ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ !    ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ !    ਸਿੱਧੂ ਮਗਰੋਂ ਸੋਨੀ ਵੀ ਨਵੇਂ ਮਹਿਕਮੇ ਦਾ ਚਾਰਜ ਲੈਣ ਤੋਂ ਇਨਕਾਰੀ !    ਅਜੋਕੇ ਦੌਰ ਦਾ ਪੰਜਾਬੀ ਚਿੰਤਨ !    ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ !    ਇਨਕਲਾਬੀ ਗੁਰੀਲੇ ਦਾ ਘਰ !    ਨਦੀਨ !    ਸੰਜੀਦਗੀ ਭਰਪੂਰ ਸ਼ਾਇਰੀ !    ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ !    ਮਨੁੱਖੀ ਮਨ ਨੂੰ ਸਮਝਣ ਦੀ ਕੋਸ਼ਿਸ਼ !    

ਰਿਹਾਇਸ਼ੀ ਇਲਾਕੇ ਵਿਚਲਾ ਕੋਚਿੰਗ ਸੈਂਟਰ ਸੀਲ

Posted On June - 12 - 2019

ਨਗਰ ਨਿਗਮ ਵੱਲੋਂ ਬਿਲਡਿੰਗ ਨੂੰ ਲਾਈ ਗਈ ਸੀਲ ਦੀ ਝਲਕ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੂਨ
ਸਨਅਤੀ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਕਿਚਲੂ ਨਗਰ ਦੀ ਰਿਹਾਇਸ਼ੀ ਬਿਲਡਿੰਗ ਵਿੱਚ ਚੱਲ ਰਹੇ ਕੋਚਿੰਗ ਸੈਂਟਰ ਨੂੰ ਅੱਜ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੇ ਸ਼ਿਕਾਇਤ ਆਉਣ ਤੋਂ ਬਾਅਦ ਸੀਲ ਕਰ ਦਿੱਤਾ, ਪਰ ਕੋਚਿੰਗ ਸੈਂਟਰ ਦੇ ਮਾਲਕਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਗਰ ਨਿਗਮ ਦੇ ਮੁਲਾਜ਼ਮਾਂ ਦੇ ਜਾਂਦੇ ਹੀ ਸੀਲਾਂ ਤੋੜ ਦਿੱਤੀਆਂ ਤੇ ਬਿਲਡਿੰਗ ਖੋਲ੍ਹ ਆਪਣਾ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਏਟੀਪੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਕੋਚਿੰਗ ਸੈਂਟਰ ਵੱਲੋਂ ਸੀਲਾਂ ਤੋੜਨ ਦੀ ਸੂਚਨਾ ਉਨ੍ਹਾਂ ਨੂੰ ਮਿਲ ਗਈ ਹੈ, ਹੁਣ ਬਿਲਡਿੰਗ ਮਾਲਕ ਤੇ ਕੋਚਿੰਗ ਸੈਂਟਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਕਿਚਲੂ ਨਗਰ ਰਿਹਾਇਸ਼ੀ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਗਿਆਨ ਸੇਤੂ ਨਾਂ ਦਾ ਕੋਚਿੰਗ ਸੈਂਟਰ ਚੱਲ ਰਿਹਾ ਹੈ, ਜਿਸ ਦੀ ਸ਼ਿਕਾਇਤ ਆਰਟੀਆਈ ਮੈਂਬਰ ਰਵੀ ਸ਼ਰਮਾ ਤੇ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਨੂੰ ਕੀਤੀ ਸੀ। ਨਗਰ ਨਿਗਮ ਨੇ ਮੌਕੇ ’ਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਰਿਹਾਇਸ਼ੀ ਬਿਲਡਿੰਗ ਵਿੱਚ ਹੀ ਕੋਚਿੰਗ ਸੈਂਟਰ ਚੱਲ ਰਿਹਾ ਹੈ। ਇਸ ਬਾਰੇ ਵਿੱਚ ਕੋਚਿੰਗ ਸੈਂਟਰ ਨੂੰ ਨੋਟਿਸ ਦਿੱਤੇ ਗਏ, ਪਰ ਜਦੋਂ ਨੋਟਿਸਾਂ ਤੋਂ ਬਾਅਦ ਵੀ ਸੈਂਟਰ ਚਲਦਾ ਰਿਹਾ ਤਾਂ ਅੱਜ ਨਗਰ ਨਿਗਮ ਦੇ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੇ ਕੋਚਿੰਗ ਸੈਂਟਰ ਵਾਲੀ ਬਿਲਡਿੰਗ ਨੂੰ ਸਵੇਰੇ ਸੀਲ ਕਰ ਦਿੱਤਾ। ਨਗਰ ਨਿਗਮ ਦੇ ਮੁਲਾਜ਼ਮ ਜਿਵੇਂ ਹੀ ਬਿਲਡਿੰਗ ਸੀਲ ਕਰਕੇ ਨਗਰ ਨਿਗਮ ਡੀ ਜ਼ੋਨ ਦਫ਼ਤਰ ਵਿੱਚ ਪੁੱਜੇ ਤਾਂ, ਪਿੱਛੇ ਕੋਚਿੰਗ ਸੈਂਟਰ ਦੇ ਮਾਲਕਾਂ ਨੇ ਨਿਗਮ ਮੁਲਾਜ਼ਮਾਂ ਵੱਲੋਂ ਲਗਾਈ ਸੀਲ ਤੋੜ ਦਿੱਤੀ ਤੇ ਦੁਬਾਰਾ ਬਿਲਡਿੰਗ ਖੋਲ੍ਹ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇਸ ਦੀ ਭਣਕ ਜਦੋਂ ਸ਼ਿਕਾਇਤਕਰਤਾ ਕੋਲ ਪੁੱਜੀ ਤਾਂ ਉਸ ਨੇ ਇਸ ਮਾਮਲੇ ਬਾਰੇ ਬਿਲਡਿੰਗ ਬਰਾਂਚ ਮੁਲਾਜ਼ਮਾਂ ਨੂੰ ਦੁਬਾਰਾ ਸ਼ਿਕਾਇਤ ਦਿੱਤੀ। ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਦੇਖਿਆ ਤਾਂ ਸੀਲ ਟੁੱਟੀ ਹੋਈ ਸੀ। ਉਨ੍ਹਾਂ ਨੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਨਿਗਮ ਕਮਿਸ਼ਨਰ ਨੂੰ ਭੇਜ ਦਿੱਤੀ ਹੈ।
ਸ਼ਿਕਾਇਤਕਰਤਾ ਰਵੀ ਸ਼ਰਮਾ ਦੇ ਦੋਸ਼ ਹਨ ਕਿ ਕੋਚਿੰਗ ਸੈਂਟਰ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ, ਪਰ ਜੇ ਉੱਥੇ ਸ਼ਰੇਆਮ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਉਹ ਅੱਗੇ ਬੱਚਿਆਂ ਨੂੰ ਕੀ ਸਿਖਾਉਣਗੇ। ਉਧਰ, ਨਗਰ ਨਿਗਮ ਦੇ ਏਟੀਪੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀਲ ਤੋੜਨ ਸਬੰਧੀ ਰਿਪੋਰਟ ਤਿਆਰ ਕਰਕੇ ਨਿਗਮ ਕਮਿਸ਼ਨਰ ਨੂੰ ਭੇਜ ਦਿੱਤੀ ਹੈ, ਜਿਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Comments Off on ਰਿਹਾਇਸ਼ੀ ਇਲਾਕੇ ਵਿਚਲਾ ਕੋਚਿੰਗ ਸੈਂਟਰ ਸੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.