ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਲਾਪਤਾ ਵਿਦਿਆਰਥੀ ਦੀ ਲਾਸ਼ ਮਿਲੀ

Posted On June - 13 - 2019

ਨਿਜੀ ਪੱਤਰ ਪ੍ਰੇਰਕ
ਅੰਬਾਲਾ, 12 ਜੂਨ
ਛਾਉਣੀ ਦੇ ਏਕਤਾ ਵਿਹਾਰ ਨਿਵਾਸੀ ਅਤੇ ਐਸ.ਡੀ.ਵਿਦਿਆ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਅਭਿਸ਼ੇਕ ਪੁੱਤਰ ਪਵਨ ਕੁਮਾਰ ਦੀ ਲਾਸ਼ ਅੱਜ ਸਵੇਰੇ 11 ਵਜੇ ਦੇ ਕਰੀਬ ਸੇਗਤਾ ਪੁਲ ਨੇੜਿਉਂ ਨਹਿਰ ਵਿਚੋਂ ਬਰਾਮਦ ਹੋਈ ਹੈ। ਅਭਿਸ਼ੇਕ ਬੀਤੇ ਚਾਰ ਦਿਨਾਂ ਤੋਂ ਗਾਇਬ ਸੀ। ਉਸ ਦੇ ਪਿਤਾ ਨੇ ਨੱਗਲ ਥਾਣੇ ਵਿਚ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਉਂਦਿਆਂ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੇ ਬੇਟੇ ਦਾ ਸਾਜਿਸ਼ ਤਹਿਤ ਕਤਲ ਕੀਤਾ ਗਿਆ ਹੈ। ਪੁਲੀਸ ਨੇ ਅਭਿਸ਼ੇਕ ਦੇ ਟੀਚਰ ਹੇਮੰਤ ਸੇਠੀ, ਵਿਭੂ ਠਾਕੁਰ ਅਤੇ ਇਕ ਹੋਰ ਅਧਿਆਪਕਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਗੋਤਾਖੋਰਾਂ ਦੇ ਸਹਿਯੋਗ ਨਾਲ ਅਭਿਸ਼ੇਕ ਦੀ ਲਾਸ਼ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਪਵਨ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦਾ ਬੇਟਾ ਅਭਿਸ਼ੇਕ ਹੇਮੰਤ ਸੇਠੀ ਅਤੇ ਇਕ ਮਹਿਲਾ ਅਧਿਆਪਕ ਕੋਲ ਟਿਊਸ਼ਨ ਪੜ੍ਹਦਾ ਸੀ। ਸ਼ਨਿਚਰਵਾਰ ਨੂੰ ਅਭਿਸ਼ੇਕ ਦੀ ਮਾਂ ਨਮਰਤਾ ਨੂੰ ਹੇਮੰਤ ਨੇ ਫੋਨ ਕਰ ਕੇ ਕਿਹਾ ਕਿ ਅਭਿਸ਼ੇਕ ਨੂੰ ਭੇਜ ਦਿਉ, ਉਸ ਨੂੰ ਸਵਿਮਿੰਗ ਸਿਖਾਉਣ ਲਈ ਲਿਜਾਣਾ ਹੈ। ਇਸ ਤੋਂ ਬਾਅਦ ਤਨਵੀਰ, ਲਕਸ਼ ਅਤੇ ਵਿਭੂ ਠਾਕੁਰ ਉਸ ਦੇ ਲੜਕੇ ਨੂੰ ਬੁਲਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ 1 ਵਜੇ ਦੇ ਕਰੀਬ ਮਹਿਲਾ ਅਧਿਆਪਕ ਦਾ ਫੋਨ ਆਇਆ ਕਿ ਅਭਿਸ਼ੇਕ ਨਹਿਰ ਵਿਚ ਡੁੱਬ ਗਿਆ ਹੈ। ਪਿਤਾ ਨੇ ਅਭਿਸ਼ੇਕ ਨੂੰ ਸਾਜਿਸ਼ ਤਹਿਤ ਕਤਲ ਕਰਨ ਦਾ ਦੋਸ਼ ਲਾਇਆ ਹੈ। ਨੱਗਲ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।


Comments Off on ਲਾਪਤਾ ਵਿਦਿਆਰਥੀ ਦੀ ਲਾਸ਼ ਮਿਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.