ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਵਗਦੀ ਲੂ ਕਾਰਨ ਗੰਨੇ ਦੇ ਰਸ ਦੀ ਹੋਈ ਸਰਦਾਰੀ

Posted On June - 12 - 2019

ਗੰਨੇ ਦਾ ਰਸ ਪੀ ਕੇ ਪਿਆਸ ਬੁਝਾਉਂਦੇ ਹੋਏ ਰਾਹਗੀਰ।

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11 ਜੂਨ
ਅੱਜ ਕੱਲ੍ਹ ਤੇਜ਼ ਵਗਦੀ ਲੂ ਪਿੰਡੇ ਨੂੰ ਲੂਹ ਰਹੀ ਹੈ। ਪਹਿਲਾਂ ਕਸਬਿਆਂ, ਸ਼ਹਿਰਾਂ ਵਿੱਚ ਰਾਹਗੀਰ ਨਲਕੇ ਦਾ ਪਾਣੀ ਪੀ ਕੇ ਪਿਆਸ ਬੁਝਾਉਂਦੇ ਸਨ। ਪਾਣੀ ਦੇ ਪੱਧਰ ਨੀਵੇਂ ਹੋਣ ਅਤੇ ਲੋਕਾਂ ਦੇ ਵਪਾਰੀ ਮਨ ਹੋਣ ਨਾਲ ਬਹੁਤੀਆਂ ਦੁਕਾਨਾਂ ਦੇ ਅੰਦਰ ਆਪਣੇ ਲਈ ਹੀ ਵਾਟਰ ਕੂਲਰ ਰੱਖੇ ਹੁੰਦੇ ਹਨ। ਨਲਕੇ ਗਾਇਬ ਹੋ ਗਏ। ਰਾਹੀ-ਪਾਂਧੀ ਜਾਂ ਸ਼ਹਿਰ ਆਇਆ ਲਈ ਪਾਣੀ ਦੀ ਪਿਆਸ ਬੁਝਾਉਣ ਲਈ ਮੁਫ਼ਤ ਦਾ ਹੋਰ ਸਾਧਨ ਨਾ ਹੋਣ ਕਰਕੇ ਜੂਸ ਤੇ ਠੰਡਿਆਂ ਦੀਆਂ ਦੁਕਾਨਾਂ ਹੀ ਰਾਹਤ ਦਿੰਦੀਆਂ ਹਨ ਪਰ ਫ਼ਲਾਂ ਦੇ ਜੂਸਾਂ ਨੂੰ ਮਹਿੰਗਾਈ ਦਾ ਸੇਕ ਹੋਣ ਕਰਕੇ ਗੰਨੇ ਦੇ ਜੂਸ ਦੀ ਚੜ੍ਹਾਈ ਹੈ, ਜੋ ਦਸ ਰੁਪਏ ਵਿੱਚ ਮਿਲ ਜਾਂਦਾ ਹੈ। ਗੰਨੇ ਦਾ ਰਹੁ ਵਿਕਰੇਤਾ ਨੇ ਵਿਨੋਦ ਨੇ ਦੱਸਿਆ ਕਿ ਗਰਮੀ ਵਿੱਚ ਪਾਣੀ ਛਿੜਕ, ਬੋਰੀਆਂ ਵਿੱਚ ਲਪੇਟ ਲਪੇਟ ਗੰਨੇ ਤਾਜ਼ੇ ਰੱਖੇ ਜਾਂਦੇ ਹਨ। ਗੰਨੇ ਦਾ ਰਸ ਘੱਟ ਨਿਕਲਣ ਕਾਰਨ ਹੁਣ ਇਹ ਬਹੁਤੀ ਕਮਾਈ ਵਾਲਾ ਸੌਦਾ ਨਹੀਂ ਰਿਹਾ।
ਡਾ. ਤਜਿੰਦਰ ਸ਼ਰਮਾ, ਡਾ. ਦਿਲਪ੍ਰੀਤ ਸਿੰਘ, ਡਾ ਮਨਪ੍ਰੀਤ ਸਿੰਘ ਦਿਦਾਰੇਵਾਲਾ ਅਨੁਸਾਰ ਗੰਨੇ ਸਾਫ਼-ਸੁਥਰੇ ਹੀ ਪੀੜੇ ਜਾਣ, ਗੰਨੇ ਦੇ ਰਸ ਵਿੱਚ ਚੰਗੇ ਖੁਰਾਕੀ ਤੱਤ ਹੁੰਦੇ ਹਨ ਅਤੇ ਇਹ ਰਸ ਤਾਜ਼ਾ ਪੀਣਾ ਚਾਹੀਦਾ ਹੈ।


Comments Off on ਵਗਦੀ ਲੂ ਕਾਰਨ ਗੰਨੇ ਦੇ ਰਸ ਦੀ ਹੋਈ ਸਰਦਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.