ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On June - 6 - 2019

1- ਯੂਨੀਵਰਸਿਟੀ ਆਫ ਬਰਮਿੰਘਮ ਇੰਡੀਆ ਆਊਟਸਟੈਂਡਿੰਗ ਅਚੀਵਮੈਂਟ ਸਕਾਲਰਸ਼ਿਪਸ 2019, ਯੂਕੇ: ਹੋਣਹਾਰ ਭਾਰਤੀ ਵਿਦਿਆਰਥੀ, ਜੋ ਇਸ ਯੂਨੀਵਰਸਿਟੀ ਤੋਂ ਆਰਟਸ ਐਂਡ ਲਾਅ, ਇੰਜਨੀਅਰਿੰਗ ਐਂਡ ਫਿਜ਼ੀਕਲ ਸਾਇੰਸ, ਲਾਈਫ ਐਂਡ ਐਨਵਾਇਰਮੈਂਟਲ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਖੇਤਰ ਵਿਚ ਗਰੈਜੂਏਸ਼ਨ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਕੋਲ ਫੁੱਲ ਟਾਈਮ ਡਿਗਰੀ ਪ੍ਰੋਗਰਾਮ ਲਈ ਯੂਨੀਵਰਸਿਟੀ ਤੋਂ ਪ੍ਰਾਪਤ ਮਨਜ਼ੂਰੀ ਪੱਤਰ ਹੋਵੇ। ਚੁਣੇ ਗਏ ਵਿਦਿਆਰਥੀਆਂ ਨੂੰ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ 2500 ਬ੍ਰਿਟਿਸ਼ ਪੌਂਡ ਦੀ ਰਕਮ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 7 ਜੂਨ, 2019
ਲਿੰਕ: http://www.b4s.in/PT/UOB9
2- ਐੱਸਈਆਰਬੀ ਕੋਰ ਰਿਸਰਚ ਗ੍ਰਾਂਟ (ਇੰਡਵਿਜ਼ੁਅਲ ਸੈਂਟ੍ਰਿਕ) 2019: ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐੱਸਈਆਰਬੀ), ਭਾਰਤ ਸਰਕਾਰ ਵੱਲੋਂ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿਚ ਉੱਭਰਦੇ ਵਿਗਿਆਨੀਆਂ ਅਤੇ ਸਰਗਰਮ ਖੋਜਕਰਤਾਵਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਇਹ ਸਕਾਲਰਸ਼ਿਪ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦਾ ਸਮਾਂ ਵੱਧ ਤੋਂ ਵੱਧ ਤਿੰਨ ਸਾਲ ਹੈ। ਜੋ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਅਕੈਡਮਿਕ ਇੰਸਟੀਚਿਊਟ, ਨੈਸ਼ਨਲ ਲੈਬੋਰੇਟਰੀ ਜਾਂ ਰਿਸਰਚ ਐਂਡ ਡਿਵੈਪਮੈਂਟ ਇੰਸਟੀਚਿਊਟ ਵਿਚ ਰੈਗੂਲਰ ਅਕੈਡਮਿਕ ਜਾਂ ਰਿਸਰਚ ਪੋਜ਼ੀਸ਼ਨ ’ਤੇ ਕੰਮ ਕਰ ਰਿਹਾ ਹੋਵੇ, ਅਪਲਾਈ ਕਰ ਸਕਦਾ ਹੈ। ਖੋਜ ਸਮੱਗਰੀ, ਯਾਤਰਾ ਅਤੇ ਅਚਨਚੇਤੀ ਖ਼ਰਚ ਲਈ ਤਿੰਨ ਸਾਲ ਤਕ ਵਿੱਤੀ ਸਹਾਇਤਾ ਸਮੇਤ ਹੋਰ ਲਾਭ ਵੀ ਪ੍ਰਾਪਤ ਹੋਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 10 ਜੂਨ, 2019
ਲਿੰਕ: http://www.b4s.in/PT/SCRG30
3- ਇੰਡੋ-ਯੂਐੱਸ ਫੈਲੋਸ਼ਿਪ ਫਾਰ ਵਿਮੈਨ ਇਨ ਸਟੈੱਮ 2019: ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਇੰਡੋ-ਯੂਐੱਸ ਸਾਇੰਸ ਐਂਡ ਤਕਨਾਲੋਜੀ ਫੋਰਮ ਵੱਲੋਂ ਸਾਂਝੇ ਤੌਰ ’ਤੇ ਮੁਹੱਈਆ ਕਰਵਾਈ ਜਾ ਰਹੀ ਉਕਤ 3-6 ਮਹੀਨੇ ਦੀ ਫੈਲੋਸ਼ਿਪ ਲਈ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ, ਮੈਥੇਮੈਟਿਕਸ ਜਾਂ ਮੈਡੀਸਨ ’ਚ ਪੀਐੱਚਡੀ ਕਰ ਚੁੱਕੀਆਂ ਜਾਂ ਕਰ ਰਹੀਆਂ ਮਹਿਲਾ ਉਮੀਦਵਾਰ ਅਪਲਾਈ ਕਰ ਸਕਦੀਆਂ ਹਨ। ਉਮਰ 27 ਤੋਂ 45 ਸਾਲ ਦਰਮਿਆਨ ਹੋਵੇ। ਚੁਣੇ ਜਾਣ ’ਤੇ 3000 ਯੂਐੱਸ ਡਾਲਰ ਦਾ ਮਹੀਨੇਵਾਰ ਭੱਤਾ, 1000 ਯੂਐੱਸ ਡਾਲਰ ਅਚਨਚੇਤੀ ਭੱਤਾ, 1000 ਯੂਐੱਸ ਡਾਲਰ ਦਾ ਸਿਹਤ ਬੀਮਾ, 2500 ਯੂਐੱਸ ਡਾਲਰ ਦਾ ਹਵਾਈ ਯਾਤਰਾ ਖ਼ਰਚ ਅਤੇ ਕਾਨਫਰੰਸ ’ਚ ਸ਼ਾਮਲ ਹੋਣ ਲਈ 1200 ਯੂਐੱਸ ਡਾਲਰ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 17 ਜੂਨ, 2019
ਲਿੰਕ: http://www.b4s.in/PT/IFF5
4- ਯੂਨੀਵਰਸਿਟੀ ਆਫ ਬ੍ਰਿਸਟਲ ਥਿੰਕ ਬਿਗ ਅੰਡਰ ਗਰੈਜੂਏਟ ਸਕਾਲਰਸ਼ਿਪਸ 2019: ਹੋਣਹਾਰ 12ਵੀਂ ਕਲਾਸ ਪਾਸ ਵਿਦਿਆਰਥੀ, ਜੋ ਯੂਕੇ ਸਥਿਤ ਯੂਨੀਵਰਸਿਟੀ ਆਫ ਬ੍ਰਿਸਟਲ ਤੋਂ ਗਰੈਜੂਏਸ਼ਨ ਕਰਨ ਦੇ ਚਾਹਵਾਨ ਹੋਣ, ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਕੁੱਲਵਕਤੀ ਡਿਗਰੀ ਪ੍ਰੋਗਰਾਮ ਵਾਸਤੇ ਦਾਖ਼ਲਾ ਲਿਆ ਹੋਵੇ। ਚੁਣੇ ਜਾਣ ’ਤੇ 5 ਤੋਂ 10 ਹਜ਼ਾਰ ਬਰਤਾਨਵੀ ਪੌਂਡ ਤਕ ਦੀ ਸਕਾਲਰਸ਼ਿਪ ਹਰ ਸਾਲ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 30 ਜੂਨ, 2019
ਲਿੰਕ: http://www.b4s.in/PT/UOB10
ਨੋਟ: ਸਾਰੇ ਵਜ਼ੀਫ਼ਿਆਂ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.