ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 20 - 2019

1- ਬੀਆਈਐੱਚਈਆਰ ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ 2019: ਭਾਰਤੀ ਪੀਐੱਚਡੀ ਡਿਗਰੀਦਾਰ, ਜੋ ਭਾਰਤ ਇੰਸਟੀਚਿਊਟ ਆਫ ਸਾਇੰਸ ਐਂਡ ਤਕਨਾਲੋਜੀ (ਬੀਆਈਈਐੱਸਟੀ) ਦੀ ਇਸ ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ ਤਹਿਤ ਵਾਤਾਵਰਨ ਅਤੇ ਜੈਵਿਕ ਅਨੁਪ੍ਰਯੋਗਾਂ ਲਈ ਨੈਨੋ ਤਕਨਾਲੋਜੀ ਦੇ ਖੇਤਰ ਵਿਚ ਖੋਜ ਕਰ ਕੇ ਲਾਭ ਪ੍ਰਾਪਤ ਕਰਨ ਦੇ ਚਾਹਵਾਨ ਹੋਣ। ਭੌਤਿਕ ਵਿਗਿਆਨ/ਰਸਾਇਣ ਵਿਗਿਆਨ/ਸਮੱਗਰੀ ਵਿਗਿਆਨ/ਨੈਨੋ ਵਿਗਿਆਨ ਅਤੇ ਤਕਨੀਕੀ ਜੈਵ ਤਕਨਾਲੋਜੀ ਅਤੇ ਵਾਤਾਵਰਨ ਵਿਗਿਆਨ ਵਿਚ ਪਿਛਲੇ ਤਿੰਨ ਸਾਲਾਂ ’ਚ ਪੀਐੱਚਡੀ ਕਰ ਚੁੱਕੇ ਉਮੀਦਵਾਰ ਅਪਲਾਈ ਲਈ ਯੋਗ। ਚੁਣੇ ਗਏ ਉਮੀਦਵਾਰਾਂ ਨੂੰ ਸੰਸਥਾ ਵਿਚ ਖੋਜ ਦੇ ਮੌਕਿਆਂ ਸਮੇਤ ਪੋਸਟ ਡਾਕਟੋਰਲ ਫੈਲੋਸ਼ਿਪ ਵਜੋਂ ਤਨਖ਼ਾਹ ਵੀ ਮਿਲੇਗੀ। ਚਾਹਵਾਨ ਆਨਲਾਈਨ ਅਤੇ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: http://www.b4s.in/PT/BPD2
2- ਸਹਿਪੀਡੀਆ ਫੈਲੋਸ਼ਿਪ 2019: ਸੋਸ਼ਲ ਸਾਇੰਸ ਅਤੇ ਹਿਊਮੈਨਿਟੀਜ਼ ਸਟਰੀਮ ਵਿਚ ਪੋਸਟ ਗਰੈਜੂਏਸ਼ਨ ਜਾਂ ਉੱਚ ਯੋਗਤਾ ਵਾਲੇ ਵਿਦਿਆਰਥੀ ਸਹਿਪੀਡੀਆ ਅਤੇ ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸੱਭਿਆਚਾਰਕ ਗਿਆਨ ਦੇ ਵੱਖ-ਵੱਖ ਅਹਿਮ ਖੇਤਰਾਂ ‘ਚ ਖੋਜ ਲਈ ਇਸ ਸਕਾਲਰਸ਼ਿਪ ਵਾਸਤੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਉਮੀਦਵਾਰਾਂ ਦਾ ਉਕਤ ਖੇਤਰ ਵਿਚ ਪੋਸਟ ਗਰੈਜੂਏਟ ਜਾਂ ਇਸ ਦੇ ਬਰਾਬਰ ਤਜਰਬਾ ਹੋਣਾ ਚਾਹੀਦਾ ਚੈ। ਚੁਣੇ ਗਏ ਉਮੀਦਵਾਰਾਂ ਨੂੰ 44,445 ਰੁਪਏ ਦੀ ਰਕਮ ਅਤੇ ਖੇਤਰੀ ਭਾਸ਼ਾ ਵਿਚ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਅਨੁਵਾਦ ਖ਼ਰਚੇ ਦੇ ਲਈ 10,000 ਰੁਪਏ ਵੱਖ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: http://www.b4s.in/PT/SHF2
3- ਐੱਚਡੀਐੱਫਸੀ ਬੈਂਕ ਐਜੂਕੇਸ਼ਨਲ ਕ੍ਰਾਈਸਿਸ ਸਕਾਲਰਸ਼ਿਪ ਸਪੋਰਟ 2019: ਐੱਚਡੀਐੱਫਸੀ ਬੈਂਕ ਦੇਸ਼ ਦੇ ਹੋਣਹਾਰ ਤੇ ਵਿੱਤੀ ਤੌਰ ’ਤੇ ਪ੍ਰੇਸ਼ਾਨੀਆਂ ਵਾਲੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰ ਰਿਹਾ ਹੈ, ਜੋ ਕਿਸੇ ਪਰਿਵਾਰਕ ਸੰਕਟ ਕਾਰਨ ਸਿੱਖਿਆ ਅੱਧ-ਵਿਚਾਲੇ ਛੱਡਣ ਲਈ ਮਜਬੂਰ ਹਨ। ਛੇਵੀਂ ਤੋਂ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀ, ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਪੀਐੱਚਡੀ, ਆਈਟੀਆਈ, ਡਿਪਲੋਮਾ ਜਾਂ ਪਾਲੀਟੈਕਨਿਕ ਦੀ ਪੜ੍ਹਾਈ ਕਰਨ ਵਾਲੇ, ਜੋ ਅਨਾਥ, ਵਿਸ਼ੇਸ਼ ਚੁਣੌਤੀਆਂ ਵਾਲੇ ਹਨ, ਮਾਤਾ-ਪਿਤਾ ਵਿਚੋਂ ਕੋਈ ਇਕ ਹੀ ਹੈ ਜਾਂ ਪਰਿਵਾਰ ਵਿਚ ਕਮਾਉਣ ਵਾਲੇ ਨੂੰ ਜਾਨਲੇਵਾ ਬਿਮਾਰੀ ਹੈ, ਨੌਕਰੀ ਚਲੀ ਗਈ ਹੈ, ਬਿਜ਼ਨਸ ਠੱਪ ਹੋ ਗਿਆ ਹੋਵੇ, ਪਿਛਲੇ ਤਿੰਨ ਸਾਲ ਜਾਂ ਇਸ ਤੋਂ ਘੱਟ ਸਮੇਂ ਵਿਚ ਕਮਾਉਣ ਵਾਲੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੋਵੇ । 10,000 ਰੁਪਏ ਸਾਲਾਨਾ ਤਕ ਦੀ ਸਕੂਲ ਫੀਸ ਅਤੇ 25,000 ਰੁਪਏ ਸਾਲਾਨਾ ਤਕ ਦੀ ਫੀਸ ਗਰੈਜੂਏਸ਼ਨ, ਪੀਜੀ, ਆਈਟੀਆਈ, ਡਿਪਲੋਮਾ, ਪਾਲੀਟੈਕਨਿਕ ਦੇ ਵਿਦਿਆਰਥੀਆਂ ਦੀਆਂ ਸੰਸਥਾਵਾਂ ਨੂੰ ਸਿੱਧੇ ਤੌਰ ’ਤੇ ਅਦਾ ਕੀਤੀ ਜਾਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 15 ਜੁਲਾਈ, 2019
ਲਿੰਕ: http://www.b4s.in/PT/HEC6
4- ਆਈਡੀਐੱਫਸੀ ਫਸਟ ਬੈਂਕ ਐੱਮਬੀਏ ਸਕਾਲਰਸ਼ਿਪ 2019-21: ਆਈਡੀਐੱਫਸੀ ਫਸਟ ਬੈਂਕ ਦੀ ਇਹ ਸਕਾਲਰਸ਼ਿਪ ਦੇਸ਼ ਦੀਆਂ ਚੋਣਵੀਆਂ ਪ੍ਰਬੰਧਨ ਸੰਸਥਾਵਾਂ ਵਿਚਲੇ ਐੱਮਬੀਏ ਪਹਿਲੇ ਸਾਲ ਦੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ। ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਚੁਣੇ ਜਾਣ ’ਤੇ ਵਿਦਿਆਰਥੀ ਨੂੰ ਟਿਊਸ਼ਨ ਫੀਸ ਲਈ ਇਕ ਲੱਖ ਰੁਪਏ ਦੀ ਰਕਮ ਹਰ ਸਾਲ ਦੋ ਸਾਲਾਂ ਤਕ ਕੋਰਸ ਦੌਰਾਨ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਜੁਲਾਈ, 2019
ਲਿੰਕ: http://www.b4s.in/PT/IFBMS1
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।

5- ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਰੂਪਨਗਰ: ਪੇਸ਼ੇਵਰ ਤਕਨੀਕੀ ਵਿਦਿਅਕ ਸੰਸਥਾਵਾਂ ‘ਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਤੋਂ ਸਾਲ 2019-20 ਦੌਰਾਨ ਵਜ਼ੀਫ਼ੇ ਦੇਣ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਅਰਜ਼ੀ ਫਾਰਮ ਸੈਣੀ ਭਵਨ ਰੂਪਨਗਰ ਤੋਂ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਤੱਕ ਮਿਲਣਗੇ। ਉਮੀਦਵਾਰ ਦੇ ਕਲਾਸ ‘ਚ ਘੱਟੋ ਘੱਟ 70 ਫੀਸਦ ਅੰਕ ਜ਼ਰੂਰੀ ਹਨ, ਜਿਨ੍ਹਾਂ ਨੂੰ 500 ਤੋਂ 1000 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਂਦਾ ਹੈ। ਵੱਲੋ: ਰਾਜਿੰਦਰ ਸੈਣੀ, ਪ੍ਰਧਾਨ, ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ, ਸੈਣੀ ਭਵਨ, ਰੂਪਨਗਰ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਗਸਤ, 2019
ਸੰਪਰਕ: 98722-20400, 94176-02835.


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.