖਿਆ 85 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਅਪਲਾਈ ਆਨਲਾਈਨ ਜਾਂ ਡਾਕ ਜ਼ਰੀਏ ਪਤਾ: ਲੌਰੀਅਲ ਇੰਡੀਆ, ਸਕਾਲਰਸ਼ਿਪ ਸੈੱਲ, ਬਡੀ4ਸਟੱਡੀ, ਸਟੈਲਰ ਆਈਟੀ ਪਾਰਕ, ਸੀ-25, ਟਾਵਰ-ਏ, ਗਰਾਊਂਡ ਫਲੋਰ, ਆਫਿਸ ਨੰਬਰ-8, 9, 10, ਸੈਕਟਰ-62, ਨੋਇਡਾ-201301, ਉੱਤਰ ਪ੍ਰਦੇਸ਼।
ਅਰਜ਼ੀ ਦੀ ਆਖ਼ਰੀ ਤਰੀਕ: 1 ਜੁਲਾਈ, 2019
ਲਿੰਕ: http://www.b4s.in/PT/LIF9
4- ਯੂਐੱਨਐੱਸਡਬਲਿਊ ਫਿਊਚਰ ਆਫ ਚੇਂਜ ਇੰਡੀਆ ਸਕਾਲਰਸ਼ਿਪ 2019: ਹੋਣਹਾਰ 12ਵੀਂ ਪਾਸ ਭਾਰਤੀ ਵਿਦਿਆਰਥੀ ਅਤੇ ਗਰੈਜੂਏਟ ਵਿਦਿਆਰਥੀ, ਜੋ ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕਰਨ ਲਈ ਵਿੱਤੀ ਸਹਾਇਤਾ ਚਾਹੁੰਦੇ ਹੋਣ, ਜਿਨ੍ਹਾਂ ਕੋਲ ਉਕਤ ਡਿਗਰੀ ਪ੍ਰੋਗਰਾਮ ਲਈ ਯੂਨੀਵਰਸਿਟੀ ਤੋਂ ਆਫਰ ਲੈਟਰ ਹੋਵੇ ਤੇ ਪੋਸਟ ਗਰੈਜੂਏਸ਼ਨ ਤੇ ਗਰੈਜੂਏਸ਼ਨ ਦੀ ਯੋਗਤਾ ਹੋਵੇ, ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 31 ਜੁਲਾਈ, 2019
ਲਿੰਕ: http://www.b4s.in/PT/UFO2
5- ਅਬਦੁਲ ਕਲਾਮ ਟੈਕਨਾਲੋਜੀ ਇਨੋਵੇਸ਼ਨ ਨੈਸ਼ਨਲ ਫੈਲੋਸ਼ਿਪ 2019-20: ਹੋਣਹਾਰ ਭਾਰਤੀ ਇੰਜਨੀਅਰਾਂ ਨੂੰ ਇੰਜਨੀਅਰਿੰਗ ਅਤੇ ਤਕਨੀਕੀ ਵਿਕਾਸ ਦੇ ਖੇਤਰ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਅਤੇ ਟਰਾਂਸਲੇਸ਼ਨਲ ਰਿਸਰਚ ਦੇ ਖੇਤਰ ’ਚ ਯੋਗਦਾਨ ਤੇ ਮਾਨਤਾ ਦੇਣ ਲਈ ਉਤਸ਼ਾਹਿਤ ਕਰਨ ਲਈ ਇੰਡੀਅਨ ਨੈਸ਼ਨਲ ਅਕਾਦਮੀ ਆਫ ਇੰਜਨੀਅਰਿੰਗ ਨੇ ਇਸ ਫੈਲੋਸ਼ਿਪ ਲਈ ਅਰਜ਼ੀਆਂ ਮੰਗੀਆਂ ਹਨ। ਬੈਚਲਰ ਡਿਗਰੀ ਕਰ ਚੁੱਕੇ ਇੰਜਨੀਅਰ, ਜੋ ਜਨਤਕ ਤੌਰ ‘ਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਵਿਚ ਕੰਮ ਕਰ ਰਹੇ ਹੋਣ ਅਤੇ ਘੱਟੋ ਘੱਟ ਪੰਜ ਸਾਲ ਦੀ ਸੇਵਾ ਬਾਕੀ ਹੋਵੇ। ਚਾਹਵਾਨ ਡਾਕ ਰਾਹੀਂ ਇਸ ਪਤੇ ’ਤੇ ਅਪਲਾਈ ਕਰਨ: ਬ੍ਰਿਜ ਰੰਜਨ ਮਿਨੋਚਾ, ਕਨਵੀਨਰ ਕਮ ਮੈਂਬਰ ਸੈਕਟਰੀ, ਇੰਡੀਅਨ ਨੈਸ਼ਨਲ ਅਕੈਡਮੀ ਆਫ ਇੰਜਨੀਅਰਿੰਗ (ਆਈਐੱਨਏਈ), ਛੇਵੀਂ ਮੰਜ਼ਿਲ, ਯੂਨਿਟ ਨੰਬਰ 604-609, ਸਪੇਜ਼ ਆਈਟੀ ਪਾਰਕ, ਟਾਵਰ-ਏ, ਸੈਕਸ਼ਨ-49, ਸੋਹਨਾ ਰੋਡ, ਗੁੜਗਾਓਂ-122018
ਅਰਜ਼ੀ ਦੀ ਆਖ਼ਰੀ ਤਰੀਕ: 10 ਅਗਸਤ, 2019
ਲਿੰਕ: http://www.b4s.in/PT/AKT4

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.