ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 13 - 2019

1- ਉੱਜਲ ਭਵਿੱਖ ਸਕਾਲਰਸ਼ਿਪ 2019-20: ਵੀ-ਮਾਰਟ ਵੱਲੋਂ 2019 ਦੇ ਦਸਵੀਂ ਪਾਸ ਕਰਨ ਵਾਲੇ ਵਿੱਤੀ ਤੌਰ ’ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾ ਰਿਹਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਅਗਲੀ ਸਿੱਖਿਆ ਲਈ ਵਿੱਤੀ ਸਹਾਇਤਾ ਦੇਣਾ ਹੈ, ਜੋ ਕਮਜ਼ੋਰ ਵਿੱਤੀ ਹਾਲਾਤ ਕਾਰਨ ਆਪਣੀ ਸਿੱਖਿਆ ਛੱਡਣ ਲਈ ਮਜਬੂਰ ਹਨ। ਇਨ੍ਹਾਂ 14 ਤੋਂ 16 ਸਾਲ ਤੱਕ ਦੇ ਬੱਚਿਆਂ ਨੇ 2019 ਵਿਚ 75 ਫ਼ੀਸਦੀ ਜਾਂ ਵਧੇਰੇ ਅੰਕਾਂ ਨਾਲ 10ਵੀਂ ਕੀਤੀ ਹੋਵੇ। ਸਾਲਾਨਾ ਪਰਿਵਾਰਕ ਆਮਦਨ 2 ਲੱਖ ਰੁਪਏ ਤੋਂ ਘੱਟ ਹੋਵੇ। ਚੁਣੇ ਜਾਣ ’ਤੇ 10,000 ਰੁਪਏ ਦੀ ਰਕਮ ਮਿਲੇਗੀ। ਬੌਧਿਕਤਾ ਦੇ ਆਧਾਰ ’ਤੇ ਬੇਹੱਦ ਹੋਣਹਾਰ ਵਿਦਿਆਰਥੀਆਂ ਨੂੰ 20,000 ਰੁਪਏ ਤਕ ਮਿਲਣਗੇ। ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: http://www.b4s.in/PT/UBS9
2- ਆਈਸੀਐੱਮਆਰ ਸੈਂਟੇਨਰੀ-ਪੋਸਟ ਡਾਕਟੋਰਲ ਰਿਸਰਚ ਫੈਲੋਸ਼ਿਪ ਸਕੀਮ 2019: ਪੀਐੱਚਡੀ/ਐੱਮਐੱਸ /ਐੱਮਡੀ ਦੀ ਡਿਗਰੀ ਕਰ ਚੁੱਕੇ ਉਮੀਦਵਾਰ, ਜੋ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਕੇਂਦਰਾਂ ਵਿਚ ਬੇਸਿਕ ਸਾਇੰਸ, ਇਨਫੈਕਸ਼ਨ ਅਤੇ ਗ਼ੈਰ ਇਨਫੈਕਸ਼ਨ ਬਿਮਾਰਆਂ ਤੇ ਪੋਸ਼ਣ ਸਮੇਤ ਜਣੇਪਾ ਸਿਹਤ ਜਿਹੇ ਮੁੱਖ ਖੇਤਰਾਂ ਵਿਚ ਉੱਚ ਪੱਧਰੀ ਖੋਜ ਕਾਰਜ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਮਰ ਅਪਲਾਈ ਕਰਨ ਦੀ ਆਖਰੀ ਤਰੀਕ ਤਕ 32 ਸਾਲ ਦੀ ਹੋਵੇ। (ਐੱਸਸੀ /ਐੱਸਟੀ /ਓਬੀਸੀ /ਵਿਸ਼ੇਸ਼ ਚੁਣੌਤੀਆਂ ਵਾਲੇ ਅਤੇ ਮਹਿਲਾ ਉਮੀਦਵਾਰਾਂ ਨੂੰ 5 ਸਾਲ ਦੀ ਛੋਟ।) 50,000 ਰੁਪਏ ਦੀ ਮਹੀਨੇਵਾਰ ਫੈਲੋਸ਼ਿਪ, 3 ਲੱਖ ਰੁਪਏ ਦਾ ਸਾਲਾਨਾ ਅਚਨਚੇਤੀ ਭੱਤਾ, ਰਿਹਾਇਸ਼ ਦੀ ਸਹੂਲਤ ਅਤੇ ਹੋਰ ਲਾਭ। ਚਾਹਵਾਨ ਉਮੀਦਵਾਰ ਡਾਕ ਰਾਹੀਂ ਇਸ ਪਤੇ ‘ਤੇ ਅਪਲਾਈ ਕਰਨ: ਡਾਇਰੈਕਟਰ ਜਨਰਲ, ਅਟੈਨਸ਼ਨ : ਡਾ. ਐੱਨਸੀ ਜੈਨ, ਸਾਇੰਟਿਸਟ-ਜੀ ਐਂਡ ਹੈੱਡ, ਡਿਵੀਜ਼ਨ ਆਫ ਹਿਊਮਨ ਰਿਸੋਰਸ ਪਲਾਨਿੰਗ ਐਂਡ ਡਿਵੈਲਪਮੈਂਟ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਅੰਸਾਰੀ ਨਗਰ, ਦਿੱਲੀ-110029
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: https:// www. buddy4 study.com/ scholarship /icmr-centenary-post-doctoral-research-fellowship-scheme
3- ਪੋਸਟ-ਡਾਕਟੋਰਲ ਫੈਲੋਸ਼ਿਪਸ, ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋ-ਫਿਜ਼ਿਕਸ 2019: ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋ-ਫਿਜ਼ਿਕਸ (ਆਈਆਈਏ) ਤੋਂ ਐਸਟ੍ਰੋਨੋਮੀ ਅਤੇ ਐਸਟ੍ਰੋ-ਫਿਜ਼ਿਕਸ ਦੇ ਖੇਤਰ ਵਿਚ ਦੋ ਸਾਲ ਦੀ ਰਿਸਰਚ ਫੈਲੋਸ਼ਿਪ ਲਈ ਚਾਹਵਾਨ ਪੀਐੱਚਡੀ ਡਿਗਰੀ ਧਾਰਕ ਅਪਲਾਈ ਕਰ ਸਕਦੇ ਹਨ। ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਫਿਜ਼ਿਕਸ, ਮੈਥੇਮੈਟੀਕਲ ਸਾਇੰਸਿਜ਼ ’ਚ ਪੀਐੱਚਡੀ ਡਿਗਰੀ ਹੋਵੇ। ਰੈਗੁਲਰ ਪੋਸਟ ਡਾਕਟੋਰਲ ਫੈਲੋਸ਼ਿਪ ਅਤੇ ਚੰਦਰਸ਼ੇਖਰ ਪੋਸਟ ਡਾਕਟੋਰਲ ਫੈਲੋਸ਼ਿਪ (ਸੰਯੁਕਤ ਫੈਲੋਸ਼ਿਪ ਪ੍ਰੋਗਰਾਮ ਤਹਿਤ) ਲਈ ਉਮਰ ਕ੍ਰਮਵਾਰ 36 ਅਤੇ 32 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਚੰਦਰਸ਼ੇਖਰ ਫੈਲੋਸ਼ਿਪ ਲਈ ਉਮੀਦਵਾਰਾਂ ਨੂੰ ਅਨੁਭਵ ਦੇ ਆਧਾਰ ’ਤੇ 50 ਤੋਂ 60 ਹਜ਼ਾਰ ਰੁਪਏ ਤਕ ਮਹੀਨੇਵਾਰ ਭੱਤਾ, 2 ਲੱਖ ਰੁਪਏ ਅਚਨਚੇਤੀ ਭੱਤੇ ਸਮੇਤ ਰਿਹਾਇਸ਼ ਅਤੇ ਮੈਡੀਕਲ ਸਹੂਲਤ ਦਾ ਲਾਭ। ਰੈਗੂਲਰ ਪੋਸਟ ਡਾਕਟੋਰਲ ਫੈਲੋਸ਼ਿਪ ਤਹਿਤ 1500 ਰੁਪਏ ਦੇ ਸਾਲਾਨਾ ਇਨਕ੍ਰੀਮੈਂਟ ਨਾਲ 40 ਹਜ਼ਾਰ ਰੁਪਏ ਦੀ ਮਹੀਨਾਵਾਰ ਫੈਲੋਸ਼ਿਪ, ਕਿਤਾਬਾਂ, ਘਰ ਦਾ ਕਿਰਾਇਆ ਅਤੇ ਇਲਾਜ ਖ਼ਰਚ ਆਦਿ ਦਾ ਲਾਭ। ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: http://www.b4s.in/PT/PDF5
4- ਲੌਰੀਅਲ ਇੰਡੀਆ ਫਾਰ ਯੰਗ ਵਿਮੈਨ ਇਨ ਸਾਇੰਸ ਸਕਾਲਰਸ਼ਿਪ 2019: ਲੌਰੀਅਲ ਇੰਡੀਆ ਭਾਰਤ ਵਿਚ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਗਰੈਜੂਏਸ਼ਨ ਕਰਨ ਲਈ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾ ਰਹੀ ਹੈ, ਜਿਸ ਦਾ ਉਦੇਸ਼ ਨੌਜਵਾਨ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ ਅਤੇ ਵਿਗਿਆਨ ਵਿਚ ਸਿੱਖਿਆ ਪ੍ਰਾਪਤ ਕਰਨ ਤੇ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ। 19 ਸਾਲ ਤਕ ਦੀਆਂ ਵਿਦਿਆਰਥਣਾਂ, ਜਿਨ੍ਹਾਂ ਵਿੱਦਿਅਕ ਸੈਸ਼ਨ 2018-19 ਵਿਚ ਸਾਇੰਸ ਵਿਸ਼ਿਆਂ, ਜਿਵੇਂ ਪੀਸੀਐੱਮ, ਪੀਸੀਬੀ, ਪੀਸੀਐੱਮਬੀ ਦੇ ਨਾਲ 12ਵੀਂ 85 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ; ਸਾਲਾਨਾ ਪਰਿਵਾਰਕ ਆਮਦਨ 4 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ। ਸਾਇੰਸ ਵਿਚ ਗਰੈਜੂਏਸ਼ਨ ਡਿਗਰੀ ਪੂਰੀ ਕਰਨ ਲਈ ਕਿਸ਼ਤਾਂ ਵਿਚ 2,50,000 ਰੁਪਏ ਤਕ ਦੀ ਵਿੱਤੀ ਰਕਮ ਸਕਾਲਰਸ਼ਿਪ ਵਜੋਂ ਮਿਲੇਗੀ। ਆਨਲਾਈਨ ਅਪਲਾਈ ਕਰਨ ਤੋਂ ਇਲਾਵਾ ਡਾਕ ਜ਼ਰੀਏ ਇਸ ਪਤੇ ‘ਤੇ ਅਪਲਾਈ ਕੀਤਾ ਜਾ ਸਕਦਾ ਹੈ: ਲੌਰੀਅਲ ਇੰਡੀਆ, ਸਕਾਲਰਸ਼ਿਪ ਸੈੱਲ, ਬਡੀ4ਸਟੱਡੀ, ਸਟੈਲਰ ਆਈਟੀ ਪਾਰਕ, ਸੀ-25, ਟਾਵਰ-ਏ, ਗਰਾਊਂਡ ਫਲੋਰ, ਆਫਿਸ ਨੰਬਰ-8, 9, 10, ਸੈਕਟਰ-62, ਨੋਇਡਾ-201301, ਉੱਤਰ ਪ੍ਰਦੇਸ਼।
ਅਰਜ਼ੀ ਦੀ ਆਖ਼ਰੀ ਤਰੀਕ: 1 ਜੁਲਾਈ, 2019
ਲਿੰਕ: http://www.b4s.in/PT/LIF9

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.